ਚੰਡੀਗੜ੍ਹ (ਸ਼ੀਨਾ) : ਸੈਕਟਰ-12 ਸਥਿਤ ਸਰਕਾਰੀ ਮਾਡਲ ਹਾਈ ਸਕੂਲ ’ਚ ਮੰਗਲਵਾਰ ਨੂੰ ਦੁਪਹਿਰ ਮਿਡ-ਡੇ-ਮੀਲ ਬਣਾਉਣ ਦੌਰਾਨ ਗੰਭੀਰ ਹਾਦਸਾ ਵਾਪਰ ਗਿਆ। ਖਾਣਾ ਤਿਆਰ ਕਰ ਰਹੀ ਵਰਕਰ ਬਿਮਲਾ ਕੂਕਰ ਫਟਣ ਨਾਲ ਜ਼ਖ਼ਮੀ ਹੋ ਗਈ। ਘਟਨਾ ਸਮੇਂ ਉਸ ਦੀ ਗਰਦਨ ’ਤੇ ਗੰਭੀਰ ਜ਼ਖ਼ਮ ਹੋ ਗਏ। ਬਿਮਲਾ ਨੂੰ ਤੁਰੰਤ ਸੈਕਟਰ-16 ਦੇ ਸਰਕਾਰੀ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ, ਜਿੱਥੇ ਉਸ ਦਾ ਡਾਕਟਰਾਂ ਵੱਲੋਂ ਇਲਾਜ ਜਾਰੀ ਹੈ। ਸਿੱਖਿਆ ਵਿਭਾਗ ਮੁਤਾਬਕ ਹਾਦਸੇ ਦੀ ਜਾਂਚ ਲਈ ਸਕੂਲ ਪ੍ਰਬੰਧਕਾਂ ਵੱਲੋਂ ਸੀ.ਸੀ.ਟੀ.ਵੀ. ਫੁਟੇਜ ਦੇਖੀ ਜਾ ਰਹੀ ਹੈ। ਸਕੂਲ ਡਾਇਰੈਕਟਰ ਐੱਸ. ਪੀ. ਐੱਸ. ਬਾਰ ਨੇ ਦਾਅਵਾ ਕੀਤਾ ਕਿ ਪੀੜਤ ਵਰਕਰ ਨੂੰ ਪੂਰੀ ਮਦਦ ਦਿੱਤੀ ਜਾਵੇਗੀ।
ਇਹ ਵੀ ਪੜ੍ਹੋ : ਪੰਜਾਬ 'ਚ 4 ਮਈ ਤੱਕ ਜਾਰੀ ਹੋਇਆ Alert, ਹਨੇਰੀ-ਤੂਫ਼ਾਨ ਦੇ ਨਾਲ ਪਵੇਗਾ ਮੀਂਹ
ਦੂਜੇ ਪਾਸੇ ਮਿਡ-ਡੇ-ਮੀਲ ਯੂਨੀਅਨ ਨੇ ਪ੍ਰਸ਼ਾਸਨ ’ਤੇ ਸਖ਼ਤ ਲਫ਼ਜ਼ਾਂ ’ਚ ਨਿਸ਼ਾਨਾ ਸਾਧਿਆ ਹੈ। ਮਿਡ ਡੇ ਮੀਲ ਯੂਨੀਅਨ ਦੇ ਕਰਮਚਾਰੀ ਮੈਂਬਰਾਂ ਨੇ ਮਾਮਲੇ ਦਾ ਨੋਟਿਸ ਲਿਆ ਹੈ ਤੇ ਵਿਭਾਗ ਨੂੰ ਦੱਸਿਆ ਕਿ ਯੂਨੀਅਨ ਨੇ ਕਈ ਵਾਰ ਬੇਨਤੀ ਕੀਤੀ ਹੈ ਪਰ ਕੋਈ ਨੋਟਿਸ ਨਹੀਂ ਲਿਆ ਗਿਆ। ਕਈ ਵਾਰ ਖਾਣਾ ਬਣਾਉਂਦੇ ਸਮੇਂ ਕਰਮਚਾਰੀ ਅਜਿਹੀਆਂ ਘਟਨਾਵਾਂ ਦਾ ਸ਼ਿਕਾਰ ਹੋਏ ਤੇ ਉਨ੍ਹਾਂ ਦੀ ਸੁਰੱਖਿਆ ਪਰਮਾਤਮਾ ਦੀ ਦਇਆ ’ਤੇ ਹੈ। ਯੂਨੀਅਨ ਵੀਰਵਾਰ ਨੂੰ ਸੈਕਟਰ-20 ਮਸਜਿਦ ਗਰਾਊਂਡ ’ਚ ਇਕੱਠੀ ਹੋਵੇਗੀ ਤੇ ਮੰਗਾਂ ਨੂੰ ਲੈ ਕੇ ਵਿਰੋਧ ਪ੍ਰਦਰਸ਼ਨ ਕਰੇਗੀ। ਉਹ ਪ੍ਰਸ਼ਾਸਨ ਤੇ ਸਿੱਖਿਆ ਵਿਭਾਗ ਦੇ ਅਧਿਕਾਰੀਆਂ ’ਤੇ ਮੁਲਾਜ਼ਮਾਂ ਦੀਆਂ ਮੰਗਾਂ ਪੂਰੀਆਂ ਕਰਵਾਉਣ ਲਈ ਦਬਾਅ ਪਾ ਕੇ ਅਜਿਹੀਆਂ ਘਟਨਾਵਾਂ ਤੋਂ ਛੁਟਕਾਰਾ ਪਾਉਣ ਦਾ ਰਸਤਾ ਲੱਭਣਗੇ।
ਇਹ ਵੀ ਪੜ੍ਹੋ : ਪਾਣੀ ਦੇ ਮਾਮਲੇ ’ਤੇ ਘਮਸਾਣ, ਮੰਤਰੀ ਅਮਨ ਅਰੋੜਾ ਦਾ ਵੱਡਾ ਬਿਆਨ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਪੰਜਾਬ ਦੇ ਪਾਣੀਆਂ ਦੀ ਰਾਖੀ ਲਈ ਵੱਡਾ ਮੋਰਚਾ ਲਗਾਵੇਗਾ ਅਕਾਲੀ ਦਲ, ਸੁਖਬੀਰ ਬਾਦਲ ਨੇ ਕੀਤਾ ਐਲਾਨ
NEXT STORY