ਲੁਧਿਆਣਾ (ਬੇਰੀ) : ਪਿੰਡ ਕੁਲੀਏਵਾਲ ਸਥਿਤ ਸਰਕਾਰੀ ਪ੍ਰਾਇਮਰੀ ਸਕੂਲ ਤੋਂ ਇਕ 7 ਸਾਲਾ ਬੱਚੀ ਲਾਪਤਾ ਹੋ ਗਈ। ਉਸ ਦੇ ਪਰਿਵਾਰ ਨੇ ਸਕੂਲ ਪ੍ਰਸ਼ਾਸਨ ’ਤੇ ਲਾਪ੍ਰਵਾਹੀ ਦਾ ਦੋਸ਼ ਲਗਾਉਂਦੇ ਹੋਏ ਕਾਫੀ ਹੰਗਾਮਾ ਕੀਤਾ। ਸੂਚਨਾ ਦੇਣ ਦੇ ਬਾਵਜੂਦ ਪੁਲਸ ਇਕ ਤੋਂ ਡੇਢ ਘੰਟੇ ਬਾਅਦ ਜਾ ਕੇ ਮੌਕੇ ’ਤੇ ਪੁੱਜੀ। ਜਦੋਂ ਪੁਲਸ ਨੇ ਜਾਂਚ ਸ਼ੁਰੂ ਕੀਤੀ ਤਾਂ ਉਸ ਤੋਂ 4 ਘੰਟਿਆਂ ਬਾਅਦ ਜਾ ਕੇ ਬੱਚੀ ਮਿਲ ਗਈ। ਇਸ ਮਗਰੋਂ ਪੁਲਸ ਨੇ ਬੱਚੀ ਦੇ ਪਰਿਵਾਰ ਨੂੰ ਸੌਂਪ ਦਿੱਤੀ।
ਇਹ ਵੀ ਪੜ੍ਹੋ : ਅੱਠਵੀਂ ਦੇ ਨਤੀਜਿਆਂ ਦਾ ਐਲਾਨ, ਹੁਸ਼ਿਆਰਪੁਰ ਦੇ ਪੁਨੀਤ ਨੇ ਪੰਜਾਬ ਭਰ 'ਚੋਂ ਕੀਤਾ ਟਾਪ
ਜਾਣਕਾਰੀ ਮੁਤਾਬਕ ਇਕ ਔਰਤ ਆਪਣੀ 7 ਸਾਲ ਦੀ ਬੱਚੀ ਨੂੰ ਸਵੇਰੇ ਸਕੂਲ ਛੱਡ ਕੇ ਗਈ ਸੀ। ਛੁੱਟੀ ਸਮੇਂ ਜਦੋਂ ਉਹ ਬੱਚੀ ਨੂੰ ਲੈਣ ਲਈ ਆਈ ਤਾਂ ਉਹ ਸਕੂਲ ਵਿਚ ਨਹੀਂ ਸੀ। ਉਸ ਨੇ ਸਕੂਲ ਹੈੱਡ ਟੀਚਰ ਅਤੇ ਹੋਰਨਾਂ ਨੂੰ ਕਿਹਾ ਪਰ ਬੱਚੀ ਦਾ ਕੁਝ ਪਤਾ ਨਹੀਂ ਲੱਗਾ। ਕਾਫੀ ਦੇਰ ਤੱਕ ਸਕੂਲ ਵਿਚ ਬੱਚੀ ਦੇ ਲਾਪਤਾ ਹੋਣ ਦੀ ਗੱਲ ’ਤੇ ਹੰਗਾਮਾ ਚੱਲਿਆ। ਇਸ ਦੌਰਾਨ ਹੋਰ ਬੱਚਿਆਂ ਦੇ ਮਾਪੇ ਵੀ ਸਕੂਲ ਪੁੱਜ ਗਏ। ਇਸ ਤੋਂ ਬਾਅਦ 4 ਘੰਟਿਆਂ ਬਾਅਦ ਜਾ ਕੇ ਬੱਚੀ ਮਿਲੀ ਗਈ। ਪਰਿਵਾਰ ਦਾ ਦੋਸ਼ ਹੈ ਕਿ ਸਕੂਲ ਪ੍ਰਸ਼ਾਸਨ ਨੇ ਲਾਪ੍ਰਵਾਹੀ ਦਿਖਾਈ ਹੈ। ਇਥੇ ਹੀ ਬਸ ਨਹੀਂ ਸਕੂਲ ਦੇ ਕੈਮਰੇ ਵੀ ਬੰਦ ਪਏ ਸਨ। ਛੋਟੇ ਬੱਚਿਆਂ ਦਾ ਸਕੂਲ ਹੈ। ਮੇਨ ਗੇਟ ’ਤੇ ਵੀ ਕੋਈ ਗਾਰਡ ਨਹੀਂ ਹੈ। ਅਜਿਹੇ ਵਿਚ ਬੱਚੇ ਸਕੂਲ ’ਚ ਕਿਵੇਂ ਸੁਰੱਖਿਅਤ ਰਹਿ ਸਕਦੇ ਹਨ।
ਇਹ ਵੀ ਪੜ੍ਹੋ : ਪੰਜਾਬ ਬਿਜਲੀ ਵਿਭਾਗ ਵੱਲੋਂ ਨਵੇਂ ਹੁਕਮ ਜਾਰੀ, ਚੁੱਕਿਆ ਗਿਆ ਇਹ ਵੱਡਾ ਕਦਮ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਪੰਜਾਬ 'ਚ ਸਵੇਰੇ-ਸਵੇਰੇ ਵਾਪਰ ਗਿਆ ਭਿਆਨਕ ਹਾਦਸਾ ; ਨਾਲ਼ੇ 'ਚ ਜਾ ਡਿੱਗੀ ਵਿਦਿਆਰਥੀਆਂ ਨਾਲ ਭਰੀ ਸਕੂਲ ਬੱਸ
NEXT STORY