ਲੁਧਿਆਣਾ (ਨਰਿੰਦਰ ਮਹਿੰਦਰੂ) : ਲੁਧਿਆਣਾ ’ਚ ਦਾਦੇ-ਪੋਤੇ ਦੀ ਜੋੜੀ ਨੇ ਕਮਾਲ ਕਰ ਦਿੱਤਾ ਹੈ। 13 ਸਾਲ ਦਾ ਸੁਖਬੀਰ ਜੋ ਕਿ ਅੱਠਵੀਂ ਜਮਾਤ ਦਾ ਵਿਦਿਆਰਥੀ ਹੈ, ਨੇ ਆਪਣੇ ਦਾਦੇ ਦੀ ਮਦਦ ਨਾਲ ਇਕ ਕਾਰ ਬਣਾਈ ਹੈ ਜੋ ਕਿ ਲੋਕਾਂ ਲਈ ਖਿੱਚ ਦਾ ਕੇਂਦਰ ਬਣੀ ਹੋਈ ਹੈ। ਲਗਭਗ ਦਸ ਮਹੀਨਿਆਂ ਦੀ ਸਖ਼ਤ ਮਿਹਨਤ ਤੋਂ ਬਾਅਦ ਸੁਖਬੀਰ ਨੇ ਇਸ ਕਾਰ ਨੂੰ ਤਿਆਰ ਕੀਤਾ ਹੈ। ਉਨ੍ਹਾਂ ਦੱਸਿਆ ਕਿ ਇਸ ਕਾਰ ਵਿਚ ਵਿਸ਼ੇਸ਼ ਤੌਰ ’ਤੇ ਐਕਟਿਵਾ ਦਾ ਇੰਜਣ ਲੱਗਾ ਹੈ ਅਤੇ ਇਸਦਾ ਪੂਰਾ ਢਾਂਚਾ ਵੀ ਉਨ੍ਹਾਂ ਨੇ ਖੁਦ ਤਿਆਰ ਕੀਤਾ ਹੈ। ਉਧਰ ਸੁਖਬੀਰ ਦੇ ਦਾਦਾ ਨੇ ਦੱਸਿਆ ਕਿ ਉਹ ਪੱਬ ਜੀ ਖੇਡਣ ਦਾ ਆਦੀ ਸੀ, ਜਿਸ ਕਰਕੇ ਇਸ ਨੂੰ ਕਿਸੇ ਹੋਰ ਕੰਮ ’ਤੇ ਲਾਉਣ ਲਈ ਉਨ੍ਹਾਂ ਨੇ ਉਸ ਨੂੰ ਸਲਾਹ ਦਿੱਤੀ ਜਿਸ ਤੋਂ ਬਾਅਦ ਉਨ੍ਹਾਂ ਵੱਲੋਂ ਇਹ ਕਾਰ ਤਿਆਰ ਕੀਤੀ ਗਈ।
ਇਹ ਵੀ ਪੜ੍ਹੋ : ਪੰਜਾਬ ਕਾਂਗਰਸ ਦੇ ਕਲੇਸ਼ ਦਰਮਿਆਨ ਟਵਿੱਟਰ ’ਤੇ ਟ੍ਰੈਂਡ ਹੋਏ ਨਵਜੋਤ ਸਿੱਧੂ
ਉਧਰ 13 ਸਾਲਾ ਸੁਖਬੀਰ ਨੇ ਦੱਸਿਆ ਕਿ ਉਹ ਪਹਿਲਾਂ ਮੋਟਰਸਾਈਕਲ ਬਣਾਉਣਾ ਚਾਹੁੰਦਾ ਸੀ ਪਰ ਬਾਅਦ ਵਿਚ ਉਸ ਦੇ ਦਾਦਾ ਜੀ ਨੇ ਉਸ ਨੂੰ ਕਾਰ ਬਣਾਉਣ ਦੀ ਸਲਾਹ ਦਿੱਤੀ, ਜਿਸ ਤੋਂ ਬਾਅਦ ਸਖ਼ਤ ਮਿਹਨਤ ਸਦਕਾ ਲਗਭਗ ਦੱਸ ਮਹੀਨੇ ਬਾਅਦ ਇਹ ਕਾਰ ਤਿਆਰ ਕੀਤੀ ਹੈ। ਉਨ੍ਹਾਂ ਦੱਸਿਆ ਕਿ ਇਸ ਕਾਰ ਵਿਚ ਐਕਟਿਵਾ ਦਾ ਇੰਜਣ ਲਗਾਇਆ ਗਿਆ ਜਿਸ ਤੋਂ ਬਾਅਦ ਇਸ ਦੀ ਬਾਡੀ ਵੀ ਉਨ੍ਹਾਂ ਨੇ ਆਪ ਡਿਜ਼ਾਈਨ ਕੀਤੀ ਅਤੇ ਫਿਰ ਬੈਕ ਗੇਅਰ ਵੀ ਲਗਾਇਆ ਤਾਂ ਜੋ ਆਸਾਨੀ ਨਾਲ ਇਸ ਨੂੰ ਚਲਾਇਆ ਜਾ ਸਕੇ। ਸੁਖਬੀਰ ਨੇ ਇਹ ਵੀ ਦੱਸਿਆ ਕਿ ਉਸ ਨੂੰ ਕਾਰਾਂ ਦਾ ਸ਼ੌਂਕ ਹੈ ਅਤੇ ਹੁਣ ਉਹ ਬੈਟਰੀ ਵਾਲੀ ਕਾਰ ਬਣਾਉਣਾ ਚਾਹੁੰਦਾ ਹੈ।
ਇਹ ਵੀ ਪੜ੍ਹੋ : ਗਲ਼ਤ ਬਿਜਲੀ ਸਮਝੌਤੇ ਰੱਦ ਕਰਨ ਦੀ ਤਿਆਰੀ ’ਚ ਕੈਪਟਨ, ਚੁੱਕ ਸਕਦੇ ਵੱਡਾ ਕਦਮ
ਉੱਧਰ ਦਾਦਾ ਉੱਦਮਜੀਤ ਸਿੰਘ ਨੇ ਦੱਸਿਆ ਕਿ ਸਕੂਲ ਬੰਦ ਹੋਣ ਕਾਰਣ ਸੁਖਬੀਰ ਗੇਮਾਂ ਦਾ ਆਦੀ ਹੋ ਗਿਆ ਸੀ ਜਿਸ ਤੋਂ ਬਾਅਦ ਉਨ੍ਹਾਂ ਨੇ ਪੋਤੇ ਨੂੰ ਕਾਰ ਬਣਾਉਣ ਦੀ ਸਲਾਹ ਦਿੱਤੀ। ਜਿਸ ਤੋਂ ਬਾਅਦ ਉਸ ਨੇ ਕਾਰ ਬਣਾਉਣੀ ਸ਼ੁਰੂ ਕਰ ਦਿੱਤੀ ਅਤੇ ਕਾਫ਼ੀ ਮੁਸ਼ੱਕਤ ਤੋਂ ਬਾਅਦ ਕਾਰ ਤਿਆਰ ਕਰ ਲਈ। ਉਨ੍ਹਾਂ ਕਿਹਾ ਕਿ ਉਹ ਜਿਥੇ ਫਸ ਜਾਂਦਾ ਸੀ ਉਹ ਉਸ ਦੀ ਮਦਦ ਕਰਦੇ ਸਨ। ਉੱਦਮਜੀਤ ਸਿੰਘ ਦੀ ਆਪਣੀ ਆਟੋ ਪਾਰਟਸ ਬਣਾਉਣ ਦੀ ਫੈਕਟਰੀ ਹੈ। ਦਾਦੇ ਦੇ ਤਜ਼ਰਬੇ ਅਤੇ ਪੋਤੇ ਦੇ ਜਨੂੰਨ ਅਤੇ ਸਖ਼ਤ ਮਿਹਨਤ ਸਦਕਾ ਇਹ ਕਾਰ ਬਣਾਈ ਗਈ ਹੈ।
ਇਹ ਵੀ ਪੜ੍ਹੋ : ਕਾਂਗਰਸ ਦੇ ਰੌਲੇ ਦੌਰਾਨ ਅਹਿਮ ਖ਼ਬਰ, ਕੈਪਟਨ ਦਾ ਫਿਲਹਾਲ ਦਿੱਲੀ ਜਾਣ ਦਾ ਕੋਈ ਪ੍ਰੋਗਰਾਮ ਤੈਅ ਨਹੀਂ
ਉਨ੍ਹਾਂ ਕਿਹਾ ਕਿ ਮੇਰਾ ਪੋਤਾ ਬੈਟਰੀ ਵਾਲੀ ਕਾਰ ਬਣਾਉਣ ਦੀ ਤਿਆਰੀ ਕਰ ਰਿਹਾ ਹੈ ਅਤੇ ਇਸ ਲਈ ਸਾਮਾਨ ਵੀ ਮੰਗਵਾ ਲਿਆ ਗਿਆ ਹੈ, ਜਿਸ ਦਾ ਕੰਮ ਜਲਦ ਸ਼ੁਰੂ ਕੀਤਾ ਜਾਵੇਗਾ। ਦਾਦਾ ਉੱਦਮਜੀਤ ਸਿੰਘ ਨੇ ਬਾਕੀ ਮਾਪਿਆਂ ਨੂੰ ਵੀ ਇਹੀ ਸੰਦੇਸ਼ ਦਿੱਤਾ ਹੈ ਕਿ ਆਪਣੇ ਬੱਚਿਆਂ ਨੂੰ ਜੋ ਵੀ ਉਹ ਕਰਨਾ ਚਾਹੁੰਦੇ ਹਨ ਉਸ ਵਿਚ ਬੱਚੇ ਦੀ ਪੂਰੀ ਮਦਦ ਕੀਤੀ ਜਾਵੇ ਤਾਂ ਜੋ ਬੱਚੇ ਮੋਬਾਇਲਾਂ ਤੋਂ ਧਿਆਨ ਹਟਾ ਕੇ ਕੁਝ ਵੱਖਰਾ ਕਰਕੇ ਵਿਖਾਉਣ।
ਇਹ ਵੀ ਪੜ੍ਹੋ : ਕੈਪਟਨ ਦੀ ਰਾਹੁਲ-ਪ੍ਰਿਯੰਕਾ ਗਾਂਧੀ ਨਾਲ ਮੁਲਾਕਾਤ ਨਾ ਹੋਣ ’ਤੇ ਬੋਲੇ ਹਰੀਸ਼ ਰਾਵਤ, ਆਖੀ ਵੱਡੀ ਗੱਲ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?
ਕੋਰੋਨਾ ਖ਼ਿਲਾਫ਼ ਜੰਗ ਜਾਰੀ, ਦੁਪਹਿਰ 1 ਵਜੇ ਤੱਕ ਪੰਜਾਬ ’ਚ 2 ਲੱਖ ਤੋਂ ਪਾਰ ਪੁੱਜਾ ਵੈਕਸੀਨੇਸ਼ਨ ਦਾ ਅੰਕੜਾ
NEXT STORY