ਨਵੀਂ ਦਿੱਲੀ — ਕੋਰੋਨਾ ਵਾਇਰਸ ਮਹਾਂਮਾਰੀ ਵਿਚਕਾਰ ਸਰਕਾਰ ਨੇ ਕਿਸਾਨਾਂ ਨੂੰ ਇੱਕ ਵੱਡਾ ਤੋਹਫਾ ਦਿੱਤਾ ਹੈ। ਲਾਕਡਾਉਨ ਕਾਰਨ ਕਿਸਾਨਾਂ ਨੂੰ ਦਰਪੇਸ਼ ਸਮੱਸਿਆਵਾਂ ਦੇ ਮੱਦੇਨਜ਼ਰ ਕਿਸਾਨ ਕ੍ਰੈਡਿਟ ਕਾਰਡ (ਕੇਸੀਸੀ) ਵਾਲੇ ਸਰਕਾਰੀ ਕਿਸਾਨ ਇਸ ਦੀ ਵਰਤੋਂ ਘਰ ਦੀਆਂ ਜ਼ਰੂਰਤਾਂ ਦੀ ਪੂਰਤੀ ਲਈ ਕਰ ਸਕਦੇ ਹਨ। ਰਿਜ਼ਰਵ ਬੈਂਕ ਆਫ ਇੰਡੀਆ (ਆਰਬੀਆਈ) ਨੇ ਕਿਸਾਨ ਕਰੈਡਿਟ ਕਾਰਡ ਉੱਤੇ ਲਏ ਗਏ ਲੋਨ ਵਿਚੋਂ 10 ਫੀਸਦੀ ਰਕਮ ਨੂੰ ਘਰੇਲੂ ਖਰਚਿਆਂ ਲਈ ਵਰਤਣ ਦੀ ਇਜਾਜ਼ਤ ਦਿੱਤੀ ਹੈ। ਆਰ.ਬੀ.ਆਈ. ਨੇ ਆਪਣੀ ਵੈੱਬਸਾਈਟ 'ਤੇ ਇਸ ਬਾਰੇ ਜਾਣਕਾਰੀ ਦਿੱਤੀ ਹੈ।
1.60 ਲੱਖ ਰੁਪਏ ਤੱਕ ਦਾ ਲੋਨ ਮਿਲਦਾ ਹੈ ਬਿਨਾਂ ਗਾਰੰਟੀ
ਫਿਲਹਾਲ ਕਿਸਾਨੀ ਕਰੈਡਿਟ ਕਾਰਡ 'ਤੇ 1.60 ਲੱਖ ਰੁਪਏ ਦਾ ਕਰਜ਼ਾ ਬਿਨਾਂ ਕਿਸੇ ਗਰੰਟੀ ਦੇ ਦਿੱਤਾ ਜਾ ਰਿਹਾ ਹੈ। ਇਸ ਤੋਂ ਇਲਾਵਾ 3 ਲੱਖ ਰੁਪਏ ਤੱਕ ਦਾ ਕਰਜ਼ਾ ਗਾਰੰਟਰ ਨਾਲ ਮਿਲਦਾ ਹੈ। ਕਿਸਾਨ ਕ੍ਰੈਡਿਟ ਕਾਰਡ ਉੱਤੇ ਲਏ ਗਏ ਕਰਜ਼ਿਆਂ ਉੱਤੇ ਬੈਂਕਾਂ ਵਲੋਂ 4% ਸਾਲਾਨਾ ਦਾ ਵਿਆਜ ਵਸੂਲਿਆ ਜਾਂਦਾ ਹੈ ਅਤੇ ਸਮੇਂ ਸਿਰ ਅਦਾਇਗੀ ਕਰਨ 'ਤੇ ਵਿਆਜ 'ਚ 1 ਫੀਸਦੀ ਤੱਕ ਦੀ ਛੋਟ ਮਿਲਦੀ ਹੈ। ਕਿਸਾਨ ਕ੍ਰੈਡਿਟ ਕਾਰਡ ਧਾਰਕਾਂ ਨੂੰ ਡੈਬਿਟ ਕਾਰਡ ਵੀ ਦਿੱਤਾ ਜਾਂਦਾ ਹੈ, ਜਿਸ ਰਾਹੀਂ ਉਹ ਆਪਣੇ ਕੇ.ਸੀ.ਸੀ. ਖਾਤੇ ਵਿਚੋਂ ਨਕਦ ਕਢਵਾ ਸਕਦੇ ਹਨ। ਇਸ ਤੋਂ ਇਲਾਵਾ ਕਿਸੇ ਵੀ ਪੁਆਇੰਟ ਸੇਲ ਮਸ਼ੀਨ 'ਤੇ ਇਸ ਦੇ ਜ਼ਰੀਏ ਪੇਮੈਂਟ ਕੀਤੀ ਜਾ ਸਕਦੀ ਹੈ।
ਇਹ ਵੀ ਦੇਖੋ- ਰਤਨ ਟਾਟਾ ਨੇ ਦੋ ਸਾਲ ਪੁਰਾਣੀ ਕੰਪਨੀ ਵਿਚ ਕੀਤਾ ਨਿਵੇਸ਼, 18 ਸਾਲ ਦਾ ਹੈ ਫਾਊਂਡਰ
ਕਿਸਾਨ ਕ੍ਰੈਡਿਟ ਕਾਰਡ ਕਿਵੇਂ ਪ੍ਰਾਪਤ ਕਰੀਏ?
ਕਿਸਾਨ ਕ੍ਰੈਡਿਟ ਕਾਰਡ ਲਈ ਅਪਲਾਈ ਕਰਨਾ ਚਾਹੁੰਦੇ ਹੋ ਤਾਂ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਵਿਚ ਖਾਤਾ ਹੋਣਾ ਲਾਜ਼ਮੀ ਹੈ। ਸਿਰਫ ਉਹ ਗਾਹਕ ਇਸ ਸਰਕਾਰੀ ਯੋਜਨਾ ਦਾ ਲਾਭ ਲੈ ਸਕਦੇ ਹਨ। ਇਸਦੇ ਲਈ, ਤੁਹਾਨੂੰ ਪਹਿਲਾਂ ਅਧਿਕਾਰਤ ਸਾਈਟ https://pmkisan.gov.in/ 'ਤੇ ਜਾਣਾ ਹੋਵੇਗਾ। ਇੱਥੇ ਕਿਸਾਨ ਕ੍ਰੈਡਿਟ ਕਾਰਡ ਫਾਰਮ ਡਾਊਨਲੋਡ ਕਰੋ। ਇਸ ਫਾਰਮ ਵਿਚ ਤੁਹਾਨੂੰ ਆਪਣੀ ਜ਼ਮੀਨ ਦੇ ਦਸਤਾਵੇਜ਼ ਅਤੇ ਫਸਲ ਦੇ ਵੇਰਵੇ ਭਰਨੇ ਹੋਣਗੇ। ਇਸ ਦੇ ਨਾਲ ਹੀ ਇਹ ਜਾਣਕਾਰੀ ਵੀ ਦਿੱਤੀ ਜਾਣੀ ਚਾਹੀਦੀ ਹੈ ਕਿ ਤੁਸੀਂ ਕਿਸੇ ਹੋਰ ਬੈਂਕ ਜਾਂ ਬ੍ਰਾਂਚ ਵਿਚ ਕੋਈ ਹੋਰ ਕਿਸਾਨ ਕ੍ਰੈਡਿਟ ਕਾਰਡ ਤਾਂ ਨਹੀਂ ਬਣਵਾਇਆ ਹੋਇਆ ਹੈ। ਅਰਜ਼ੀ ਭਰ ਕੇ ਫਾਰਮ ਜਮ੍ਹਾ ਕਰੋ ਇਸ ਤੋਂ ਬਾਅਦ ਤੁਹਾਨੂੰ ਸਬੰਧਤ ਬੈਂਕ ਤੋਂ ਕਿਸਾਨ ਕ੍ਰੈਡਿਟ ਕਾਰਡ ਮਿਲੇਗਾ।
ਇਨ੍ਹਾਂ ਦਸਤਾਵੇਜ਼ਾਂ ਦੀ ਹੁੰਦੀ ਹੈ ਜ਼ਰੂਰਤ
ਆਈ.ਡੀ.ਪਰੂਫ ਲਈ ਵੋਟਰ ਆਈ.ਡੀ. ਕਾਰਡ / ਪੈਨ ਕਾਰਡ / ਪਾਸਪੋਰਟ / ਆਧਾਰ ਕਾਰਡ / ਡ੍ਰਾਇਵਿੰਗ ਲਾਇਸੈਂਸ ਦੀ ਲੋੜ ਹੋਵੇਗੀ। ਇਸ ਦੇ ਨਾਲ ਹੀ ਪਤੇ ਦੇ ਪ੍ਰਮਾਣ ਲਈ ਵੀ ਵੋਟਰ ਆਈ. ਡੀ. ਕਾਰਡ / ਪਾਸਪੋਰਟ / ਆਧਾਰ ਕਾਰਡ / ਡ੍ਰਾਈਵਿੰਗ ਲਾਇਸੈਂਸ ਦੀ ਜ਼ਰੂਰਤ ਹੋਏਗੀ।
ਟਿੱਡੀ ਦਲ ਹਮਲਾ: PAU ਉਪ ਕੁਲਪਤੀ ਦੀ ਪਾਕਿਸਤਾਨ ਦੀ ਖੇਤੀਬਾੜੀ ਯੂਨੀਵਰਸਿਟੀ ਨੂੰ ਚਿੱਠੀ
NEXT STORY