ਮਲੋਟ (ਸ਼ਾਮ ਜੁਨੇਜਾ) : ਮਲੋਟ ਨੇੜੇ ਪਿੰਡ ਸਾਉਂਕੇ ਦੇ ਰਹਿਣ ਵਾਲੇ ਗ੍ਰੰਥੀ ਸਿੰਘ ਦੀ ਨਹਿਰ ਵਿੱਚ ਡਿੱਗਣ ਨਾਲ ਮੌਤ ਹੋ ਗਈ ਹੈ। ਪਰਿਵਾਰ ਵੱਲੋਂ ਇਸ ਘਟਨਾ ਨੂੰ ਹਾਦਸਾ ਦੱਸਿਆ ਜਾ ਰਿਹਾ ਹੈ ਜਿਸ ਕਰਕੇ ਸਦਰ ਮਲੋਟ ਵੱਲੋਂ 174 ਦੀ ਕਾਰਵਾਈ ਕੀਤੀ ਜਾ ਰਹੀ ਹੈ। ਜਾਣਕਾਰੀ ਅਨੁਸਾਰ 32 ਸਾਲਾ ਹਰਪ੍ਰੀਤ ਸਿੰਘ ਪੁੱਤਰ ਹਰਦੀਪ ਸਿੰਘ ਢਾਣੀਆਂ ਈਨਾਖੇੜਾ ਦੇ ਗੁਰਦੁਆਰਾ ਸਹਿਬ ਵਿੱਚ ਗ੍ਰੰਥੀ ਦੀ ਸੇਵਾ ਨਿਭਾ ਰਿਹਾ ਸੀ। 20 ਮਾਰਚ ਨੂੰ ਸ਼ਾਮ ਨੂੰ 5 ਵਜੇ ਉਹ ਘਰੋਂ ਗਿਆ ਤਾਂ ਵਾਪਸ ਨਹੀਂ ਆਇਆ। ਮ੍ਰਿਤਕ ਦੇ ਚਚੇਰੇ ਭਰਾ ਮਨਜੀਤ ਸਿੰਘ ਨੇ ਦੱਸਿਆ ਕਿ ਕੱਲ੍ਹ ਉਸਦੀ ਲਾਸ਼ ਮਲੂਕਾ ਨਹਿਰ ਵਿੱਚੋਂ ਮਿਲੀ।
ਇਹ ਵੀ ਪੜ੍ਹੋ : 10 ਸਾਲਾ ਬੱਚੀ ਨਾਲ ਪ੍ਰਿੰਸੀਪਲ ਨੇ ਕੀਤੀਆਂ ਗੰਦੀਆਂ ਹਰਕਤਾਂ, ਮਾਂ ਨੇ ਲਾਏ ਪੁਲਸ 'ਤੇ ਗੰਭੀਰ ਦੋਸ਼
ਮਾਮਲੇ ਦੀ ਜਾਂਚ ਕਰ ਰਹੇ ਏ.ਐੱਸ.ਆਈ. ਗੁਰਮੀਤ ਸਿੰਘ ਦਾ ਕਹਿਣਾ ਹੈ ਕਿ ਮ੍ਰਿਤਕ ਹਰਪ੍ਰੀਤ ਸਿੰਘ ਦੀ ਪਤਨੀ ਗੁਰਮਿੰਦਰ ਕੌਰ ਵੱਲੋਂ ਪੁਲਸ ਨੂੰ ਦਿੱਤੇ ਬਿਆਨਾਂ ਵਿੱਚ ਕਿਹਾ ਕਿ ਉਸਦਾ ਪਤੀ ਨਹਿਰ ਕੰਢੇ ਸੈਰ ਕਰਨ ਗਿਆ ਅਤੇ ਪੈਰ ਫਿਸਲਨ ਕਰਕੇ ਨਹਿਰ ਵਿੱਚ ਡਿੱਗ ਪਿਆ ਜਿਸ ਕਰ ਕੇ ਉਸ ਦੀ ਮੌਤ ਹੋ ਗਈ। ਮ੍ਰਿਤਕ ਆਪਣੇ ਪਿੱਛੇ ਪਤਨੀ , 6 ਸਾਲ ਦੀਆਂ ਦੋ ਧੀਆਂ ਅਤੇ 3 ਸਾਲ ਦਾ ਇਕ ਪੁੱਤਰ ਛੱਡ ਗਿਆ ਹੈ। ਥਾਣਾ ਸਦਰ ਮਲੋਟ ਪੁਲਸ ਨੇ 174 ਦੀ ਕਾਰਵਾਈ ਕਰਕੇ ਲਾਸ਼ ਵਾਰਸਾਂ ਹਵਾਲੇ ਕਰ ਦਿੱਤੀ ਹੈ।
10 ਸਾਲਾ ਬੱਚੀ ਨਾਲ ਪ੍ਰਿੰਸੀਪਲ ਨੇ ਕੀਤੀਆਂ ਗੰਦੀਆਂ ਹਰਕਤਾਂ, ਮਾਂ ਨੇ ਲਾਏ ਪੁਲਸ 'ਤੇ ਗੰਭੀਰ ਦੋਸ਼
NEXT STORY