ਅੰਮ੍ਰਿਤਸਰ/ਮੋਹਾਲੀ (ਦਲਜੀਤ ਸ਼ਰਮਾ, ਨਿਆਮੀਆਂ) - ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ’ਚ ਸੂਬਾ ਸਰਕਾਰ ਵੱਲੋਂ ਸਕੂਲ ਸਿੱਖਿਆ ਨੂੰ ਨਵੀਂ ਦਿਖ ਦੇਣ ਲਈ ਕੀਤੇ ਜਾ ਰਹੇ ਉਪਰਾਲਿਆਂ ਤਹਿਤ ਸੂਬੇ ਦੇ ਸਰਕਾਰੀ ਸਕੂਲਾਂ ਦੇ 6ਵੀਂ ਤੋਂ 12ਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਦੀ ਅਪ੍ਰੈਲ ਅਤੇ ਮਈ ਮਹੀਨੇ ਦੇ ਪਾਠਕ੍ਰਮ ਨਾਲ ਸਬੰਧਤ ਕਾਰਗੁਜ਼ਾਰੀ ਦਾ ਮੁਲਾਂਕਣ ਕਰਨ ਲਈ ਆਨਲਾਈਨ ਪ੍ਰੀਖਿਆਵਾਂ ਅੱਜ ਤੋਂ ਭਾਵ 5 ਜੁਲਾਈ ਤੋਂ ਆਰੰਭ ਹੋ ਰਹੀਆਂ ਹਨ। ਵਿਭਾਗ ਵੱਲੋਂ 19 ਜੁਲਾਈ ਤਕ ਕਰਵਾਈਆਂ ਜਾਣ ਵਾਲੀਆਂ ਇਨ੍ਹਾਂ ਪ੍ਰੀਖਿਆਵਾਂ ਦੀ ਪੂਰਨ ਯੋਜਨਾਬੰਦੀ ਕਰਦਿਆਂ ਡੇਟਸ਼ੀਟ ਜਾਰੀ ਕੀਤੀ ਗਈ ਹੈ।
ਪੜ੍ਹੋ ਇਹ ਵੀ ਖ਼ਬਰ - ਅੰਮ੍ਰਿਤਸਰ ’ਚ ਵੱਡੀ ਵਾਰਦਾਤ : ਹੋਟਲ ਦੇ ਕਮਰੇ ’ਚ ਮੁੰਡਾ-ਕੁੜੀ ਨੇ ਗੋਲੀ ਮਾਰ ਕੀਤੀ ਖੁਦਕੁਸ਼ੀ, ਜਾਣੋ ਪੂਰਾ ਮਾਮਲਾ
ਸਿੱਖਿਆ ਵਿਭਾਗ ਵੱਲੋਂ ਜਾਰੀ ਡੇਟ ਸ਼ੀਟ ਅਨੁਸਾਰ 5 ਜੁਲਾਈ ਨੂੰ 6ਵੀਂ ਜਮਾਤ ਦਾ ਅੰਗਰੇਜ਼ੀ, 7ਵੀਂ ਜਮਾਤ ਦਾ ਪੰਜਾਬੀ, 8ਵੀਂ ਜਮਾਤ ਦਾ ਗਣਿਤ, 9ਵੀਂ ਜਮਾਤ ਦਾ ਹਿੰਦੀ, 10ਵੀਂ ਜਮਾਤ ਦਾ ਸਾਇੰਸ, 11ਵੀਂ ਜਮਾਤ ਦਾ ਪੰਜਾਬੀ ਲਾਜ਼ਮੀ, 12ਵੀਂ ਜਮਾਤ ਦਾ ਅੰਗਰੇਜ਼ੀ ਲਾਜ਼ਮੀ, 6 ਜੁਲਾਈ ਨੂੰ 6ਵੀਂ ਜਮਾਤ ਦਾ ਗਣਿਤ, 7ਵੀਂ ਜਮਾਤ ਦਾ ਸਾਇੰਸ, 8ਵੀਂ ਜਮਾਤ ਦਾ ਹਿੰਦੀ, 9ਵੀਂ ਜਮਾਤ ਦਾ ਪੰਜਾਬੀ-ਏ, ਦਸਵੀਂ ਜਮਾਤ ਦਾ ਅੰਗਰੇਜ਼ੀ, 11ਵੀਂ ਜਮਾਤ ਦਾ ਅੰਗਰੇਜ਼ੀ ਲਾਜ਼ਮੀ, 12ਵੀਂ ਜਮਾਤ ਦਾ ਕੰਪਿਊਟਰ ਸਾਇੰਸ, 7 ਜੁਲਾਈ ਨੂੰ 6ਵੀਂ ਜਮਾਤ ਦਾ ਸਮਾਜਿਕ ਸਿੱਖਿਆ, 7ਵੀਂ ਜਮਾਤ ਦਾ ਕੰਪਿਊਟਰ ਸਾਇੰਸ, 8ਵੀਂ ਜਮਾਤ ਦਾ ਪੰਜਾਬੀ, 9ਵੀਂ ਜਮਾਤ ਦਾ ਗਣਿਤ, ਦਸਵੀਂ ਜਮਾਤ ਦਾ ਹਿੰਦੀ, 11ਵੀਂ ਜਮਾਤ ਦਾ ਰਾਜਨੀਤੀ ਸ਼ਾਸਤਰ, 12ਵੀਂ ਜਮਾਤ ਦਾ ਫੈਬ/ਇਤਿਹਾਸ, 8 ਜੁਲਾਈ ਨੂੰ 6ਵੀਂ ਜਮਾਤ ਦਾ ਪੰਜਾਬੀ, 7ਵੀਂ ਜਮਾਤ ਦਾ ਅੰਗਰੇਜ਼ੀ, 8ਵੀਂ ਜਮਾਤ ਦਾ ਸਵਾਗਤ ਜ਼ਿੰਦਗੀ, 9ਵੀਂ ਜਮਾਤ ਦਾ ਕੰਪਿਊਟਰ ਸਾਇੰਸ, ਦਸਵੀਂ ਜਮਾਤ ਦਾ ਸਵਾਗਤ ਜ਼ਿੰਦਗੀ, 11ਵੀਂ ਜਮਾਤ ਦਾ ਗਣਿਤ, 12ਵੀਂ ਜਮਾਤ ਦਾ ਅਰਥਸ਼ਾਸਤਰ/ਕੈਮਿਸਟਰੀ ਦੀਆਂ ਪ੍ਰੀਖਿਆਵਾਂ ਹੋ ਰਹੀਆਂ ਹਨ।
ਪੜ੍ਹੋ ਇਹ ਵੀ ਖ਼ਬਰ - ਪਾਕਿ ’ਚ ਸ਼ਰਮਨਾਕ ਘਟਨਾ : 11 ਸਾਲਾਂ ਬੱਚੇ ਨਾਲ ਸਮੂਹਿਕ ਬਦਫੈਲੀ ਕਰ ਬਣਾਈ ਵੀਡੀਓ, 20 ਲੱਖ ਲੈ ਕਰ ਦਿੱਤਾ ਕਤਲ
ਇਸੇ ਤਰ੍ਹਾਂ 9 ਜੁਲਾਈ ਨੂੰ 6ਵੀਂ ਜਮਾਤ ਦਾ ਸਰੀਰਕ ਸਿੱਖਿਆ, 7ਵੀਂ ਜਮਾਤ ਦਾ ਡਰਾਇੰਗ, 8ਵੀਂ ਜਮਾਤ ਦਾ ਸਮਾਜਿਕ ਸਿੱਖਿਆ, 9ਵੀਂ ਜਮਾਤ ਦਾ ਸਰੀਰਕ ਸਿੱਖਿਆ/ਡਰਾਇੰਗ/ਐੱਨ. ਐੱਸ. ਕਿਊ. ਐੱਫ., ਦਸਵੀਂ ਜਮਾਤ ਦਾ ਪੰਜਾਬੀ-ਏ, 11ਵੀਂ ਜਮਾਤ ਦਾ ਅਰਥਸ਼ਾਸਤਰ, 12ਵੀਂ ਜਮਾਤ ਦਾ ਪੰਜਾਬੀ ਲਾਜ਼ਮੀ, 12 ਜੁਲਾਈ ਨੂੰ 6ਵੀਂ ਜਮਾਤ ਦਾ ਸਾਇੰਸ, 7ਵੀਂ ਜਮਾਤ ਦਾ ਹਿੰਦੀ, 8ਵੀਂ ਜਮਾਤ ਦਾ ਸਰੀਰਕ ਸਿੱਖਿਆ, 9ਵੀਂ ਜਮਾਤ ਦਾ ਸਮਾਜਿਕ ਸਿੱਖਿਆ, ਦਸਵੀਂ ਜਮਾਤ ਦਾ ਗਣਿਤ, 11ਵੀਂ ਜਮਾਤ ਕਮਿਸਟਰੀ/ਅਕਾਊਂਟੈਂਸੀ-1/ਭੂਗੋਲ 12ਵੀਂ ਜਮਾਤ ਦਾ ਅਕਾਊਂਟੈਂਸੀ-11/ਭੂਗੋਲ/ਫਿਜ਼ਿਕਸ, 13 ਜੁਲਾਈ ਨੂੰ 6ਵੀਂ ਜਮਾਤ ਦਾ ਹਿੰਦੀ, 7ਵੀਂ ਜਮਾਤ ਦਾ ਸਮਾਜਿਕ ਸਿੱਖਿਆ, 8ਵੀਂ ਜਮਾਤ ਦਾ ਅੰਗਰੇਜ਼ੀ, 9ਵੀਂ ਜਮਾਤ ਦਾ ਸਾਇੰਸ, ਦਸਵੀਂ ਜਮਾਤ ਦਾ ਪੰਜਾਬੀ-ਬੀ, 11ਵੀਂ ਜਮਾਤ ਦਾ ਕੰਪਿਊਟਰ ਸਾਇੰਸ, 12ਵੀਂ ਜਮਾਤ ਦਾ ਪੰਜਾਬੀ/ ਹਿੰਦੀ/ਅੰਗਰੇਜ਼ੀ (ਇਲੈਕਟਿਵ), 14 ਜੁਲਾਈ ਨੂੰ 6ਵੀਂ ਜਮਾਤ ਦਾ ਕੰਪਿਊਟਰ ਸਾਇੰਸ, 7ਵੀਂ ਜਮਾਤ ਦਾ ਗਣਿਤ, 8ਵੀਂ ਜਮਾਤ ਦਾ ਕੰਪਿਊਟਰ ਸਾਇੰਸ, 9ਵੀਂ ਜਮਾਤ ਦਾ ਅੰਗਰੇਜ਼ੀ, ਦਸਵੀਂ ਜਮਾਤ ਦਾ ਸਰੀਰਕ ਸਿੱਖਿਆ/ਡਰਾਇੰਗ/ਐੱਨ. ਐੱਸ. ਕਿਊ. ਐੱਫ., 11ਵੀਂ ਜਮਾਤ ਦਾ ਵਾਤਾਵਰਣ ਸਿੱਖਿਆ, 12ਵੀਂ ਜਮਾਤ ਦਾ ਬਿਜ਼ਨੈੱਸ ਸਟੱਡੀਜ਼/ਰਾਜਨੀਤੀ ਸ਼ਾਸਤਰ ਦੀਆਂ ਪ੍ਰੀਖਿਆਵਾਂ ਹੋਣਗੀਆਂ।
ਪੜ੍ਹੋ ਇਹ ਵੀ ਖ਼ਬਰ - ਵਿਦੇਸ਼ ਜਾਣ ਦੀ ਚਾਹਤ ’ਚ ILETS ਪਾਸ ਕੁੜੀ ਨਾਲ ਕਰਵਾਇਆ ਸੀ ਵਿਆਹ, ਹੁਣ ਗੱਲ ਵੀ ਨੀਂ ਕਰਦੀ (ਵੀਡੀਓ)
ਇਸ ਤੋਂ ਇਲਾਵਾ 15 ਜੁਲਾਈ ਨੂੰ 6ਵੀਂ ਜਮਾਤ ਦਾ ਸਵਾਗਤ ਜ਼ਿੰਦਗੀ, 7ਵੀਂ ਜਮਾਤ ਦਾ ਸਰੀਰਕ ਸਿੱਖਿਆ, 8ਵੀਂ ਜਮਾਤ ਦਾ ਸਾਇੰਸ, 9ਵੀਂ ਜਮਾਤ ਦਾ ਪੰਜਾਬੀ-ਬੀ, ਦਸਵੀਂ ਜਮਾਤ ਦਾ ਸਮਾਜਿਕ ਸਿੱਖਿਆ, 11ਵੀਂ ਜਮਾਤ ਦਾ ਐੱਮ. ਓ. ਪੀ./ਪੰਜਾਬੀ/ਹਿੰਦੀ/ਅੰਗਰੇਜ਼ੀ (ਇਲੈੱਕਟਿਵ), 12ਵੀਂ ਜਮਾਤ ਦਾ ਸਵਾਗਤ ਜ਼ਿੰਦਗੀ, 16 ਜੁਲਾਈ ਨੂੰ 6ਵੀਂ ਜਮਾਤ ਦਾ ਡਰਾਇੰਗ, 7ਵੀਂ ਜਮਾਤ ਦਾ ਸਵਾਗਤ ਜ਼ਿੰਦਗੀ, 8ਵੀਂ ਜਮਾਤ ਦਾ ਡਰਾਇੰਗ, 9ਵੀਂ ਜਮਾਤ ਦਾ ਸਵਾਗਤ ਜ਼ਿੰਦਗੀ, ਦਸਵੀਂ ਜਮਾਤ ਦਾ ਕੰਪਿਊਟਰ ਸਾਇੰਸ, 11ਵੀਂ ਜਮਾਤ ਦਾ ਬਿਜ਼ਨੈੱਸ ਸਟੱਡੀਜ਼/ਫਿਜ਼ਿਕਸ/ਸਰੀਰਕ ਸਿੱਖਿਆ, 12ਵੀਂ ਜਮਾਤ ਦਾ ਗਣਿਤ, 17 ਜੁਲਾਈ ਨੂੰ 11ਵੀਂ ਜਮਾਤ ਦਾ ਸਵਾਗਤ ਜ਼ਿੰਦਗੀ, 12ਵੀਂ ਜਮਾਤ ਦਾ ਵਾਤਾਵਰਣ ਸਿੱਖਿਆ ਅਤੇ 19 ਜੁਲਾਈ ਨੂੰ 11ਵੀਂ ਜਮਾਤ ਦਾ ਬਾਇਓਲੋਜੀ/ਇਤਿਹਾਸ, 12ਵੀਂ ਜਮਾਤ ਦਾ ਬਾਇਓਲੋਜੀ/ਸਰੀਰਕ ਸਿੱਖਿਆ ਦਾ ਇਮਤਿਹਾਨ ਹੋਵੇਗਾ। ਸਿੱਖਿਆ ਅਧਿਕਾਰੀ ਵੱਲੋਂ ਸਕੂਲ ਮੁਖੀਆਂ ਅਤੇ ਅਧਿਆਪਕਾਂ ਨੂੰ ਇਨ੍ਹਾਂ ਪ੍ਰੀਖਿਆਵਾਂ ’ਚ ਵੱਧ ਤੋਂ ਵੱਧ ਵਿਦਿਆਰਥੀਆਂ ਦੀ ਸ਼ਮੂਲੀਅਤ ਕਰਵਾਉਣ ਲਈ ਯੋਜਨਾਬੰਦੀ ਉਲੀਕਣ ਦੇ ਦਿਸ਼ਾ-ਨਿਰਦੇਸ਼ ਵੀ ਜਾਰੀ ਕੀਤੇ।
ਪੜ੍ਹੋ ਇਹ ਵੀ ਖ਼ਬਰ - ਬਟਾਲਾ ਗੋਲੀਕਾਂਡ ਮਾਮਲਾ : ਜਾਣੋਂ ਕਿਉਂ ਕਾਂਗਰਸੀ ਆਗੂ ਨੇ ਇਕੋ ਪਰਿਵਾਰ ਦੇ 4 ਜੀਆਂ ਦਾ ਕੀਤਾ ਕਤਲ
ਗੈਂਗਸਟਰ ਜੈਪਾਲ ਭੁੱਲਰ ਦੇ ਭੋਗ 'ਤੇ ਪਿਤਾ ਨੇ ਕੀਤਾ ਵੱਡਾ ਐਲਾਨ, ਮੀਡੀਆ ਅੱਗੇ ਰੱਖੀ ਇਹ ਗੱਲ (ਵੀਡੀਓ)
NEXT STORY