ਸ੍ਰੀ ਅੰਮ੍ਰਿਤਸਰ ਸਾਹਿਬ : ਪਰਮਿੰਦਰ ਸਿੰਘ ਝੋਟੇ ਦੇ ਕਤਲ ਨੂੰ ਲੈ ਕੇ ਸਿੱਖ ਸਦਭਾਵਨਾਦਲ ਦਲ ਦੀ ਇੱਕ ਵਿਸ਼ੇਸ਼ ਬੈਠਕ ਭਾਈ ਬਲਦੇਵ ਸਿੰਘ ਵਡਾਲਾ ਬਾਨੀ ਸੇਵਾਦਾਰ ਦੀ ਸਰਪ੍ਰਸਤੀ ਡਾਕਟਰ ਪਰਮਜੀਤ ਸਿੰਘ ਐਡਵੋਕੇਟ ਕੌਮੀ ਸੇਵਾਦਾਰ ਤੇ ਭਾਈ ਗੁਰਵਤਨ ਸਿੰਘ ਪੰਜਾਬ ਪ੍ਰਧਾਨ ਦੀ ਅਗਵਾਈ ਵਿੱਚ ਦਲ ਦੇ ਮੁੱਖ ਦਫਤਰ ਸੁਲਤਾਨਵਿੰਡ ਪਿੰਡ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਹੋਈ। ਇਸ ਦੌਰਾਨ ਭਾਈ ਵਡਾਲਾ ਨੇ ਗੱਲਬਾਤ ਕਰਦਿਆਂ ਕਿਹਾ ਕਿ ਭਾਈ ਪਰਵਿੰਦਰ ਸਿੰਘ ਝੋਟੇ ਦਾ ਕਤਲ ਸਵਿੰਧਾਨ ਕਾਨੂੰਨ ਜਮਹੂਰੀਅਤ ਦਾ ਕਤਲ ਹੈ। ਜਿਸ ਨੇ ਸਾਬਤ ਕਰ ਦਿੱਤਾ ਹੈ ਕਿ ਪੰਜਾਬ ਵਿੱਚ ਲਾਅ ਐਂਡ ਆਰਡਰ ਨਾਂ ਦੀ ਕੋਈ ਚੀਜ ਨਹੀ ਹੈ। ਜਿੱਥੇ ਨਸ਼ਿਆਂ ਵਿਰੁੱਧ ਨਸ਼ਾ ਤਸਕਰਾਂ ਖਿਲਾਫ ਕਾਰਵਾਈ ਦੀ ਮੰਗ ਕਰਨ ਵਾਲ਼ਿਆਂ ਨੂੰ ਕਤਲ ਕਰ ਦਿਤਾ ਜਾਂਦਾ ਹੈ ਅਤੇ ਕਾਤਲ ਸ਼ਰੇਆਮ ਘੁੰਮਦੇ ਹਨ।
ਉਨ੍ਹਾਂ ਕਿਹਾ ਇਸ ਦੁਖਦਾਈ ਸਮੇਂ ਦਲ ਪਰਵਿੰਦਰ ਸਿੰਘ ਝੋਟੇ ਦੇ ਪ੍ਰਵਾਰ ਨਾਲ ਖੜ੍ਹਾ ਹੈ ਅਤੇ ਪੰਜਾਬ ਸਰਕਾਰ ਤੋਂ ਇਸ ਗੱਲ ਦੀ ਮੰਗ ਕਰਦਾ ਹੈ ਕਿ ਸਰਕਾਰ ਇੱਕ ਵਿਸ਼ੇਸ਼ ਅਦਾਲਤ ਸਥਾਪਿਤ ਕਰਕੇ ਸਮੇਂ ਬਧ ਨਿਆ ਕਰਦਿਆਂ ਕਾਤਲਾਂ ਨੂੰ ਮਿਸਾਲੀ ਸਜਾਵਾਂ ਦੇਵੇ ਤਾਂ ਕਿ ਭਵਿੱਖ ਵਿੱਚ ਕੋਈ ਨਸ਼ਾ ਤਸਕਰ ਕਿਸੇ ਦਾ ਕਤਲ ਕਰਨ ਦੀ ਹਿਮਾਕਤ ਨਾ ਕਰੇ। ਉਨ੍ਹਾਂ ਕਿਹਾ ਇਸ ਸਭ ਕਾਹੇ ਬਰੀਕੀ ਨਾਲ ਜਾਂਚ ਹੋਣੀ ਚਾਹੀਦੀ ਹੈ। ਕਾਤਲ ਨੂੰ ਸਿਹਤ ਵਿਭਾਗ ਨੇ ਕਿਵੇਂ ਆਗਿਆ ਦਿੱਤੀ ਦਵਾਈਆਂ ਦੇ ਨਾਮ ਤੇ ਨਸ਼ਾਂ ਵੇਚਣ ਲਈ? ਕ੍ਰੀਮੀਨਲ ਹੋਣ ਦੇ ਬਾਵਜੂਦ ਅਸਲਾ ਲਾਇਸੈਂਸ ਕਿਵੇ ਦਿੱਤਾ ਗਿਆ? ਇਸ ਦੇ ਪਿੱਛੇ ਕੌਣ-ਕੌਣ ਸਾਜਿਸ਼ ਰਚਣ ਵਾਲ਼ੇ ਲੋਕ ਹਨ ਨਸ਼ਰ ਕੀਤੇ ਜਾਣ। ਇਸ ਮੌਕੇ ਕੈਪਟਨ ਨਿਰਮਲ ਸਿੰਘ, ਮਾਤਾ ਕਵਲਜੀਤ ਕੌਰ, ਬੀਬੀ ਭੁਪਿੰਦਰ ਕੌਰ, ਭਾਈ ਅਵਤਾਰ ਸਿੰਘ ਖਾਲਸਾ, ਗੁਰਮੀਤ ਸਿੰਘ ਥੂਹੀ, ਸੁਖਵੰਤ ਸਿੰਘ ਕੋਟ ਖਾਲਸਾ, ਮੋਹਨ ਸਿੰਘ, ਸਰਬਜੀਤ ਸਿੰਘ ਸਿਮਰਨ ਸਿੰਘ ਪਟਿਆਲਾ, ਦਰਬਾਰਾ ਸਿੰਘ, ਅਮਨਪ੍ਰੀਤ ਸਿੰਘ ਮਦੀਪੁਰ, ਗੁਰਬਖਸ਼ ਸਿੰਘ ਮੁੱਛਲ, ਰਾਜਵਿੰਦਰ ਸਿੰਘ ਨਵਾਂਸ਼ਹਿਰ, ਗੁਰਜੀਤ ਸਿੰਘ ਬਰਨਾਲਾ, ਸਤਵੰਤ ਸਿੰਘ ਵੇਰਕਾ, ਹਰਦੇਵ ਸਿੰਘ, ਹਰਭਿੰਦਰ ਸਿੰਘ ਆਦਿਕ ਮੌਜੂਦ ਸਨ।
MP ਸੰਧੂ ਨੇ 1831 ਦੀ ਇਤਿਹਾਸਕ ਕੂਟਨੀਤਿਕ ਮੁਲਾਕਾਤ ਵਾਲੇ ਸਥਾਨ ਦਾ 195 ਸਾਲ ਪੂਰੇ ਹੋਣ ਤੋਂ ਪਹਿਲਾਂ ਕੀਤਾ ਦੌਰਾ
NEXT STORY