ਲੁਧਿਆਣਾ (ਹਿਤੇਸ਼)- ਬੁੱਢੇ ਨਾਲੇ ਨੂੰਪ੍ਰਦੂਸ਼ਣ ਮੁਕਤ ਬਣਾਉਣ ਦੇ ਦਾਅਵਿਆਂ ਦਾ ਰਿਐਲਿਟੀ ਚੈਕ ਕਰਨ ਗਵਰਨਰ ਗੁਲਾਬ ਚੰਦ ਕਟਾਰੀਆ ਦੂਜੀ ਵਾਰ ਗਰਾਊਂਡ ਜ਼ੀਰੋ ’ਤੇ ਪੁੱਜੇ। ਇੱਥੇ ਜ਼ਿਕਰਯੋਗ ਹੋਵੇਗਾ ਕਿ ਬੁੱਢੇ ਨਾਲੇ ਦਾ ਕੈਮੀਕਲ ਵਾਲਾ ਪਾਣੀ ਸਤਲੁਜ ਦੇ ਜਰੀਏ ਮਾਲਵਾ ਦੇ ਨਾਲ ਰਾਜਸਥਾਨ ਤੱਕ ਪੁੱਜ ਕੇ ਜਾਨਲੇਵਾ ਬੀਮਾਰੀਆਂ ਦੀ ਵਜ੍ਹਾ ਬਣ ਰਿਹਾ ਹੈ। ਗਵਰਨਰ ਕਟਾਰੀਆ ਖੁਦ ਰਾਜਸਥਾਨ ਨਾਲ ਸਬੰਧ ਰੱਖਦੇ ਹਨ ਤਾਂ ਉਨ੍ਹਾਂ ਨੇ ਬੁੱਢੇ ਨਾਲੇ ਨੂੰ ਪ੍ਰਦੂਸ਼ਣ ਮੁਕਤ ਬਣਾਉਣ ਦੇ ਮਾਮਲੇ ਵਿਚ ਕਾਫੀ ਦਿਲਚਸਪੀ ਦਿਖਾਈ ਹੈ।
ਇਹ ਖ਼ਬਰ ਵੀ ਪੜ੍ਹੋ - ਪੰਜਾਬ ਪੁਲਸ ਤੋਂ ਬਰਖ਼ਾਸਤ DSP ਬਲਵਿੰਦਰ ਸਿੰਘ ਸੇਖੋਂ ਭਾਜਪਾ 'ਚ ਸ਼ਾਮਲ, ਲੜ ਸਕਦੇ ਨੇ ਵਿਧਾਨ ਸਭਾ ਚੋਣ
ਜਿਸ ਦੇ ਤਹਿਤ ਦੋ ਵਾਰ ਚੰਡੀਗੜ੍ਹ ਅਫਸਰਾਂ ਦੇ ਨਾਲ ਮੀਟਿੰਗ ਕਰਨ ਦੇ ਬਾਅਦ ਉਨ੍ਹਾਂ ਵੱਲੋਂ 25 ਜਨਵਰੀ ਨੂੰ ਸਾਈਟ ਵਿਜੀਟ ਕੀਤੀ ਗਈ ਸੀ। ਉਸ ਸਮੇਂ ਗਵਰਨਰ ਨੇ ਕਿਹਾ ਸੀ ਕਿ ਬੁੱਢੇ ਨਾਲੇ ਨੂੰ ਪ੍ਰਦੂਸ਼ਣ ਮੁਕਤ ਬਣਾਉਣ ਦੇ ਲਈ ਹੁਣ ਚੰਡੀਗੜ੍ਹ ਦੀ ਬਜਾਏ ਗਰਾਊਂਡ ਜ਼ੀਰੋ ’ਤੇ ਮੀਟਿੰਗ ਹੋਵੇਗੀ। ਇਸ ਦੇ ਤਹਿਤ ਬੁੱਧਵਾਰ ਨੂੰ ਲੁਧਿਆਣਾ ਪੁੱਜੇ ਗਵਰਨਰ ਵੱਲੋਂ ਨਗਰ ਨਿਗਮ, ਪੀ.ਪੀ.ਸੀ.ਬੀ, ਡਰੇਨੇਜ ਵਿਭਾਗ ਦੇ ਅਫ਼ਸਰਾਂ ਦੇ ਨਾਲ ਮੀਟਿੰਗ ਕਰਨ ਦੇ ਇਲਾਵਾ ਜਮਾਲਪੁਰ ਐੱਸ.ਟੀ.ਪੀ ’ਤੇ ਵੀ ਚੈਕਿੰਗ ਕੀਤੀ ਗਈ। ਜਿੱਥੇ ਟ੍ਰੀਟਮੈਂਟ ਪਲਾਂਟ ਦੀ ਵਰਕਿੰਗ ਨੂੰ ਲੈ ਕੇ ਸੀਵਰੇਜ ਬੋਰਡ ਦੀ ਪੋਲ ਖੁੱਲ੍ਹ ਗਈ ਜਦ ਬੁੱਢੇ ਨਾਲੇ ਵਿਚ ਸੁੱਟੇ ਜਾ ਰਹੇ ਪਾਣੀ ਵਿਚ ਪ੍ਰਦੂਸ਼ਣ ਲੈਵਲ ਕਾਫੀ ਜ਼ਿਆਦਾ ਸੀ।

ਇਸ ਨੂੰ ਲੈ ਕੇ ਗਵਰਨਰ ਨੇ ਸਾਫ ਕਹਿ ਦਿੱਤਾ ਸੀ ਕਿ ਟ੍ਰੀਟਮੈਂਟ ਦੇ ਬਾਅਦ ਇਸ ਤਰਾਂ ਦਾ ਪਾਣੀ ਪਾਉਣ ਦਾ ਕੋਈ ਫਾਇਦਾ ਨਹੀਂ ਕਿਉਂਕਿ ਇਸ ਨਾਲ ਬੁੱਢੇ ਨਾਲੇ ਦੇ ਪ੍ਰਦੂਸ਼ਣ ਦੀ ਸਮੱਸਿਆ ਵਧ ਰਹੀ ਹੈ। ਜਿਸ ’ਤੇ ਸੀਵਰੇਜ ਬੋਰਡ ਦੇ ਅਫਸਰਾਂਨੇ ਡੇਅਰੀਆਂਦਾ ਗੋਬਰ ਆਉਣ ਦੀ ਵਜ੍ਹਾ ਨਾਲ ਸਮੱਸਿਆ ਹੋਣ ਦਾ ਹਵਾਲਾ ਦਿੱਤਾ ਤਾਂ ਗਵਰਨਰ ਨੇ ਟਿਪਣੀ ਕੀਤੀ ਕਿ ਪਲਾਂਟ ਲਗਾਉਣ ’ਤੇ ਸਰਕਾਰ ਦਾ ਪੈਸਾ ਖਰਚ ਕਰਨ ਤੋਂ ਪਹਿਲਾ ਸਾਰੀਆਂ ਸਮੱਸਿਆਵਾਂ ਦਾ ਹੱਲ ਹੋਣਾ ਯਕੀਨੀ ਬਣਾਉਣਾ ਚਾਹੀਦਾ ਸੀ।
ਪਹਿਲਾਂ ਵੀ ਸਾਹਮਣੇ ਆ ਚੁੱਕੀ ਹੈ ਅਫ਼ਸਰਾਂ ਦੀ ਨਾਲਾਇਕੀ
ਇਹ ਕੋਈ ਪਹਿਲਾ ਮੌਕਾ ਨਹੀਂ ਹੈ ਜਦ ਬੁੱਢੇ ਨਾਲੇ ਵਿਚ ਸਿੱਧੇ ਤੌਰ ’ਤੇ ਕੈਮੀਕਲ ਵਾਲਾ ਜਾਂ ਸੀਵਰੇਜ ਦਾ ਪਾਣੀ ਡਿੱਗਣ ਤੋਂ ਰੋਕਣ ਦੇ ਨਾਂ ’ਤੇ ਕਈ ਸੌ ਕਰੋੜ ਖਰਚ ਕਰਨ ਦੇ ਬਾਵਜੂਦ ਪ੍ਰਦੂਸ਼ਣ ਦਾ ਲੈਵਲ ਡਾਊਨ ਨਾ ਹੋਣ ਦਾ ਖ਼ੁਲਾਸਾ ਹੋਇਆ ਹੈ। ਇਸ ਤੋਂ ਪਹਿਲਾ ਸੰਤ ਸੀਚੇਵਾਲ ਵੱਲੋਂ ਚਲਾਈ ਜਾ ਰਹੀ ਮੁਹਿੰਮ ਦੇ ਦੌਰਾਨ ਵੀ ਅਫਸਰਾਂਦੀ ਨਾਲਾਇਕੀ ਸਾਹਮਣੇ ਆ ਚੁਕੀ ਹੈ।
ਇਹ ਖ਼ਬਰ ਵੀ ਪੜ੍ਹੋ - ਨਿਹੰਗ ਸਿੰਘਾਂ ਵੱਲੋਂ ਗੁਰਸਿੱਖ ਨੌਜਵਾਨ ਦਾ ਕਤਲ (ਵੀਡੀਓ)
ਇਸ ਵਿਚ ਮੁੱਖ ਰੂਪ ਵਿਚ ਗਊਸ਼ਾਲਾ ਸਮਸ਼ਾਨਘਾਟ ਦੇ ਨੇੜੇ ਜਗ੍ਹਾ ਦੀ ਮਲਕੀਅਤ ਦਾ ਵਿਵਾਦ ਹੋਣ ਦਾ ਹਵਾਲਾ ਦਿੰਦੇ ਹੋਏ ਪੰਪਿੰਗ ਸਟੇਸ਼ਨ ਦਾ ਨਿਰਮਾਣ ਪੂਰਾ ਨਾ ਹੋਣ ਦੀ ਵਜ੍ਹਾ ਨਾਲ ਬੁੱਢੇ ਨਾਲੇ ਵਿਚ ਸੁੱਟ ਰਿਹਾ 60 ਐੱਮ. ਐੱਲ. ਡੀ. ਪਾਣੀ ਸੰਤ ਸੀਚੇਵਾਲ ਵਲੋਂਅਸਥਾਈ ਡਿਸਪੋਜਲ ਬਣਾਉਣ ਦੇ ਬਾਅਦ ਬੰਦ ਹੋ ਗਿਆ ਹੈ। ਇਸੇ ਤਰ੍ਹਾਂ ਸੰਤ ਸੀਚੇਵਾਲ ਵੱਲੋਂ ਬੁੱਢੇ ਨਾਲੇ ਵਿਚ ਸਿੱਧੇ ਤੌਰ ’ਤੇ ਡਿੱਗ ਰਹੇ ਗੋਬਰ ਅਤੇ ਪਿੰਡਾਂ ਦੇ ਸੀਵਰੇਜ ਦੇ ਪਾਣੀ ਦੇ ਜੋ ਪੁਆਇੰਟ ਫੜੇ ਗਏ ਹਨ। ਉਹ ਹੁਣ ਤੱਕ ਨਗਰ ਨਿਗਮ, ਪੀ.ਪੀ.ਸੀ.ਬੀ ਡਰੇਨਜ ਵਿਭਾਗ ਦੇ ਅਫ਼ਸਰਾਂ ਨੂੰ ਨਜ਼ਰ ਨਹੀਂ ਆਏ ਸਨ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Jalandhar ਹਾਈਵੇਅ 'ਤੇ ਦਿਲ ਕੰਬਾਊ ਹਾਦਸਾ, ਸਰੀਰਾਂ ਦੇ ਉੱਡੇ ਚਿੱਥੜੇ, ਆਧਾਰ ਕਾਰਡ ਤੋਂ ਹੋਈ ਪਛਾਣ
NEXT STORY