ਤਰਨਤਾਰਨ (ਰਮਨ)- ਤਰਨਤਾਰਨ ਜ਼ਿਲ੍ਹੇ ਤੋਂ ਇਕ ਸ਼ਰਮਨਾਕ ਖ਼ਬਰ ਸਾਹਮਣੇ ਆਈ ਹੈ, ਜਿੱਥੇ ਇਕ ਐਲੀਮੈਂਟਰੀ ਸਕੂਲ ਵਿਚ ਤਾਇਨਾਤ ਅਧਿਆਪਕ ਵੱਲੋਂ ਔਰਤ ਨਾਲ ਸਕੂਲ ਵਿਚ ਹੀ ਛੇੜਛਾੜ ਤੇ ਗਲਤ ਹਰਕਤਾਂ ਕੀਤੀਆਂ ਗਈਆਂ ਹਨ। ਇਸ ਸਬੰਧੀ ਥਾਣਾ ਸਰਹਾਲੀ ਦੀ ਪੁਲਸ ਨੇ ਅਧਿਆਪਕ ਖਿਲਾਫ਼ ਪਰਚਾ ਦਰਜ ਕਰਦੇ ਹੋਏ ਗ੍ਰਿਫਤਾਰੀ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਨਰਿੰਦਰ ਕੌਰ ਪਤਨੀ ਮੁਖਤਾਰ ਸਿੰਘ ਵਾਸੀ ਪਿੰਡ ਵਰਾਣਾ ਨੇ ਥਾਣਾ ਸਰਹਾਲੀ ਦੀ ਪੁਲਸ ਨੂੰ ਦਿੱਤੇ ਬਿਆਨਾਂ ਵਿਚ ਦੱਸਿਆ ਕਿ ਉਹ ਆਂਗਣਵਾੜੀ ਵਰਕਰ ਸਰਬਜੀਤ ਕੌਰ ਨਾਲ ਬਤੌਰ ਹੈਲਪਰ ਕੰਮ ਕਰਦੀ ਹੈ। ਪਿੰਡ ਵਰਾਣਾ ਦੇ ਸਕੂਲ ਦੀ ਇਕੱਠੀ ਇਮਾਰਤ ਹੋਣ ਕਰ ਕੇ ਸਕੂਲ ਦਾ ਸਟਾਫ ਤੇ ਆਂਗਨਵਾੜੀ ਬਿਲਕੁਲ ਨੇੜੇ-ਨੇੜੇ ਆਪਣੀਆ ਕਲਾਸਾਂ ਚਲਾਉਂਦੇ ਹਨ। ਇਸ ਦੌਰਾਨ ਆਂਗਣਵਾੜੀ ਵਰਕਰ ਸਰਬਜੀਤ ਕੌਰ ਨੂੰ ਜਦ ਮੀਟਿੰਗ ਕਰਨ ਲਈ ਜਾਂ ਰਿਪੋਰਟ ਭਰਨ ਲਈ ਦਫਤਰ ਬੁਲਾਇਆ ਜਾਦਾ ਤਾਂ ਪਿੱਛੋਂ ਨਰਿੰਦਰ ਕੌਰ ਹੀ ਸੈਂਟਰ ਦੀ ਦੇਖ ਭਾਲ ਕਰਦੀ ਹੈ।
ਇਹ ਵੀ ਪੜ੍ਹੋ- ਮੁੱਖ ਮੰਤਰੀ ਦੀ ਦੌੜ 'ਚੋਂ ਰਾਜਾ ਵੜਿੰਗ ਬਾਹਰ, ਕਿਹਾ- 'ਮੈਂ ਨਹੀਂ ਚਾਹੁੰਦਾ CM ਬਣਨਾ...'
ਇਸੇ ਸਕੂਲ ਵਿਚ ਦਰਬਾਰਾ ਸਿੰਘ ਪਿੰਡ ਪੱਖੋਂਕੇ ਦਾ ਟੀਚਰ ਹੈ, ਜੋ ਲੰਮੇ ਸਮੇਂ ਤੋਂ ਇਸ ਸਕੂਲ ਵਿਚ ਹੀ ਡਿਊਟੀ ਕਰਦਾ ਆ ਰਿਹਾ ਹੈ। ਨਰਿੰਦਰ ਕੌਰ ਨੇ ਦੱਸਿਆ ਕਿ ਇਸ ਟੀਚਰ ਦਾ ਚਾਲ-ਚੱਲਣ ਕਾਫੀ ਮਾੜਾ ਹੈ, ਜੋ ਸਕੂਲ ਵਿਚ ਆਉਂਦੀ-ਜਾਂਦੀ ਔਰਤ ਜਾਂ ਔਰਤ ਟੀਚਰ 'ਤੇ ਮਾੜੀ ਨਜ਼ਰ ਰੱਖਦਾ ਹੈ ਅਤੇ ਨਾਜਾਇਜ਼ ਸਬੰਧ ਬਣਾਉਣ ਲਈ ਛੇੜਛਾੜ ਕਰਦਾ ਹੈ।
ਉਸ ਨੇ ਦੱਸਿਆ ਕਿ ਜਦੋਂ ਉਹ ਸਕੂਲ ਦੇ ਕਿਸੇ ਵੀ ਕਮਰੇ ਵਿਚ ਜਾਂਦੀ ਤਾਂ ਦਰਬਾਰਾ ਸਿੰਘ ਉਸ ਦੇ ਪਿੱਛੇ ਜਾ ਕੇ ਮੋਬਾਈਲ ਫੋਨ ਨਾਲ ਫਿਲਮ ਬਣਾਉਣ ਦਾ ਡਰਾਮਾ ਕਰ ਕੇ ਬਲੈਕਮੇਲ ਕਰਦਾ ਸੀ। ਇਸ ਦੌਰਾਨ ਬੀਤੀ 4 ਮਾਰਚ ਨੂੰ ਦੁਪਹਿਰ 12:30 ਵਜੇ ਦੇ ਕਰੀਬ ਜਦੋਂ ਉਹ ਆਂਗਣਵਾੜੀ ਦੇ ਕਮਰੇ ਅੰਦਰ ਕੰਮ ਕਰ ਰਹੀ ਸੀ, ਜਦਕਿ ਪਿੰਡ ਦੇ ਮੈਂਬਰ ਪੰਚਾਇਤ ਸਿਮਰਜੀਤ ਕੌਰ ਪਤਨੀ ਮਹਿਲ ਸਿੰਘ ਅਤੇ ਹੋਰ ਟੀਚਰ ਬਾਹਰ ਖੜ੍ਹੇ ਸਨ। ਉਸ ਨੂੰ ਇਕੱਲੀ ਕਮਰੇ ਵਿਚ ਵੇਖ ਕੇ ਮਾਸਟਰ ਦਰਬਾਰਾ ਸਿੰਘ ਉਸ ਦੇ ਕਮਰੇ ਅੰਦਰ ਆ ਕੇ ਉਸ ਨਾਲ ਗਲਤ ਹਰਕਤਾਂ ਅਤੇ ਛੇੜ-ਛਾੜ ਕਰਨ ਲੱਗ ਪਿਆ ਤਾਂ ਉਸ ਦੇ ਰੌਲਾ ਪਾਉਣ ’ਤੇ ਮੌਕੇ ਤੋਂ ਦੌੜ ਗਿਆ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਸਰਹਾਲੀ ਦੇ ਏ.ਐੱਸ.ਆਈ ਸਤਨਾਮ ਸਿੰਘ ਵਾਸੀ ਪੱਖੋਕੇ ਨੇ ਦੱਸਿਆ ਕਿ ਇਸ ਮਾਮਲੇ ਵਿਚ ਦਰਬਾਰਾ ਸਿੰਘ ਜੋ ਸਰਕਾਰੀ ਐਲੀਮੈਂਟਰੀ ਸਕੂਲ ਪਿੰਡ ਵਰਾਣਾ ਵਿਖੇ ਤਾਇਨਾਤ ਹੈ, ਦੇ ਖਿਲਾਫ ਮਾਮਲਾ ਦਰਜ ਕਰਦੇ ਹੋਏ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਇਹ ਵੀ ਪੜ੍ਹੋ- ਸਰਹੱਦ ਪਾਰ ਕਰ ਭਾਰਤ 'ਚ ਆ ਵੜੀ ਪਾਕਿਸਤਾਨੀ ਔਰਤ, ਵਾਪਸ ਜਾਣ ਬਾਰੇ ਕਿਹਾ, ''ਮੇਰੀ ਜਾਨ ਨੂੰ ਖ਼ਤਰਾ...''
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਇਸ ਜ਼ਿਲ੍ਹੇ 'ਚ ਪਟਾਕੇ ਚਲਾਉਣ ਦੀ ਮਨਾਹੀ, ਡਰੋਨ ਉਡਾਉਣ 'ਤੇ ਵੀ ਰੋਕ
NEXT STORY