ਮੋਗਾ— ਜ਼ਿਲੇ ਦੇ ਬਲਾਕ ਧਰਮਕੋਟ ਵਿਚ ਇਕ ਅਜਿਹਾ ਪਿੰਡ ਹੈ, ਜਿੱਥੇ ਇਕ ਸਰਕਾਰੀ ਮਿਡਲ ਸਕੂਲ ਬੀਤੇ ਪੰਜ ਸਾਲਾਂ ਤੋਂ ਇਕ ਹੀ ਵਿਅਕਤੀ ਦੇ ਸਹਾਰੇ ਚੱਲ ਰਿਹਾ ਹੈ। ਇਹ ਵਿਅਕਤੀ ਸਕੂਲ ਵਿਚ ਅਧਿਆਪਕ, ਮੁੱਖ ਅਧਿਆਪਕ ਅਤੇ ਕਲਰਕ ਤੋਂ ਲੈ ਕੇ ਪੀਅਨ ਤੱਕ ਦਾ ਕੰਮ ਖੁਦ ਕਰਦਾ ਹੈ। ਸਕੂਲ ਵਿਚ ਛੇਵੀਂ, ਸੱਤਵੀਂ ਅਤੇ ਅੱਠਵੀਂ ਕਲਾਸ ਦੇ 67 ਬੱਚੇ ਹਨ, ਜਿਨ੍ਹਾਂ ਦੇ 27 ਪੀਰੀਅਡ ਇਹ ਇਕੱਲਾ ਅਧਿਆਪਕ ਲੈ ਰਿਹਾ ਹੈ ਅਤੇ ਜਿਸ ਦਿਨ ਇਸ ਅਧਿਆਪਕ ਦੀ ਛੁੱਟੀ ਹੋਵੇ , ਉਸ ਦਿਨ ਸਕੂਲ ਦੀ ਵੀ ਛੁੱਟੀ ਹੋ ਜਾਂਦੀ ਹੈ।
ਇਹ ਹਾਲ ਹੈ ਉਸ ਖੇਤਰ ਦੇ ਸਰਕਾਰੀ ਸਕੂਲ ਦਾ, ਜਿੱਥੋਂ ਦੇ ਵਿਧਾਇਕ ਬੀਤੇ 10 ਸਾਲਾਂ ਤੋਂ ਸੀਨੀਅਰ ਅਕਾਲੀ ਨੇਤਾ ਜਥੇਦਾਰ ਤੋਤਾ ਸਿੰਘ ਰਹੇ ਹਨ, ਜੋ ਇਕ ਸਮੇਂ ਅਕਾਲੀ-ਭਾਜਪਾ ਸਰਕਾਰ ਵਿਚ ਸਿੱਖਿਆ ਮੰਤਰੀ ਵੀ ਰਹਿ ਚੁੱਕੇ ਹਨ। ਹੁਣ ਨਵੀਂ ਸਰਕਾਰ ਦੇ ਆਉਣ 'ਤੇ ਵੀ ਇਸ ਸਰਕਾਰੀ ਸਕੂਲ ਦੀ ਕਿਸਮਤ ਨਹੀਂ ਬਦਲੀ। ਕਾਂਗਰਸ ਸਰਕਾਰ ਦੇ ਵਿਧਾਇਕ ਸੁਖਜੀਤ ਸਿੰਘ ਕਾਕਾ ਲੋਹਗੜ੍ਹ ਦਾ ਕਹਿਣਾ ਹੈ ਕਿ ਛੇਤੀ ਹੀ ਸੂਬੇ ਦੀ ਆਰਥਿਕਤਾ ਪੱਟੜੀ 'ਤੇ ਲਿਆ ਕੇ ਮੁੱਖ ਮੰਤਰੀ ਇਸ ਦਾ ਹੱਲ ਕਰਨਗੇ ਪਰ ਟੀਚਰ ਲਵਪ੍ਰੀਤ ਕੁਝ ਹੋਰ ਹੀ ਕਹਾਣੀ ਬਿਆਨ ਕਰ ਰਹੇ ਹਨ। ਸਕੂਲ ਦੇ ਇਕਲੌਤੇ ਟੀਚਰ ਲਵਪ੍ਰੀਤ ਦਾ ਕਹਿਣਾ ਹੈ ਕਿ ਪਹਿਲਾਂ ਡੇਪੁਟੇਸ਼ਨ 'ਤੇ ਇਕ ਟੀਚਰ ਆਉਂਦਾ ਸੀ ਪਰ ਹੁਣ ਉਸ ਦੀ ਵੀ ਬਦਲੀ ਹੋ ਗਈ ਹੈ ਅਤੇ ਕੈਪਟਨ ਸਰਕਾਰ ਨੇ ਤਾਂ ਡੇਪੁਟੇਸ਼ਨ ਹੀ ਬੰਦ ਕਰਵਾ ਦਿੱਤੀ ਹੈ। ਉਨ੍ਹਾਂ ਕਿਹਾ ਕਿ ਇਕੱਲੇ ਹੋਣ ਕਰਕੇ 3 ਕਲਾਸਾਂ ਦੇ 27 ਪੀਰੀਅਡ ਲੈਣ ਕਰਕੇ ਉਨ੍ਹਾਂ ਨੂੰ ਕਾਫੀ ਮੁਸ਼ਕਿਲਾਂ ਪੇਸ਼ ਆ ਰਹੀਆਂ ਹਨ। ਦੂਜੇ ਪਾਸੇ ਸਕੂਲ ਦਾ ਦੂਜਾ ਸਾਰਾ ਕੰੰਮ ਵੀ ਉਨ੍ਹਾਂ ਦੇ ਮੋਢਿਆਂ 'ਤੇ ਹੈ।
ਕੀ ਕਹਿਣਾ ਹੈ ਸਿੱਖਿਆ ਵਿਭਾਗ ਦੇ ਡਾਇਰੈਕਟਰ ਜਨਰਲ ਦਾ—
ਪੰਜਾਬ ਦੇ ਸਿੱਖਿਆ ਵਿਭਾਗ ਦੇ ਡਾਇਰੈਕਟਰ ਜਨਰਲ ਦਾ ਕਹਿਣਾ ਹੈ ਕਿ ਪ੍ਰਸ਼ਾਂਤ ਕੁਮਾਰ ਗੋਇਲ ਦਾ ਕਹਿਣਾ ਹੈ ਕਿ ਅਜੇ ਸਕੂਲ ਵਾਈਜ਼ ਬੱਚਿਆਂ ਦੇ ਮੁਕਾਬਲੇ ਟੀਚਰਾਂ ਦੀ ਗਿਣਤੀ ਦਾ ਮੁਲਾਂਕਣ ਕੀਤਾ ਜਾ ਰਿਹਾ ਹੈ ਅਤੇ ਇਸ ਤੋਂ ਬਾਅਦ ਜਿਨ੍ਹਾਂ ਸਕੂਲਾਂ ਵਿਚ ਘੱਟ ਬੱਚੇ ਅਤੇ ਜ਼ਿਆਦਾ ਟੀਚਰ ਹੋਣਗੇ, ਉਨ੍ਹਾਂ ਨੂੰ ਘੱਟ ਟੀਚਰਾਂ ਵਾਲੇ ਸਕੂਲਾਂ ਵਿਚ ਸ਼ਿਫਟ ਕੀਤਾ ਜਾਵੇਗਾ।
30 ਗਰਾਮ ਨਸ਼ੀਲੇ ਪਦਾਰਥ ਸਮੇਤ ਇਕ ਕਾਬੂ
NEXT STORY