ਡੇਰਾਬੱਸੀ (ਗੁਰਜੀਤ) : ਡੇਰਾਬੱਸੀ ਪੁਲਸ ਨੇ ਇਕ ਸਰਕਾਰੀ ਸਕੂਲ ਦੇ ਅਧਿਆਪਕ ਖ਼ਿਲਾਫ਼ ਦੂਜੇ ਸਰਕਾਰੀ ਸਕੂਲ ਦੀ ਅਧਿਆਪਿਕਾ ਨਾਲ ਜਬਰ-ਜ਼ਿਨਾਹ ਅਤੇ ਕੁੱਟਮਾਰ ਕਰਨ ਦੇ ਦੋਸ਼ ਹੇਠ ਮਾਮਲਾ ਦਰਜ ਕੀਤਾ ਹੈ। ਫ਼ਿਲਹਾਲ ਮੁਲਜ਼ਮ ਪੁਲਸ ਗ੍ਰਿਫ਼ਤ ਤੋਂ ਬਾਹਰ ਹੈ। ਜਾਣਕਾਰੀ ਅਨੁਸਾਰ ਮੁਲਜ਼ਮ ਸਰਕਾਰੀ ਸਕੂਲ ’ਚ ਪੀ.ਟੀ.ਆਈ. ਵਜੋਂ ਤਾਇਨਾਤ ਹੈ। ਜਦੋਂ ਤੋਂ ਕੇਸ ਦਰਜ ਹੋਇਆ ਹੈ, ਉਦੋਂ ਤੋਂ ਉਹ ਸਕੂਲ ਤੋਂ ਵੀ ਗ਼ੈਰਹਾਜ਼ਰ ਹੈ। ਪੁਲਸ ਨੂੰ ਦਿੱਤੀ ਸ਼ਿਕਾਇਤ ''ਚ 43 ਸਾਲਾ ਪੀੜਤ ਅਧਿਆਪਕਾ ਨੇ ਦੱਸਿਆ ਕਿ ਮੁਲਜ਼ਮ ਅਮਨਦੀਪ ਸਿੰਘ ਕਰੀਬ 4 ਸਾਲਾਂ ਤੋਂ ਉਸ ਦੇ ਘਰ ਆਉਂਦਾ-ਜਾਂਦਾ ਸੀ। ਕਈ ਵਾਰ ਉਹ ਘਰ ’ਚ ਸ਼ਰਾਬ ਵੀ ਪੀਂਦਾ ਸੀ।
ਇਹ ਵੀ ਪੜ੍ਹੋ : ਪੁਲਸ ਲਈ ਸਿਰਦਰਦੀ ਬਣੀ ਮਸ਼ਹੂਰ ਚਿੱਟੇ ਵਾਲੀ ਭਾਬੀ ਗ੍ਰਿਫ਼ਤਾਰ
ਉਸ ਨੇ ਸ਼ਰਾਬ ਦੇ ਨਸ਼ੇ ’ਚ ਬੱਚਿਆਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇ ਕੇ ਉਸ ਨਾਲ ਕਈ ਵਾਰ ਜ਼ਬਰਦਸਤੀ ਸਰੀਰਕ ਸਬੰਧ ਬਣਾਏ। 12 ਜੁਲਾਈ ਦੀ ਰਾਤ ਨੂੰ ਵੀ ਉਹ ਸ਼ਰਾਬ ਦੇ ਨਸ਼ੇ ’ਚ ਉਸ ਦੇ ਘਰ ਆਇਆ ਸੀ। ਉੱਥੇ ਉਸ ਨੇ ਫਿਰ ਉਸ ਨਾਲ ਜ਼ਬਰਦਸਤੀ ਕਰਨ ਦੀ ਕੋਸ਼ਿਸ਼ ਕੀਤੀ ਅਤੇ ਲੱਤਾਂ ਅਤੇ ਮੁੱਕਿਆਂ ਨਾਲ ਉਸ ਨੂੰ ਬੁਰੀ ਤਰ੍ਹਾਂ ਕੁੱਟਿਆ। ਜ਼ਖ਼ਮੀ ਪੀੜਤਾ ਨੂੰ ਡੇਰਾਬਸੀ ਦੇ ਸਿਵਲ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ।
ਇਹ ਵੀ ਪੜ੍ਹੋ : ਘਰ 'ਚ ਮੌਜੂਦ ਇਕੱਲੀ ਭੈਣ ਨੇ ਕੀਤੀ ਖ਼ੁਦਕੁਸ਼ੀ, ਅੱਠ ਪੰਨ੍ਹਿਆ ਦਾ ਸੁਸਾਈਡ ਨੋਟ ਪੜ੍ਹ ਉੱਡੇ ਪਰਿਵਾਰ ਦੇ ਹੋਸ਼
ਜਾਂਚ ਅਧਿਕਾਰੀ ਏ. ਐੱਸ. ਆਈ ਲਖਵਿੰਦਰ ਸਿੰਘ ਨੇ ਦੱਸਿਆ ਕਿ ਔਰਤ ਦੇ ਬਿਆਨਾਂ 'ਤੇ ਪੁਲਸ ਨੇ ਅਮਨਦੀਪ ਸਿੰਘ ਵਾਸੀ ਪਟਿਆਲਾ ਵਿਰੁੱਧ ਬੀ.ਐੱਨ.ਐੱਸ. ਦੀ ਧਾਰਾ 115 (2), 351 (2) ਤੇ 333 ਤਹਿਤ ਮਾਮਲਾ ਦਰਜ ਕਰ ਲਿਆ ਹੈ । ਉਹ ਇਸ ਸਮੇਂ ਮੋਹਾਲੀ ਕਿਰਾਏ 'ਤੇ ਰਹਿ ਰਿਹਾ ਹੈ। ਪੀੜਤਾ ਨੂੰ ਕਾਫ਼ੀ ਸੱਟਾਂ ਲੱਗੀਆਂ ਸਨ ਤੇ ਬਾਅਦ ''ਚ ਉਸ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ। ਐੱਫ. ਆਈ. ਆਰ. ਕੱਟ ਕੇ ਮੁਬਾਰਕਪੁਰ ਦੇ ਸਰਕਾਰੀ ਸਕੂਲ ਨੂੰ ਭੇਜ ਦਿੱਤੀ ਗਈ ਹੈ। ਸਕੂਲ ਅਧਿਕਾਰੀਆਂ ਦਾ ਕਹਿਣਾ ਹੈ ਕਿ ਐੱਫ.ਆਈ.ਆਰ. ਦਰਜ ਹੋਣ ਤੋਂ ਬਾਅਦ ਮੁਲਜ਼ਮ ਅਮਨਦੀਪ ਸਿੰਘ ਸਕੂਲ ਤੋਂ ਗ਼ੈਰਹਾਜ਼ਰ ਹੈ। ਹਾਲਾਂਕਿ ਉਸ ਦਾ ਫੋਨ ਕੰਮ ਕਰ ਰਿਹਾ ਹੈ ਪਰ ਉਹ ਅਣਜਾਣ ਨੰਬਰਾਂ ਤੋਂ ਫੋਨ ਨਹੀਂ ਚੁੱਕ ਰਿਹਾ। ਪੁਲਸ ਵੱਲੋਂ ਉਸ ਦੀ ਤਲਾਸ਼ ਜਾਰੀ ਹੈ।
ਇਹ ਵੀ ਪੜ੍ਹੋ : ਚੱਲਦੀਆਂ ਰੇਲ ਗੱਡੀਆਂ 'ਤੇ ਪੱਥਰ ਮਾਰੇ ਜਾਣ ਦੇ ਮਾਮਲੇ 'ਚ ਵੱਡਾ ਖ਼ੁਲਾਸਾ
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੰਜਾਬ ਪਹੁੰਚੀ CBI ਦੀ ਟੀਮ, ਲੁਧਿਆਣਾ ਦੇ ਥਾਣੇ 'ਚ ਜਾਂਚ ਜਾਰੀ, ਜਾਣੋ ਪੂਰਾ ਮਾਮਲਾ
NEXT STORY