ਸਿਏਟਲ, (ਏਜੰਸੀ)- ਬੈਲਜੀਅਮ ਨੇ 2 ਗੋਲਾਂ ਨਾਲ ਪੱਛੜਣ ਤੋਂ ਬਾਅਦ ਜ਼ੋਰਦਾਰ ਵਾਪਸੀ ਕਰਦਿਅਾਂ ਬੁੱਧਵਾਰ ਨੂੰ ਇਥੇ ਸੇਨੇਗਲ ਨੂੰ 3-2 ਨਾਲ ਹਰਾ ਕੇ ਫੁੱਟਬਾਲ ਵਿਸ਼ਵ ਕੱਪ ਦੇ ਪ੍ਰੀ-ਕੁਆਰਟਰ ਫਾਈਨਲ ’ਚ ਪ੍ਰਵੇਸ਼ ਕੀਤਾ। ਬੈਲਜੀਅਮ ਨੇ ਨਿਯਮਿਤ ਸਮੇਂ ਦੇ ਆਖ਼ਰੀ ਪਲਾਂ ’ਚ 2 ਗੋਲ ਦਾਗ ਕੇ ਸਕੋਰ 2-2 ਕੀਤਾ ਅਤੇ ਫਿਰ ਵਾਧੂ ਸਮੇਂ ’ਚ ਪੈਨਲਟੀ ’ਤੇ ਯੂਰੀ ਟਿਲੇਮੈਨਸ ਦੇ ਗੋਲ ਨਾਲ ਜਿੱਤ ਦਰਜ ਕੀਤੀ। ਟਿਲੇਮੈਨਸ ਨੇ 89ਵੇਂ ਮਿੰਟ ’ਚ ਆਪਣੀ ਟੀਮ ਨੂੰ ਬਰਾਬਰੀ ਦਿਵਾਈ ਅਤੇ ਫਿਰ ਵਾਧੂ ਸਮੇਂ ਦੇ ਇੰਜਰੀ ਟਾਈਮ ’ਚ ਪੈਨਲਟੀ ’ਤੇ ਗੋਲ ਕੀਤਾ, ਜਿਹੜਾ ਵਿਸ਼ਵ ਕੱਪ ਦੇ ਇਤਿਹਾਸ ਦਾ ਸਭ ਤੋਂ ਦੇਰ ਨਾਲ ਹੋਇਆ ਗੋਲ ਸੀ। ਮੈਚ ਖ਼ਤਮ ਹੋਣ ’ਚ ਕੁਝ ਹੀ ਸੈਕੰਡ ਬਾਕੀ ਸਨ ਅਤੇ ਮੈਚ ਪੈਨਲਟੀ ਸ਼ੂਟਆਊਟ ਵੱਲ ਵਧਦਾ ਨਜ਼ਰ ਆ ਰਿਹਾ ਸੀ ਪਰ ਉਦੋਂ ਹੀ ਰੈਫਰੀ ਨੇ ਵੀਡੀਓ ਰਿਵਿਊ ਤੋਂ ਬਾਅਦ ਪੈਨਲਟੀ ਕਿੱਕ ਦੇਣ ਦਾ ਫੈਸਲਾ ਕੀਤਾ ਅਤੇ ਸੇਨੇਗਲ ਦਾ ਦਿਲ ਟੁੱਟ ਗਿਆ।
ਬੈਲਜੀਅਮ ਦੀ ਇਹ ਜਿੱਤ ਪਿਛਲੇ 11 ਵਿਸ਼ਵ ਕੱਪਾਂ ’ਚ ਸਿਰਫ਼ ਦੂਜਾ ਮੌਕਾ ਸੀ, ਜਦੋਂ ਕਿਸੇ ਟੀਮ ਨੇ ਨਾਕਆਊਟ ਦੌਰ ’ਚ 2 ਜਾਂ ਉਸ ਤੋਂ ਜ਼ਿਆਦਾ ਗੋਲਾਂ ਨਾਲ ਪੱਛੜਨ ਤੋਂ ਬਾਅਦ ਅਗਲੇ ਦੌਰ ’ਚ ਜਗ੍ਹਾ ਬਣਾਈ। ਬੈਲਜੀਅਮ ਨੇ 2018 ਟੂਰਨਾਮੈਂਟ ਦੇ ਪ੍ਰੀ-ਕੁਆਰਟਰ ਫਾਈਨਲ ’ਚ ਜਾਪਾਨ ਵਿਰੁੱਧ 3-2 ਦੀ ਜਿੱਤ ਦੌਰਾਨ ਵੀ ਅਜਿਹਾ ਹੀ ਕੀਤਾ ਸੀ। ਰੂਸ ’ਚ ਉਦੋਂ ਤੀਜੀ ਜਗ੍ਹਾ ’ਚ ਰਹੀ ਬੈਲਜੀਅਮ ਦੀ ਉਸ ਟੀਮ ਦੇ ਕਈ ਅਹਿਮ ਖਿਡਾਰੀ ਬੁੱਧਵਾਰ ਦੀ ਜਿੱਤ ’ਚ ਵੀ ਮਹੱਤਵਪੂਰਨ ਭੂਮਿਕਾ ਨਿਭਾਅ ਰਹੇ ਸਨ। ਬੈਲਜੀਅਮ ਲਈ ਸਭ ਤੋਂ ਜ਼ਿਆਦਾ ਗੋਲ ਕਰਨ ਵਾਲਾ ਸਟ੍ਰਾਈਕਰ ਰੋਮੇਲੂ ਲੁਕਾਕੂ ਬਦਲਵੇਂ ਖਿਡਾਰੀ ਵਜੋਂ ਮੈਦਾਨ ’ਚ ਉਤਰਿਆ ਅਤੇ 86ਵੇਂ ਮਿੰਟ ’ਚ ਗੋਲ ਕਰ ਕੇ ਬੈਲਜੀਅਮ ਦੀ ਵਾਪਸੀ ਦੀ ਉਮੀਦ ਜਗਾਈ। 3 ਮਿੰਟ ਬਾਅਦ ਟਿਲੇਮੈਨਸ ਨੇ ਬੈਲਜੀਅਮ ਲਈ ਇਕ ਹੋਰ ਗੋਲ ਕਰ ਕੇ ਮੈਚ ਨੂੰ ਵਾਧੂ ਸਮੇਂ ’ਚ ਖਿੱਚਿਆ ਅਤੇ ਫਿਰ ਪੈਨਲਟੀ ’ਤੇ ਗੋਲ ਕਰ ਕੇ ਆਪਣੀ ਟੀਮ ਦੀ ਜਿੱਤ ਯਕੀਨੀ ਕੀਤੀ। ਬੈਲਜੀਅਮ ਪਿਛਲੇ 4 ਟੂਰਨਾਮੈਂਟਾਂ ’ਚ ਤੀਜੀ ਵਾਰ ਪ੍ਰੀ-ਕੁਆਰਟਰ ਫਾਈਨਲ ’ਚ ਪਹੁੰਚਿਆ ਹੈ। ਟੀਮ 2014 ’ਚ ਕੁਆਰਟਰ ਫਾਈਨਲ ਅਤੇ 2018 ’ਚ ਸੈਮੀਫਾਈਨਲ ਤੱਕ ਪਹੁੰਚੀ ਸੀ ਪਰ 4 ਸਾਲ ਪਹਿਲਾਂ ਕਤਰ ’ਚ ਗਰੁੱਪ ਪੜਾਅ ਤੋਂ ਅੱਗੇ ਨਹੀਂ ਵਧ ਸਕਿਆ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
ਅਮਰੀਕਾ ਨੇ 24 ਸਾਲ ਬਾਅਦ ਜਿੱਤਿਆ ਵਿਸ਼ਵ ਕੱਪ ਦਾ ਨਾਕਆਊਟ ਮੈਚ, ਬੋਸਨੀਆ-ਹਰਜ਼ੇਗੋਵਿਨਾ ਨੂੰ 2-0 ਨਾਲ ਹਰਾਇਆ
NEXT STORY