ਲੁਧਿਆਣਾ (ਤਰੁਣ) : ਥਾਣਾ ਕੋਤਵਾਲੀ ਅਤੇ ਥਾਣਾ ਡਵੀਜ਼ਨ ਨੰ. 5 ਦੀਆਂ 2 ਚੌਂਕੀਆਂ ਤੋਂ ਕੁਝ ਕਦਮ ਦੂਰ ਕਈ ਹੋਟਲਾਂ ਵਿਚ ਜਿਸਮ ਫਿਰੋਸ਼ੀ ਦੇ ਧੰਦੇ ’ਤੇ ਨਕੇਲ ਕੱਸੀ ਜਾਣ ਦੀ ਬਜਾਏ ਇਹ ਧੰਦਾ ਦਿਨ-ਬ-ਦਿਨ ਫਲਦਾ ਫੁਲਦਾ ਜਾ ਰਿਹਾ ਹੈ। ਪਹਿਲੀ ਗੱਲ ਸ਼ਹਿਰ ਦੇ ਸਭ ਤੋਂ ਰੁੱਝੇ ਅਤੇ ਪੁਰਾਣੇ ਥਾਣੇ ਕੋਤਵਾਲੀ ਦੀ। 'ਜਗ ਬਾਣੀ' ਟੀਮ ਨੇ ਜਦ ਖੁਫ਼ੀਆ ਢੰਗ ਨਾਲ ਘੰਟਾ ਘਰ ਦੇ ਨੇੜੇ ਪੁੱਜ ਕੇ ਜਾਂਚ-ਪੜਤਾਲ ਕੀਤੀ ਤਾਂ ਉਥੇ 3-4 ਕੁੜੀਆਂ ਖੜ੍ਹੀਆਂ ਸਨ, ਜਿਨ੍ਹਾਂ ਨੇ ਇਸ਼ਾਰਾ ਕਰ ਕੇ ਬੁਲਾਇਆ। ਕੁੜੀਆਂ ਨੇ ਆਪਣੇ ਜਿਸਮ ਦਾ ਸੌਦਾ 1000 ਰੁਪਏ ਵਿਚ ਕੀਤਾ, ਜਿਸ ਵਿਚ ਹੋਟਲ ਵੀ ਸ਼ਾਮਲ ਸੀ। ਕੁੜੀ ਨੇ ਦੱਸਿਆ ਕਿ ਉਨ੍ਹਾਂ ਦਾ ਹੋਟਲ ਮਾਲਕ ਨਾਲ ਸੰਪਰਕ ਹੈ। ਧੰਦੇ ਦਾ ਫਿਫਟੀ-ਫਿਫਟੀ ਹੁੰਦਾ ਹੈ ਅਤੇ ਉਨ੍ਹਾਂ ਨੂੰ ਡਰਨ ਦੀ ਲੋੜ ਨਹੀਂ, ਉਨ੍ਹਾਂ ਦੀ ਪੁਲਸ ਨਾਲ ਵੀ ਸੈਟਿੰਗ ਹੈ।
ਇਹ ਵੀ ਪੜ੍ਹੋ : ਮੰਡੀ ਗੋਬਿੰਦਗੜ੍ਹ 'ਚ ਸੈਕਸ ਰੈਕੇਟ ਦਾ ਪਰਦਾਫਾਸ਼, ਜੋੜੇ ਨੇ 17 ਸਾਲਾ ਕੁੜੀ ਦੇ ਕਰਵਾਏ 18 ਵਿਆਹ
'ਜਗ ਬਾਣੀ' ਟੀਮ ਨੇ ਜਦ ਕੋਤਵਾਲੀ ਇਲਾਕੇ ਵਿਚ ਕੁਝ ਹੋਟਲਾਂ ਦੀ ਜਾਂਚ-ਪੜਤਾਲ ਕੀਤੀ ਤਾਂ ਪਤਾ ਲੱਗਾ ਕਿ ਕਈ ਹੋਰ ਹੋਟਲਾਂ ਵਿਚ ਵੀ ਜਿਸਮ ਫਿਰੋਸ਼ੀ ਦਾ ਧੰਦਾ ਚੱਲ ਰਿਹਾ ਹੈ। ਹੋਟਲ ਦੇ ਅੰਦਰ ਹੀ ਕੁੜੀਆਂ ਪੇਸ਼ ਕੀਤੀਆਂ ਜਾਂਦੀਆਂ ਹਨ। ਸੌਦਾ ਤੈਅ ਹੋਣ ’ਤੇ 1-2 ਘੰਟਿਆਂ ਲਈ ਕਮਰਾ ਦਿੱਤਾ ਜਾਂਦਾ ਹੈ ਤੇ ਇਹ ਸੌਦਾ 2 ਤੋਂ ਲੈ ਕੇ 3 ਹਜ਼ਾਰ ਰੁਪਏ ਵਿਚ ਹੁੰਦਾ ਹੈ।
ਇਹ ਵੀ ਪੜ੍ਹੋ : ਨਗਰ ਨਿਗਮ ਚੋਣਾਂ ਤੋਂ ਪਹਿਲਾਂ ਵੱਡਾ ਦਾਅ ਖੇਡਣ ਦੀ ਰੌਂਅ 'ਚ ਮਾਨ ਸਰਕਾਰ, ਲੈ ਸਕਦੀ ਹੈ ਵੱਡਾ ਫ਼ੈਸਲਾ
ਹੁਣ ਗੱਲ ਕਰਦੇ ਹਾਂ ਥਾਣਾ ਡਵੀਜ਼ਨ ਨੰ. 5 ਦੇ ਇਲਾਕੇ ਅੰਤਰਰਾਸ਼ਟਰੀ ਬੱਸ ਅੱਡੇ ਦੇ ਨੇੜੇ ਦੀ। ਬੱਸ ਅੱਡੇ ਨੇੜੇ 2 ਪੁਲਸ ਚੌਂਕੀਆਂ ਹਨ। ਇਕ ਚੌਂਕੀ ਕੋਚਰ ਮਾਰਕੀਟ ਤੇ ਦੂਜੀ ਚੌਂਕੀ ਬੱਸ ਅੱਡਾ, ਜਿਨ੍ਹਾਂ ਤੋਂ ਕੁਝ ਕਦਮਾਂ ਦੀ ਦੂਰੀ ’ਤੇ ਕਈ ਹੋਟਲਾਂ ਵਿਚ ਜਿਸਮ ਫਿਰੋਸ਼ੀ ਦਾ ਧੰਦਾ ਚੱਲ ਰਿਹਾ ਹੈ। ਇਥੇ ਥਾਣਾ ਕੋਤਵਾਲੀ ਦੀ ਬਜਾਏ ਜ਼ਿਆਦਾ ਸਟੈਂਡਰਡ ਮੇਨਟੇਨ ਕੀਤਾ ਹੋਇਆ ਹੈ। ਇਥੇ ਦੇਸੀ-ਵਿਦੇਸ਼ੀ ਕੁੜੀਆਂ 3 ਤੋਂ ਲੈ ਕੇ 7 ਹਜ਼ਾਰ ਰੁਪਏ ਵਿਚ ਆਪਣੇ ਜਿਸਮ ਦਾ ਸੌਦਾ ਤੈਅ ਕਰਦੀਆਂ ਹਨ ਅਤੇ ਇਹ ਸਭ ਹੋਟਲ ਮਾਲਕ ਦੀ ਮਨਜ਼ੂਰੀ ਨਾਲ ਹੁੰਦਾ ਹੈ।
ਇਹ ਵੀ ਪੜ੍ਹੋ : ਬਾਬਾ ਬਕਾਲਾ ਸਾਹਿਬ ਵਿਖੇ ਪੁਲਸ ਪਾਰਟੀ ’ਤੇ ਜਾਨਲੇਵਾ ਹਮਲਾ, ਬਣਾਇਆ ਬੰਧਕ
2 ਮਹੀਨੇ ਪਹਿਲਾ ਏ. ਸੀ. ਪੀ. ਜਸਰੂਪ ਕੌਰ ਦੀ ਅਗਵਾਈ ਵਿਚ ਪੁਲਸ ਫੋਰਸ ਨੇ ਸੂਚਨਾ ਦੇ ਆਧਾਰ ’ਤੇ ਹੋਟਲਾਂ ’ਚ ਰੇਡ ਕੀਤੀ ਸੀ। ਉਸ ਸਮੇਂ 3 ਹੋਟਲਾਂ ਵਿਚ ਰੇਡ ਹੋਈ, ਜਿਥੇ ਕਈ ਮੁੰਡੇ-ਕੁੜੀਆਂ ਫੜੀਆਂ ਗਈਆਂ ਸਨ ਪਰ ਨਤੀਜਾ ਕੋਈ ਨਹੀਂ ਨਿਕਲਿਆ। ਕੁਝ ਦਿਨ ਬਾਅਦ ਹੀ ਮੁੜ ਬੇਖ਼ੌਫ਼ ਹੋਟਲ ਮਾਲਕ ਜਿਸਮ ਫਿਰੋਸ਼ੀ ਦੇ ਧੰਦੇ ਵਿਚ ਲੱਗ ਗਏ ਤੇ ਇਹ ਸਭ ਪੁਲਸ ਪ੍ਰਸ਼ਾਸਨ ਦੀ ਮਿਹਰਬਾਨੀ ਕਾਰਨ ਹੀ ਮੁਮਕਿਨ ਹੈ। ਇਸ ਤਰ੍ਹਾਂ ਦੇ ਕੁਝ ਭ੍ਰਿਸ਼ਟ ਪੁਲਸ ਕਰਮਚਾਰੀ ਹਨ, ਜੋ ਕਿ ਕੁਝ ਰੁਪਇਆਂ ਲਈ ਇਨ੍ਹਾਂ ਹੋਟਲ ਮਾਲਕਾਂ ਨੂੰ ਸਮਰਥਨ ਤੇ ਸੂਚਨਾਵਾਂ ਦਿੰਦੇ ਹਨ।
ਇਹ ਵੀ ਪੜ੍ਹੋ : ਕਿਸਾਨਾਂ ਲਈ ਆਈ ਚੰਗੀ ਖ਼ਬਰ, ਮੋਦੀ ਸਰਕਾਰ ਨੇ ਦਿੱਤਾ ਵੱਡਾ ਤੋਹਫ਼ਾ
ਠੇਕੇ ਦੇ ਬਾਹਰ ਸ਼ਰੇਆਮ ਪਰੋਸੀ ਜਾ ਰਹੀ ਸ਼ਰਾਬ
ਥਾਣਾ ਕੋਤਵਾਲੀ ਦੇ ਇਲਾਕੇ ਰੇਲਵੇ ਸਟੇਸ਼ਨ ਅਤੇ ਲੋਕਲ ਬੱਸ ਅੱਡੇ ਦੇ ਇਲਾਵਾ ਥਾਣਾ ਡਵੀਜ਼ਨ ਨੰ. 5 ਦੇ ਬੱਸ ਅੱਡੇ ਦੇ ਨੇੜੇ ਵੀ ਕਈ ਇਸ ਤਰ੍ਹਾਂ ਦੇ ਠੇਕੇ ਹਨ, ਜਿੱਥੇ ਠੇਕੇ ਦੇ ਕਰਿੰਦੇ ਸ਼ਰੇਆਮ ਠੇਕੇ ਦੇ ਬਾਹਰ ਹੀ ਸ਼ਰਾਬ ਪਰੋਸ ਰਹੇ ਹਨ। ਜਿਸ ਕਾਰਨ ਉਥੋਂ ਗੁਜ਼ਰਨ ਵਾਲੀਆਂ ਔਰਤਾਂ ਅਤੇ ਬੱਚਿਆਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਕਈ ਵਾਰ ਸ਼ਰਾਬੀ ਅਤੇ ਨਸ਼ੇੜੀ ਵਾਰਦਾਤਾਂ ਨੂੰ ਅੰਜਾਮ ਦਿੰਦੇ ਹਨ।
ਕਈ ਰੈਸਟੋਰੈਂਟਾਂ ’ਚ ਪਰੋਸੀ ਜਾ ਰਹੀ ਹੈ ਨਾਜਾਇਜ਼ ਰੂਪ ਵਿਚ ਸ਼ਰਾਬ
ਥਾਣਾ ਕੋਤਵਾਲੀ ਦੇ ਇਲਾਕੇ ਰੇਖੀ ਸਿਨੇਮਾ ਰੋਡ ਦੇ ਨੇੜੇ ਕਈ ਰੈਸਟੋਰੈਂਟਾਂ ਵਿਚ ਨਾਜਾਇਜ਼ ਰੂਪ ਵਿਚ ਸ਼ਰਾਬ ਪਰੋਸੀ ਜਾ ਰਹੀ ਹੈ ਤੇ ਸੂਤਰਾਂ ਅਨੁਸਾਰ ਇਸ ਵਿਚ ਸ਼ਰਾਬ ਦੇ ਠੇਕੇਦਾਰਾਂ ਦੀ ਸ਼ਮੂਲੀਅਤ ਦੱਸੀ ਜਾ ਰਹੀ ਹੈ। ਰੇਖੀ ਸਿਨੇਮਾ ਰੋਡ ਦੇ ਨੇੜੇ ਇਸ ਤਰ੍ਹਾਂ ਦੇ ਰੈਸਟੋਰੈਂਟ ਹਨ, ਜਿਥੇ ਨਾਜਾਇਜ਼ ਰੂਪ ਵਿਚ ਸ਼ਰਾਬ ਪਰੋਸੀ ਜਾਂਦੀ ਹੈ ਜਦਕਿ ਠੇਕੇ ਦੇ ਨੇੜੇ ਹੀ ਅਹਾਤਾ ਵੀ ਹੈ।
ਇਹ ਵੀ ਪੜ੍ਹੋ : ਪੀ. ਆਰ. ਟੀ. ਸੀ. ਵਿਭਾਗ ’ਚ ਪ੍ਰਾਈਵੇਟ ਬੱਸਾਂ ਪਾਉਣ ਲਈ ਪੱਬਾਂ ਭਾਰ ਹੋਈ ਮੈਨੇਜਮੈਂਟ
ਮਸਾਜ ਬਹਾਨੇ ਗਾਹਕਾਂ ਨਾਲ ਰਾਤ ਬਿਤਾਉਣ ਜਾਂਦੀਆਂ ਨੇ ਕਈ ਥਰੇਪਿਸਟ ਕੁੜੀਆਂ
ਕਈ ਕੁੜੀਆਂ ਮਸਾਜ ਕਰਨ ਦੇ ਬਹਾਨੇ ਗਾਹਕਾਂ ਨਾਲ ਰਾਤ ਬਿਤਾਉਣ ਬਾਹਰ ਜਾਂਦੀਆਂ ਹਨ। ਜਿਸਮ ਫਿਰੋਸ਼ੀ ਦੇ ਧੰਦੇ ’ਚ ਸ਼ਾਮਲ ਥਰੇਪਿਸਟ ਇਕ ਰਾਤ ਦਾ 10 ਤੋਂ 20 ਹਜ਼ਾਰ ਰੁਪਏ ਚਾਰਜ ਕਰਦੀਆਂ ਹਨ। ਜੱਗ ਜਾਹਿਰ ਹੈ ਕਿ ਮਹਾਨਗਰ ਦੇ ਕਈ ਸਪਾ ਸੈਂਟਰਾਂ ਵਿਚ ਜਿਸਮ ਫਿਰੋਸ਼ੀ ਦਾ ਧੰਦਾ ਜਾਰੀ ਹੈ ਪਰ ਇਸ ਵਿਚ ਇਕ ਨਵੀਂ ਗੱਲ ਸਾਹਮਣੇ ਆਈ ਹੈ ਕਿ ਮਸਾਜ ਸੈਂਟਰ ਦੇ ਇਕ ਮਾਲਕ ਨੇ ਨਾਂ ਨਾ ਛਾਪਣ ਦੀ ਸ਼ਰਤ ’ਤੇ ਦੱਸਿਆ ਕਿ ਮਸਾਜ ਕਰਨ ਦੇ ਬਹਾਨੇ ਥਰੇਪਿਸਟ ਕੁੜੀਆਂ ਗਾਹਕਾਂ ਨੂੰ ਰਾਜ਼ੀ ਕਰ ਕੇ ਉਨ੍ਹਾਂ ਨਾਲ ਰਾਤ ਬਿਤਾਉਣ ਦੀ ਡੀਲ ਕਰਦੀਆਂ ਹਨ। ਇਨ੍ਹਾਂ ਵਿਚੋਂ ਜ਼ਿਆਦਾਤਰ ਮਹਾਨਗਰ ਦੇ ਅਮੀਰਜ਼ਾਦੇ ਹਨ। ਪਹਿਲਾਂ ਉਤਰ ਭਾਰਤ ਦੀਆਂ ਕਈ ਥਰੇਪਿਸਟ ਕੁੜੀਆਂ ਸਨ, ਜੋ ਇਸ ਤਰ੍ਹਾਂ ਦੇ ਧੰਦੇ ਵਿਚ ਸ਼ਾਮਲ ਸਨ ਪਰ ਹੁਣ ਪੱਛਮੀ ਭਾਰਤ ਦੀਆਂ ਵੀ ਕਈ ਕੁੜੀਆਂ ਇਸ ਧੰਦੇ ਵਿਚ ਸ਼ਾਮਲ ਹੋ ਚੁੱਕੀਆਂ ਹਨ। ਉਤਰ ਭਾਰਤ ਦੀ ਇਕ ਥਰੇਪਿਸਟ ਇਕ ਰਾਤ ਦਾ 7 ਹਜ਼ਾਰ ਤੋਂ 10 ਹਜ਼ਾਰ ਲੈਂਦੀ ਹੈ, ਉਥੇ ਹੀ ਪੱਛਮੀ ਭਾਰਤ ਦੀਆਂ ਕਈ ਥਰੇਪਿਸਟ 10 ਤੋਂ 20 ਹਜ਼ਾਰ ਚਾਰਜ ਕਰਦੀਆਂ ਹਨ। ਸੂਤਰਾਂ ਅਨੁਸਾਰ ਕਈ ਪੁਲਸ ਅਧਿਕਾਰੀਆਂ ਨੂੰ ਵੀ ਇਸ ਗੱਲ ਦੀ ਜਾਣਕਾਰੀ ਹੈ।
ਇਹ ਵੀ ਪੜ੍ਹੋ : ਸਰਕਾਰੀ ਬੱਸਾਂ ਨੂੰ ਲੈ ਕੇ ਆਈ ਵੱਡੀ ਖ਼ਬਰ, ਪੰਜਾਬ ਸਰਕਾਰ ਨੇ ਲਿਆ ਵੱਡਾ ਫ਼ੈਸਲਾ
ਨਹੀਂ ਹੁੰਦਾ ਇਨ੍ਹਾਂ ਥਰੇਪਿਸਟਾਂ ਦਾ ਮੈਡੀਕਲ
ਜ਼ਿਆਦਾਤਰ ਸਪਾ ਸੈਂਟਰ ਵਿਚ ਥਰੇਪਿਸਟ ਦਾ ਮੈਡੀਕਲ ਨਹੀਂ ਹੁੰਦਾ ਹੈ। ਦੇਸ਼ ਦੇ ਵੱਖ-ਵੱਖ ਕੋਨਿਆਂ ਤੋਂ ਥਰੇਪਿਸਟ ਦੇ ਰੂਪ ਵਿਚ ਕੰਮ ਕਰਨ ਲਈ ਕੁੜੀਆਂ ਮਹਾਨਗਰ ਵਿਚ ਆਉਂਦੀਆਂ ਹਨ। ਉਥੇ ਇਕ ਕਰਿੰਦੇ ਨਾਲ ਗੱਲ ਕਰਨ ’ਤੇ ਪਤਾ ਲੱਗਾ ਕਿ ਕਈ ਕੁੜੀਆਂ ਏਡਜ਼ ਤੋਂ ਪੀੜਤ ਵੀ ਇਸ ਧੰਦੇ ਵਿਚ ਸ਼ਾਮਲ ਹਨ। ਜੇਕਰ ਪ੍ਰਸ਼ਾਸਨ ਮਹਾਨਗਰ ਦੀਆਂ ਸਾਰੀਆਂ ਥਰੇਪਿਸਟ ਦਾ ਮੈਡੀਕਲ ਰਿਕਾਰਡ ਚੈੱਕ ਕਰੇ ਤੇ ਮੈਡੀਕਲ ਕਰਵਾਉਣ ਤਾਂ ਸਥਿਤੀ ਸਪੱਸ਼ਟ ਹੋ ਜਾਵੇਗੀ।
ਇਹ ਵੀ ਪੜ੍ਹੋ : ਸੜਕਾਂ ਤੋਂ ਹਟਾਈਆਂ ਜਾਣਗੀਆਂ ਪੁਰਾਣੀਆਂ ਡੀਜ਼ਲ ਬੱਸਾਂ, ਜਾਣੋ ਪ੍ਰਸ਼ਾਸਨ ਦੀ ਨਵੀਂ ਯੋਜਨਾ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਤੇਜ਼ ਰਫ਼ਤਾਰ ਕਾਰ ਨੌਜਵਾਨਾਂ 'ਤੇ ਕਾਲ ਬਣ ਕੇ ਚੜ੍ਹੀ, ਭਿਆਨਕ ਮੰਜ਼ਰ ਦੇਖਣ ਵਾਲਿਆਂ ਦੇ ਦਹਿਲ ਗਏ ਦਿਲ (ਤਸਵੀਰਾਂ)
NEXT STORY