ਚੰਡੀਗੜ੍ਹ (ਆਸ਼ੀਸ਼) : ਸਿੱਖਿਆ ਵਿਭਾਗ ਸਰਕਾਰੀ ਸਕੂਲਾਂ 'ਚ 11ਵੀਂ ਜਮਾਤ 'ਚ ਦਾਖ਼ਲੇ ਲਈ ਅਰਜ਼ੀਆਂ ਦੇਣ ਦੀ ਪ੍ਰਕਿਰਿਆ 24 ਮਈ ਤੋਂ ਸ਼ੁਰੂ ਕਰਨ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਸੀ. ਬੀ. ਐੱਸ. ਈ., ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਸਕੂਲ ਸਿੱਖਿਆ ਬੋਰਡ ਨੇ 10ਵੀਂ ਦਾ ਨਤੀਜਾ ਐਲਾਨ ਦਿੱਤਾ ਹੈ। ਹੁਣ ਮਾਪਿਆਂ ਦੀਆਂ ਨਜ਼ਰਾਂ ਸਰਕਾਰੀ ਸਕੂਲਾਂ 'ਚ ਅਪਲਾਈ ਕਰਨ ਦੀ ਪ੍ਰਕਿਰਿਆ ’ਤੇ ਹੈ। ਚੰਡੀਗੜ੍ਹ ਸਿੱਖਿਆ ਵਿਭਾਗ ਛੇਤੀ ਹੀ 11ਵੀਂ ਜਮਾਤ 'ਚ ਦਾਖ਼ਲਾ ਪ੍ਰਕਿਰਿਆ ਸ਼ੁਰੂ ਕਰਨ ਵਾਲਾ ਹੈ। ਪ੍ਰਾਸਪੈਕਟਸ ਤਿਆਰ ਹੋ ਚੁੱਕਿਆ ਹੈ, ਜਿਸ ਨੂੰ ਛੇਤੀ ਆਫੀਸ਼ੀਅਲ ਵੈੱਬਸਾਈਟ ’ਤੇ ਅਪਲੋਡ ਕਰ ਦਿੱਤਾ ਜਾਵੇਗਾ।
ਇਹ ਵੀ ਪੜ੍ਹੋ : ਪੰਜਾਬ 'ਚ ਬੈਲਗੱਡੀਆਂ ਦੀ ਦੌੜ ਦੇਖਣ ਦੇ ਚਾਹਵਾਨ ਦੇਣ ਧਿਆਨ, ਇਸ ਤਾਰੀਖ਼ ਨੂੰ ਮਾਣ ਸਕੋਗੇ ਆਨੰਦ
ਰਜਿਸਟ੍ਰੇਸ਼ਨ ਲਈ 2 ਹਫ਼ਤਿਆਂ ਦਾ ਸਮਾਂ ਦਿੱਤਾ ਜਾਵੇਗਾ
ਡਾਇਰੈਕਟਰ ਸਕੂਲ ਸਿੱਖਿਆ ਹਰਸੁਹਿੰਦਰਪਾਲ ਸਿੰਘ ਬਰਾੜ ਨੇ ਦੱਸਿਆ ਕਿ ਅਪਲਾਈ ਕਰਨ ਦੀ ਪ੍ਰਕਿਰਿਆ ਸ਼ੁਰੂ ਹੋਣ ਤੋਂ ਬਾਅਦ ਬੱਚਿਆਂ ਨੂੰ ਰਜਿਸਟ੍ਰੇਸ਼ਨ ਲਈ 2 ਹਫ਼ਤਿਆਂ ਦਾ ਸਮਾਂ ਦਿੱਤਾ ਜਾਵੇਗਾ। ਰਜਿਸਟ੍ਰੇਸ਼ਨ ਫ਼ੀਸ ਦੇ ਨਾਲ ਅਪਲਾਈ ਕਰਨਾ ਪਵੇਗਾ। ਇਸ ਤੋਂ ਇਲਾਵਾ ਸਟ੍ਰੀਮ ਦੇ ਨਾਲ 3 ਤੋਂ 5 ਸਕੂਲਾਂ ਦੀ ਪਸੰਦ ਵੀ ਭਰਨੀ ਪਵੇਗੀ। ਇਸ ਵਾਰ ਮੈਰਿਟ ਅਤੇ ਉਸ ਵਿਸ਼ੇਸ਼ ਸਕੂਲ ਵਿਚ ਉਪਲੱਬਧਤਾ ਦੇ ਆਧਾਰ ’ਤੇ ਸੀਟਾਂ ਅਲਾਟ ਕੀਤੀਆਂ ਜਾਣਗੀਆਂ। ਇਕ ਵਾਰ ਸੀਟ ਕਨਫਰਮ ਹੋਣ ਤੋਂ ਬਾਅਦ ਬੱਚਿਆਂ ਨੂੰ ਸਬੰਧਿਤ ਸਕੂਲ ਵਿਚ ਫ਼ੀਸ ਜਮ੍ਹਾਂ ਕਰਵਾਉਣੀ ਪਵੇਗੀ। ਜੇਕਰ ਫ਼ੀਸ ਜਮ੍ਹਾਂ ਨਹੀਂ ਕਰਵਾਈ ਜਾਵੇਗੀ ਤਾਂ ਸੀਟਾਂ ਨੂੰ ਖ਼ਾਲੀ ਮੰਨਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਅਜੇ ਪੰਜਾਬ ਬੋਰਡ ਨੇ ਵੀ 10ਵੀਂ ਦਾ ਨਤੀਜਾ ਜਾਰੀ ਕਰਨਾ ਹੈ। ਇਸ ਲਈ ਅਪਲਾਈ ਪ੍ਰਕਿਰਿਆ ਸ਼ੁਰੂ ਕਰਨ ਲਈ ਥੋੜ੍ਹਾ ਇੰਤਜ਼ਾਰ ਕੀਤਾ ਜਾ ਰਿਹਾ ਹੈ।
ਇਹ ਵੀ ਪੜ੍ਹੋ : ਤੇਜ਼ ਰਫ਼ਤਾਰ ਕਾਰ ਨੌਜਵਾਨਾਂ 'ਤੇ ਕਾਲ ਬਣ ਕੇ ਚੜ੍ਹੀ, ਭਿਆਨਕ ਮੰਜ਼ਰ ਦੇਖਣ ਵਾਲਿਆਂ ਦੇ ਦਹਿਲ ਗਏ ਦਿਲ (ਤਸਵੀਰਾਂ)
ਇਸ ਤਰ੍ਹਾਂ ਹੋਣਗੀਆਂ ਸੀਟਾਂ ਅਲਾਟ
ਵਿਭਾਗ ਵਲੋਂ ਦਾਖ਼ਲੇ ਸਬੰਧੀ ਨਵੀਂ ਨੀਤੀ ਤਿਆਰ ਕੀਤੀ ਗਈ ਹੈ। ਇਸ ਅਨੁਸਾਰ ਸਰਕਾਰੀ ਸਕੂਲਾਂ ਤੋਂ 10ਵੀਂ ਪਾਸ ਕਰਨ ਵਾਲੇ ਬੱਚਿਆਂ ਲਈ 85 ਫ਼ੀਸਦੀ ਸੀਟਾਂ ਰਿਜ਼ਰਵ ਰੱਖੀਆਂ ਹਨ। ਇਸ ਵਾਰ ਦਾਖ਼ਲਾ ਪ੍ਰਕਿਰਿਆ ਇਸ ਮੁਤਾਬਕ ਕੀਤੀ ਜਾਣੀ ਹੈ। ਸੀਟਾਂ ਦੀ ਅਲਾਟਮੈਂਟ ਬੋਰਡ ਐਗਜ਼ਾਮ ਵਿਚ ਮੈਰਿਟ, ਵਿਦਿਆਰਥੀ ਦੀ ਸਕੂਲ ਪਸੰਦ ਅਤੇ ਸੀਟ ਦੀ ਉਪਲੱਬਧਤਾ ’ਤੇ ਨਿਰਭਰ ਕਰੇਗੀ। ਸਾਇੰਸ ਸਟ੍ਰੀਮ ਲਈ 10ਵੀਂ ਕਲਾਸ ਵਿਚ ਸਾਇੰਸ ਅਤੇ ਮੈਥ ਵਿਚ 50 ਫ਼ੀਸਦੀ ਅੰਕ ਲਾਜ਼ਮੀ ਕੀਤੇ ਗਏ ਹਨ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਬੱਸ ਅੱਡੇ ਨੇੜੇ ਕਈ ਹੋਟਲਾਂ ਵਿੱਚ ਜਿਸਮ ਫਿਰੋਸ਼ੀ ਦਾ ਧੰਦਾ ਜਾਰੀ, 1000 ਰੁ. 'ਚ ਹੁੰਦੈ ਜਿਸਮ ਦਾ ਸੌਦਾ
NEXT STORY