ਸਮਾਣਾ (ਦਰਦ) : ਸਮਾਣਾ ਹਲਕੇ ਦੇ ਮਲਕਾਣਾ ਪਤੀ, ਆਨੰਦ ਨਗਰ, ਪਿੰਡ ਅਸ਼ਰਪੁਰ ਦੇ ਸਕੂਲਾਂ ਤੇ ਸਥਾਨਕ ਸਿੱਖਿਆ ਅਧਿਕਾਰੀ ਦੇ ਦਫਤਰ ’ਚ ਲੱਗੇ ਪ੍ਰੀ-ਪੇਡ ਸਮਾਰਟ ਬਿਜਲੀ ਮੀਟਰ ਦਾ ਰੀਚਾਰਜ ਖ਼ਤਮ ਹੋਣ ਕਾਰਨ ਸੋਮਵਾਰ ਤੋਂ ਬਿਜਲੀ ਸਪਲਾਈ ਪੂਰੀ ਤਰ੍ਹਾਂ ਬੰਦ ਹੈ। ਬਿਜਲੀ ਨਾ ਹੋਣ ਕਾਰਨ ਸਕੂਲ ’ਚ ਪੜ੍ਹਨ ਵਾਲੇ 3 ਤੋਂ 12 ਸਾਲ ਤੱਕ ਦੇ ਸੈਂਕੜੇ ਬੱਚੇ ਭਿਆਨਕ ਗਰਮੀ ਅਤੇ ਹੁੰਮਸ ’ਚ ਪੜ੍ਹਾਈ ਕਰਨ ਲਈ ਮਜਬੂਰ ਹਨ। ਸਕੂਲ ’ਚ ਪੱਖੇ ਬੰਦ ਹੋਣ ਕਾਰਨ ਬੱਚੇ ਆਪਣੀਆਂ ਕਿਤਾਬਾਂ ਅਤੇ ਕਾਪੀਆਂ ਨਾਲ ਹਵਾ ਝੱਲ ਕੇ ਗਰਮੀ ਤੋਂ ਰਾਹਤ ਪਾਉਣ ਦੀ ਕੋਸ਼ਿਸ਼ ਕਰਦੇ ਰਹੇ। ਬਿਜਲੀ ਨਾ ਹੋਣ ਕਰ ਕੇ ਵਾਟਰ ਕੂਲਰ ਵੀ ਬੰਦ ਪਏ, ਜਿਸ ਕਾਰਨ ਵਿਦਿਆਰਥੀਆਂ ਨੂੰ ਪੀਣ ਲਈ ਠੰਢਾ ਪਾਣੀ ਨਹੀਂ ਮਿਲਿਆ। ਉੱਥੇ ਹੀ ਸਮਾਰਟ ਕਲਾਸਾਂ ਅਤੇ ਟੀ. ਵੀ. ਆਧਾਰਿਤ ਵਿੱਦਿਅਕ ਗਤੀਵਿਧੀਆਂ ਵੀ ਪੂਰੀ ਤਰ੍ਹਾਂ ਠੱਪ ਹੋ ਗਈਆਂ ਹਨ।
ਇਹ ਵੀ ਪੜ੍ਹੋ : ਸਕੂਲਾਂ ਲਈ ਜਾਰੀ ਹੋਏ ਨਵੇਂ ਹੁਕਮ, ਜੇ ਨਾ ਮੰਨੇ ਤਾਂ ਹੋਵੇਗੀ ਕਾਰਵਾਈ
ਮਿਡ-ਡੇ-ਮੀਲ ਬਣਾਉਣ ਵਾਲੀਆਂ ਔਰਤਾਂ ਨੂੰ ਵੀ ਬਿਜਲੀ ਨਾ ਹੋਣ ਕਾਰਨ ਖਾਣਾ ਤਿਆਰ ਕਰਨ ’ਚ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਗੌਰਮਿੰਟ ਟੀਚਰਜ਼ ਯੂਨੀਅਨ ਦੇ ਜ਼ਿਲਾ ਪ੍ਰਧਾਨ ਜਸਵਿੰਦਰ ਸਿੰਘ ਨੇ ਸਰਕਾਰ ਦੀ ਸਿੱਖਿਆ ਕ੍ਰਾਂਤੀ ਦੀ ਆਲੋਚਨਾ ਕਰਦਿਆਂ ਕਿਹਾ ਕਿ ਸਰਕਾਰ, ਸਰਕਾਰੀ ਸਕੂਲਾਂ ’ਚ ਬੱਚਿਆਂ ਨੂੰ ਪੜ੍ਹਾਉਣ ਲਈ ਉਤਸਾਹਿਤ ਕਰਨ ਅਤੇ ਉਨ੍ਹਾਂ ਨੂੰ ਬਾਹਰਲੇ ਦੇਸ਼ਾਂ ਵਾਂਗ ਸਿੱਖਿਆ ਪ੍ਰਦਾਨ ਕਰਨ ਦੀ ਗੱਲ ਕਰਦੀ ਹੈ ਪਰ ਸਕੂਲਾਂ ’ਚ ਬਿਜਲੀ ਮੁਹੱਈਆ ਕਰਾਉਣ ’ਚ ਅਸਫਲ ਹੋ ਰਹੀ ਹੈ। ਉਨ੍ਹਾਂ ਮੰਗ ਕੀਤੀ ਕਿ ਸਕੂਲਾਂ ’ਚੋਂ ਪ੍ਰੀਪੇਡ ਸਮਾਰਟ ਮੀਟਰ ਹਟਾ ਕੇ ਨਿਰਵਿਘਨ ਬਿਜਲੀ ਸਪਲਾਈ ਦਾ ਪ੍ਰਬੰਧ ਕੀਤਾ ਜਾਵੇ।
ਇਹ ਵੀ ਪੜ੍ਹੋ : ਪੰਜਾਬ : ਮੁਲਾਜ਼ਮਾਂ ਦੇ ਵੱਡੇ ਪੱਧਰ 'ਤੇ ਤਬਾਦਲੇ, ਤੁਰੰਤ ਤਾਇਨਾਤੀ ਦੇ ਹੁਕਮ
ਇਸ ਸਬੰਧੀ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਗੁਰਪ੍ਰੀਤ ਸਿੰਘ ਨਾਲ ਜਦੋਂ ਗੱਲ ਕੀਤੀ ਤਾਂ ਉਨ੍ਹਾਂ ਉਕਤ ਸਕੂਲਾਂ ਦੇ ਬਿਜਲੀ ਕੁਨੈਕਸ਼ਨ ਕੱਟੇ ਹੋਣ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਬਿਜਲੀ ਦਫਤਰ ’ਚੋਂ ਮੰਗਲਵਾਰ ਨੂੰ ਐਵਰੇਜ਼ ਦਾ ਐਡਵਾਂਸ ਬਿੱਲ ਬਣਾ ਕੇ ਖਜ਼ਾਨੇ ’ਚ ਦਿੱਤੇ ਹਨ ਤਾਂ ਕਿ ਕੱਟੇ ਹੋਏ ਸਕੂਲਾਂ ਦੇ ਬਿਜਲੀ ਕੁਨੈਕਸ਼ਨ ਰਿਚਾਰਜ ਹੋ ਸਕਣ। ਇਸ ਸਬੰਧੀ ਬਿਜਲੀ ਵਿਭਾਗ ਦੇ ਐਕਸੀਅਨ ਕੰਵਰਦੀਪ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਮੀਟਰ ਦਾ ਰੀਚਾਰਜ ਕਰਵਾਉਂਦੇ ਹੀ ਸਕੂਲਾਂ ਦੀ ਬਿਜਲੀ ਸਪਲਾਈ ਤੁਰੰਤ ਬਹਾਲ ਕਰ ਦਿੱਤੀ ਜਾਵੇਗੀ ਪਰ ਜਿਹੜੇ ਦਫਤਰਾਂ ’ਚ ਜਦੋਂ ਪ੍ਰੀਪੇਡ ਸਮਾਰਟ ਮੀਟਰ ਲਾਏ ਸਨ ਤਾਂ ਉਸ ਸਮੇਂ ਅਫਸਰਾਂ ਨੂੰ ਹਦਾਇਤ ਕੀਤੀ ਸੀ ਕਿ ਮੀਟਰ ਦਾ ਰਿਚਾਰਜ ਬਿਜਲੀ ਸਪਲਾਈ ਨਿਰਵਿਘਨ ਜਾਰੀ ਰੱਖਣ ਲਈ ਸਮੇਂ ਸਿਰ ਕਰਾਉਣਾ ਜ਼ਰੂਰੀ ਹੈ।
ਇਹ ਵੀ ਪੜ੍ਹੋ : ਜ਼ਮਾਨਤ 'ਤੇ ਬਾਹਰ ਆਏ ਬੇਅਦਬੀ ਦੇ ਮੁਲਜ਼ਮ ਦਾ ਸਿਰ ਧੜ ਨਾਲੋਂ ਕੀਤਾ ਵੱਖ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਨਸ਼ੇ ਨੇ ਉਜਾੜਿਆ ਘਰ! ਗੁਰੂ ਕਾ ਬਾਗ 'ਚ ਓਵਰਡੋਜ਼ ਨਾਲ ਨੌਜਵਾਨ ਦੀ ਮੌਤ
NEXT STORY