Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    FRI, SEP 04, 2026

    12:55:27 PM

  • farmers   protest continues for the fourth day in chandigarh

    ਚੰਡੀਗੜ੍ਹ 'ਚ ਚੌਥੇ ਦਿਨ ਵੀ ਕਿਸਾਨਾਂ ਦਾ ਧਰਨਾ...

  • punjab police in controversy  employee slaps boy in jalandhar

    ਵਿਵਾਦਾਂ 'ਚ ਪੰਜਾਬ ਪੁਲਸ! ਜਲੰਧਰ 'ਚ ਮੁਲਾਜ਼ਮ ਨੇ...

  • mata vaishno devi yatra fare hike

    ਮਾਤਾ ਵੈਸ਼ਨੋ ਦੇਵੀ ਜਾਣ ਵਾਲੇ ਸ਼ਰਧਾਲੂਆਂ ਲਈ ਖ਼ਾਸ...

  • student visa

    ਵਿਦਿਆਰਥੀ ਵੀਜ਼ਾ ਦੀ ਦੁਰਵਰਤੋਂ ’ਤੇ ਆਸਟ੍ਰੇਲੀਆ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Punjab News
  • Amritsar
  • ਗ੍ਰੰਥੀ ਸਿੰਘ ਘਰ ’ਚ ਗੁਰਦੁਆਰਾ ਬਣਾ ਕੇ ਕਰਵਾਉਂਦਾ ਸੀ ਗ਼ਲਤ ਤਰੀਕੇ ਨਾਲ ਵਿਆਹ, ਪਹੁੰਚੀਆਂ ਸਿੱਖ ਜਥੇਬੰਦੀਆਂ

PUNJAB News Punjabi(ਪੰਜਾਬ)

ਗ੍ਰੰਥੀ ਸਿੰਘ ਘਰ ’ਚ ਗੁਰਦੁਆਰਾ ਬਣਾ ਕੇ ਕਰਵਾਉਂਦਾ ਸੀ ਗ਼ਲਤ ਤਰੀਕੇ ਨਾਲ ਵਿਆਹ, ਪਹੁੰਚੀਆਂ ਸਿੱਖ ਜਥੇਬੰਦੀਆਂ

  • Updated: 10 Apr, 2022 10:50 PM
Amritsar
granthi singh gurdwara house arrange marriages for boys girls wrong way
  • Share
    • Facebook
    • Tumblr
    • Linkedin
    • Twitter
  • Comment

ਅੰਮ੍ਰਿਤਸਰ (ਸੁਮਿਤ ਖੰਨਾ) : ਅੰਮ੍ਰਿਤਸਰ ਦੇ ਗੁਰੂ ਨਾਨਕਪੁਰਾ ’ਚ ਇਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿਥੇ ਇਕ ਗ੍ਰੰਥੀ ਸਿੰਘ ਵੱਲੋਂ ਆਪਣੇ ਘਰ ’ਚ ਹੀ ਨਿੱਜੀ ਜ਼ਮੀਨ ਉੱਤੇ ਇਕ ਗੁਰਦੁਆਰਾ ਸਾਹਿਬ ਬਣਾ ਕੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਾਜ਼ਰੀ ’ਚ ਗ਼ਲਤ ਤਰੀਕੇ ਨਾਲ ਵਿਆਹ ਕਰਵਾਉਂਦਾ ਸੀ। ਇਸ ਸਾਰੇ ਮਾਮਲੇ ਬਾਰੇ ਪਤਾ ਲੱਗਣ ’ਤੇ ਸਿੱਖ ਜਥੇਬੰਦੀਆਂ ਵੱਲੋਂ ਉੱਥੇ ਪਹੁੰਚ ਕੇ ਸਾਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਅੱਜਕੱਲ੍ਹ ਦੀ ਨੌਜਵਾਨ ਪੀੜ੍ਹੀ ਆਪਣੇ ਮਾਪਿਆਂ ਨੂੰ ਦਰਕਿਨਾਰ ਕਰਕੇ ਆਪਣੀ ਮਰਜ਼ੀ ਨਾਲ ਲਵਮੈਰਿਜ ਕਰਾਉਣ ’ਚ ਸਭ ਤੋਂ ਅੱਗੇ ਜਾ ਰਹੀ ਹੈ, ਜਿਸ ਦੇ ਚਲਦਿਆਂ ਲਵਮੈਰਿਜ ਲਈ ਹਾਈਕੋਰਟ ’ਚ ਸਰਟੀਫਿਕੇਟ ਲੈਣ ਤੋਂ ਪਹਿਲਾਂ ਲੜਕਾ-ਲੜਕੀ ਨੂੰ ਗੁਰਦੁਆਰਾ ਸਾਹਿਬ ਜਾਂ ਮੰਦਿਰ ’ਚ ਜਾ ਕੇ ਲਾਵਾਂ-ਫੇਰੇ ਲੈਣੇ ਪੈਂਦੇ ਹਨ। ਹੁਣ ਹਾਈਕੋਰਟ ਵੱਲੋਂ ਸਖ਼ਤ ਹੁਕਮ ਹਨ ਕਿ ਜਿੰਨੀ ਦੇਰ ਤੱਕ ਲੜਕਾ-ਲੜਕੀ ਦੇ ਪਰਿਵਾਰਕ ਮੈਂਬਰ ਸਹਿਮਤ ਨਾ ਹੋਣ, ਓਨੀ ਦੇਰ ਤਕ ਗੁਰਦੁਆਰੇ ਜਾਂ ਮੰਦਿਰ ਵਿਚ ਵਿਆਹ ਨਹੀਂ ਹੋ ਸਕਦਾ। ਇਨ੍ਹਾਂ ਸਾਰੇ ਹੁਕਮਾਂ ਨੂੰ ਛਿੱਕੇ ਟੰਗ ਕੇ ਅੰਮ੍ਰਿਤਸਰ ਦੇ ਗੁਰੂ ਨਾਨਕਪੁਰਾ ’ਚ ਇਕ ਗ੍ਰੰਥੀ ਸਿੰਘ ਵੱਲੋਂ ਲਡ਼ਕੇ-ਲਡ਼ਕੀਆਂ ਦੇ ਵਿਆਹ ਧੜੱਲੇ ਨਾਲ ਕਰਵਾਏ ਜਾ ਰਹੇ ਸਨ।

ਇਹ ਵੀ ਪੜ੍ਹੋ : 6 ਮਹੀਨੇ ਪਹਿਲਾਂ ਵਿਆਹੇ ਨੌਜਵਾਨ ਦੀ ਨਸ਼ੇ ਦੀ ਓਵਰਡੋਜ਼ ਨਾਲ ਮੌਤ, ਘਰ ’ਚ ਛਾਇਆ ਮਾਤਮ

ਇਸ ’ਤੇ ਜਦੋਂ ਮੁਹੱਲਾ ਵਾਸੀਆਂ ਵੱਲੋਂ ਇਤਰਾਜ਼ ਪ੍ਰਗਟਾਇਆ ਗਿਆ ਤੇ ਕੁਝ ਸਿੱਖ ਜਥੇਬੰਦੀਆਂ ਦੇ ਆਗੂਆਂ ਵੱਲੋਂ ਆ ਕੇ ਗੁਰਦੁਆਰਾ ਸਾਹਿਬ ’ਚ ਜਾਂਚ ਕੀਤੀ ਗਈ ਤਾਂ ਪਾਇਆ ਗਿਆ ਕਿ ਅਸਲੀਅਤ ’ਚ ਇਹ ਗ੍ਰੰਥੀ ਸਿੰਘ ਕੁਝ ਪੈਸਿਆਂ ਦੀ ਖਾਤਰ ਗੁਰਦੁਆਰਾ ਸਾਹਿਬ ਦੇ ਅੰਦਰ ਇੰਟਰ ਕਾਸਟ ਲਡ਼ਕੇ-ਲਡ਼ਕੀਆਂ ਦੇ ਵਿਆਹ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦੀ ਮਰਜ਼ੀ ਤੋਂ ਬਿਨਾਂ ਹੀ ਕਰਵਾ ਰਿਹਾ ਹੈ। ਇਸ ਤੋਂ ਬਾਅਦ ਸਿੱਖ ਜਥੇਬੰਦੀਆਂ ਦੇ ਆਗੂਆਂ ਵੱਲੋਂ ਹੁਣ ਇਸ ਗੁਰਦੁਆਰਾ ਸਾਹਿਬ ’ਚੋਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਵੀ ਨਜ਼ਦੀਕੀ ਇਤਿਹਾਸਕ ਗੁਰਦੁਆਰਾ ਬੋਹਡ਼ੀ ਸਾਹਿਬ ਵਿਖੇ ਜਾ ਕੇ ਸੁਸ਼ੋਭਿਤ ਕਰਵਾਏ ਜਾ ਰਹੇ ਹਨ।

ਇਹ ਵੀ ਪੜ੍ਹੋ : ਵੱਡੀ ਖ਼ਬਰ : ਰਾਜਾ ਵੜਿੰਗ ਬਣੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ

ਇਸ ਸਬੰਧੀ ਗੱਲਬਾਤ ਕਰਦਿਆਂ ਸਿੱਖ ਜਥੇਬੰਦੀਆਂ ਦੇ ਆਗੂ ਪਰਮਜੀਤ ਸਿੰਘ ਅਕਾਲੀ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਪਿਛਲੇ ਕੁਝ ਸਾਲਾਂ ਤੋਂ ਇਸ ਘਰ ’ਚ ਗੁਰਦੁਆਰਾ ਸਾਹਿਬ ਬਣਾ ਕੇ ਰੱਖਿਆ ਹੋਇਆ ਹੈ ਤੇ ਇਸ ਗ੍ਰੰਥੀ ਸਿੰਘ ਵੱਲੋਂ ਲਵਮੈਰਿਜ ਕਰਵਾਉਣ ਵਾਲੇ ਲਡ਼ਕੇ-ਲਡ਼ਕੀਆਂ ਦੇ ਆਨੰਦ ਕਾਰਜ ਕੁਝ ਪੈਸਿਆਂ ਦੀ ਖਾਤਿਰ ਇਥੇ ਕਰਵਾਏ ਜਾ ਰਹੇ ਹਨ, ਜੋ ਕਾਨੂੰਨੀ ਤੌਰ ’ਤੇ ਵੀ ਗ਼ਲਤ ਹੈ ਅਤੇ ਗੁਰੂ ਸਾਹਿਬਾਨ ਦੀ ਮਰਜ਼ੀ ਦੇ ਵੀ ਖ਼ਿਲਾਫ਼ ਹੈ। ਇਸ ਦੇ ਚੱਲਦਿਆਂ ਅੱਜ ਇਨ੍ਹਾਂ ਵੱਲੋਂ ਇੱਥੇ ਅੱਗੇ ਜਾਂਚ ਕੀਤੀ ਗਈ ਤਾਂ ਇਸ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਨੇ ਮੰਨਿਆ ਕਿ ਉਸ ਵੱਲੋਂ ਕਾਫੀ ਲੰਬੇ ਸਮੇਂ ਤੋਂ ਇਥੇ ਗ਼ਲਤ ਤਰੀਕੇ ਨਾਲ ਵਿਆਹ ਕਰਵਾਏ ਜਾ ਰਹੇ ਹਨ, ਜਿਸ ਤੋਂ ਬਾਅਦ ਪਰਮਜੀਤ ਸਿੰਘ ਅਕਾਲੀ ਵੱਲੋਂ ਇਸ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਖ਼ਿਲਾਫ਼ ਕਾਰਵਾਈ ਵੀ ਅਮਲ ’ਚ ਲਿਆਂਦੀ ਜਾ ਰਹੀ ਹੈ।

ਇਹ ਵੀ ਪੜ੍ਹੋ : ਮੇਰਾ ਤਾਂ ਘਰ ਵੀ ਪਲੱਸਤਰ ਨੀਂ ਹੋਇਆ ਪਰ ਮੇਰੇ ਲੋਕਾਂ ਨੇ ਚੰਨੀ ਦੀਆਂ ਨੀਹਾਂ ਉਖਾੜ ਦਿੱਤੀਆਂ : ਉੱਗੋਕੇ (ਵੀਡੀਓ)

ਦੂਜੇ ਪਾਸੇ ਇਸ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਸੁਰਿੰਦਰ ਸਿੰਘ ਨੇ ਕਿਹਾ ਕਿ ਉਹ ਪਹਿਲਾਂ ਕਿਸੇ ਗੁਰਦੁਆਰਾ ਸਾਹਿਬ ’ਚ ਗ੍ਰੰਥੀ ਸੀ ਪਰ ਤਨਖਾਹ ਥੋੜ੍ਹੀ ਮਿਲਣ ਕਰਕੇ ਘਰ ਦਾ ਗੁਜ਼ਾਰਾ ਨਹੀਂ ਸੀ ਹੁੰਦਾ, ਇਸ ਲਈ ਉਸ ਨੇ ਆਪਣੀ ਨਿੱਜੀ ਪ੍ਰਾਪਰਟੀ ’ਚ ਗੁਰਦੁਆਰਾ ਸਾਹਿਬ ਬਣਾ ਲਿਆ ਗਿਆ ਅਤੇ ਕੁਝ ਲੋਕਾਂ ਦੇ ਬਹਿਕਾਵੇ ’ਚ ਆ ਕੇ ਇਸ ਤਰੀਕੇ ਨਾਲ ਗ਼ਲਤ ਵਿਆਹ ਕਰਵਾਉਣੇ ਸ਼ੁਰੂ ਕਰ ਦਿੱਤੇ। ਇਸ ਦੌਰਾਨ ਗ੍ਰੰਥੀ ਸਿੰਘ ਨੇ ਆਪਣੀ ਗ਼ਲਤੀ ਦਾ ਅਹਿਸਾਸ ਕੀਤਾ ਤੇ ਸਿੱਖ ਜਥੇਬੰਦੀਆਂ ਕੋਲੋਂ ਮੁਆਫ਼ੀ ਵੀ ਮੰਗੀ ਅਤੇ ਭਵਿੱਖ ਵਿੱਚ ਅਜਿਹਾ ਨਾ ਕਰਨ ਲਈ ਵੀ ਕਿਹਾ। ਇਸ ਦੇ ਨਾਲ ਹੀ ਗ੍ਰੰਥੀ ਸਿੰਘ ਨੇ ਕਿਹਾ ਕਿ ਜੋ ਗੁਰਦੁਆਰਾ ਸਾਹਿਬ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਬਿਰਾਜਮਾਨ ਹਨ, ਉਹ ਸਰੂਪ ਗੁਰਦੁਆਰਾ ਰਾਮਸਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਲੋਂ ਲੈ ਕੇ ਆਇਆ ਹਾਂ।

ਇਸ ਦੌਰਾਨ ਗੁਰੂ ਨਾਨਕਪੁਰਾ ਦੇ ਸਾਬਕਾ ਕੌਂਸਲਰ ਅਨੂਪ ਕੁਮਾਰ ਨੇ ਦੱਸਿਆ ਕਿ ਲੰਬੇ ਸਮੇਂ ਤੋਂ ਉਨ੍ਹਾਂ ਨੂੰ ਮੁਹੱਲਾ ਵਾਸੀਆਂ ਵੱਲੋਂ ਇਸ ਦੀਆਂ ਸ਼ਿਕਾਇਤਾਂ ਦਿੱਤੀਆਂ ਜਾ ਰਹੀਆਂ ਸਨ। ਇਸ ਨੂੰ ਲੈ ਕੇ ਉਨ੍ਹਾਂ ਨੇ ਸਿੱਖ ਜਥੇਬੰਦੀਆਂ ਨਾਲ ਰਾਬਤਾ  ਕਾਇਮ ਕੀਤਾ ਤੇ ਉਹ ਅੱਜ ਇਥੇ ਪਹੁੰਚੀਆਂ ਅਤੇ ਇਸ ਸਕੈਂਡਲ ਦਾ ਖੁਲਾਸਾ ਕੀਤਾ। ਉਨ੍ਹਾਂ ਕਿਹਾ ਕਿ ਲੰਬੇ ਸਮੇਂ ਤੋਂ ਇੱਥੇ ਗ਼ਲਤ ਤਰੀਕੇ ਨਾਲ ਵਿਆਹ ਹੁੰਦੇ ਆ ਰਹੇ ਸਨ। ਦੂਜੇ ਪਾਸੇ ਮੌਕੇ ’ਤੇ ਪਹੁੰਚੇ ਪੁਲਸ ਅਧਿਕਾਰੀ ਕਸ਼ਮੀਰ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਇਸ ਗੁਰਦੁਆਰਾ ਸਾਹਿਬ ’ਚ ਗ਼ਲਤ ਤਰੀਕੇ ਨਾਲ ਵਿਆਹ ਹੋ ਰਹੇ ਹਨ, ਜਿਸ ਤੋਂ ਬਾਅਦ ਕੁਝ ਸਿੱਖ ਜਥੇਬੰਦੀਆਂ ਵੀ ਇਥੇ ਪਹੁੰਚੀਆਂ ਹਨ। ਉਹ ਮਾਮਲੇ ਦੀ ਜਾਂਚ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਅੱਜ ਤੱਕ ਕਿਸੇ ਵਿਰੋਧੀ ਧਿਰ ਵੱਲੋਂ ਲਿਖਤੀ ਦਰਖਾਸਤ ਨਹੀਂ ਦਿੱਤੀ ਗਈ ਅਤੇ ਲਿਖਤੀ ਦਰਖਾਸਤ ਆਉਣ ਤੋਂ ਬਾਅਦ ਹੀ ਪੁਲਸ ਇਸ ਮਾਮਲੇ ’ਚ ਕਾਰਵਾਈ ਕਰੇਗੀ।

  • Granthi Singh
  • Gurdwara Sahib
  • Marriage
  • Sikh Organizations
  • Amritsar
  • ਗ੍ਰੰਥੀ ਸਿੰਘ
  • ਗੁਰਦੁਆਰਾ ਸਾਹਿਬ
  • ਵਿਆਹ
  • ਸਿੱਖ ਜਥੇਬੰਦੀਆਂ
  • ਅੰਮ੍ਰਿਤਸਰ

ਕਣਕ ਦਾ ਇਕ-ਇਕ ਦਾਣਾ ਖਰੀਦਣ ਲਈ ਸੂਬਾ ਸਰਕਾਰ ਵਚਨਬੱਧ : ਲਾਲ ਚੰਦ ਕਟਾਰੂਚੱਕ

NEXT STORY

Stories You May Like

  • tasty crispy bread pockets
    ਘਰ 'ਚ ਆਸਾਨ ਤਰੀਕੇ ਨਾਲ ਬਣਾਓ ਟੇਸਟੀ ਕ੍ਰਿਸਪੀ ਬ੍ਰੈਡ ਪਾਕੇਟਸ
  • make rose water at home easily
    ਘਰ 'ਚ ਬਣਾਓ ਆਸਾਨ ਤਰੀਕੇ ਨਾਲ ਗੁਲਾਬ ਜਲ ! ਜਾਣੋ ਫਾਇਦੇ
  • sikh man in canada
    ਕੈਨੇਡਾ 'ਚ ਸਿੱਖ ਵਿਅਕਤੀ 'ਤੇ ਨਸਲੀ ਹਮਲਾ, ਚਾਕੂ ਮਾਰ ਕੇ ਕੀਤਾ ਜ਼ਖ਼ਮੀ
  • attempted robbery outside gurdwara sahib
    ਅੱਧੀ ਰਾਤ ਜਲੰਧਰ ਦੇ ਗੁਰਦੁਆਰਾ ਸਾਹਿਬ 'ਚ ਟਲੀ ਵੱਡੀ ਵਾਰਦਾਤ! ਹਥਿਆਰ ਲੈ ਕੇ ਬਦਮਾਸ਼ਾਂ ਨੇ ਬਜ਼ੁਰਗ ਨੂੰ...
  • panthic gathering
    ਜਰਮਨੀ ਦੇ ਗੁਰਦੁਆਰਾ ਸਾਹਿਬਾਨ ਦੀ ਅਹਿਮ ਪੰਥਕ ਇਕੱਤਰਤਾ 21 ਸਤੰਬਰ ਨੂੰ
  • miri piri khalsa march leaves for next leg from gurdwara alamgir sahib
    ਮੀਰੀ ਪੀਰੀ ਖਾਲਸਾ ਮਾਰਚ ਗੁਰਦੁਆਰਾ ਆਲਮਗੀਰ ਸਾਹਿਬ ਤੋਂ ਅਗਲੇ ਪੜਾਅ ਲਈ ਰਵਾਨਾ
  • partap singh bajwa s big statement regarding the da arrears of employees
    ਮੁਲਾਜ਼ਮਾਂ ਦੇ DA ਦੇ ਬਕਾਏ ਨੂੰ ਲੈ ਕੇ ਪ੍ਰਤਾਪ ਸਿੰਘ ਬਾਜਵਾ ਦਾ ਵੱਡਾ ਬਿਆਨ
  • us strike hits wedding in iran
    ਈਰਾਨ 'ਚ ਵਿਆਹ ਸਮਾਰੋਹ 'ਤੇ ਅਮਰੀਕਾ ਨੇ ਕਰ'ਤੀ strike ! ਚਾਰ ਮੌਤਾਂ, 68 ਜ਼ਖਮੀ
  • punjab police in controversy  employee slaps boy in jalandhar
    ਵਿਵਾਦਾਂ 'ਚ ਪੰਜਾਬ ਪੁਲਸ! ਜਲੰਧਰ 'ਚ ਮੁਲਾਜ਼ਮ ਨੇ ਨੌਜਵਾਨ ਨੂੰ ਜੜਿਆ ਥੱਪੜ,...
  • illegal liquor  accused arrested
    ਆਟੋ-ਰਿਕਸ਼ਾ 'ਚ ਭਾਰੀ ਮਾਤਰਾ 'ਚ ਲਿਜਾ ਰਹੇ ਸੀ ਨਾਜਾਇਜ਼ ਸ਼ਰਾਬ, 2 ਗ੍ਰਿਫ਼ਤਾਰ
  • new street vendors are appearing on the pavement of kapurthala road
    ਕਪੂਰਥਲਾ ਰੋਡ ਦੇ ਫੁੱਟਪਾਥ ’ਤੇ ਰੋਜ਼ ਲੱਗ ਰਹੀਆਂ ਨਵੀਆਂ-ਨਵੀਆਂ ਰੇਹੜੀਆਂ,...
  • police tightens belt for shri krishna janmashtami
    ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਨੂੰ ਲੈ ਕੇ ਪੁਲਸ ਨੇ ਕੱਸੀ ਕਮਰ, ਸਾਰੇ ਮੰਦਰਾਂ ’ਚ...
  • accident on goraya phillaur national highway  12 people injured
    ਗੋਰਾਇਆ-ਫਿਲੌਰ NH 'ਤੇ ਵਾਪਰਿਆ ਹਾਦਸਾ, 12 ਲੋਕ ਜ਼ਖ਼ਮੀ
  • warning issued for border districts
    ਪੰਜਾਬ 'ਚ ਸਰਹੱਦੀ ਜ਼ਿਲ੍ਹਿਆਂ ਲਈ ਵੱਡੀ ਚਿਤਾਵਨੀ, ਮੌਸਮ ਵਿਭਾਗ ਨੇ ਜਾਰੀ ਕੀਤਾ...
  • new sabji mandi maqsudan jalandhar
    ਨਵੀਂ ਸਬਜ਼ੀ ਮੰਡੀ ਮਕਸੂਦਾਂ ’ਚ ਫੜ੍ਹੀਆਂ ਨੂੰ ਆਪਣੀ ਜਗ੍ਹਾ ’ਤੇ ਟਰਾਂਸਫਰ ਕਰਵਾਉਣ...
  • pyramid e services administrators file case in violence case
    ਪਿਰਾਮਿਡ ਈ-ਸਰਵਿਸਿਜ਼ ਹਿੰਸਾ ਮਾਮਲੇ 'ਚ ਪ੍ਰਬੰਧਕਾਂ ਨੇ ਕਰਵਾਇਆ ਕੇਸ ਦਰਜ,...
Trending
Ek Nazar
mukesh khanna s sharp attack on sharmila tagore after vande mataram controversy

'ਬੇਗਮ ਬਣ ਕੇ ਹਿੰਦੂ ਧਰਮ ਭੁੱਲ ਗਈ'; ਵੰਦੇ ਮਾਤਰਮ ਵਿਵਾਦ ਮਗਰੋਂ ਮੁਕੇਸ਼ ਖੰਨਾ ਦਾ...

buffalo  birthday  cake  basanti

'ਹੈਪੀ ਬਰਥ ਡੇਅ ਬਸੰਤੀ...', ਕੇਕ ਕੱਟ ਕੇ ਮਨਾਇਆ ਗਿਆ ਮੱਝ ਦਾ ਜਨਮ ਦਿਨ

singer and youtuber ankit balyan case

ਗਾਇਕ ਅੰਕਿਤ ਕਤਲਕਾਂਡ ਮਾਮਲੇ 'ਚ ਵੱਡੀ ਖਬਰ, ਸ਼ੂਟਰਾਂ ਦੀ ਸੂਚਨਾ ਦੇਣ ਵਾਲੇ ਨੂੰ...

famous bollywood actor rents out office

ਮਸ਼ਹੂਰ ਬਾਲੀਵੁੱਡ ਅਦਾਕਾਰ ਨੇ ਕਿਰਾਏ 'ਤੇ ਦਿੱਤਾ ਦਫਤਰ, ਹਰ ਮਹੀਨੇ ਮਿਲੇਗਾ 7.30...

disney star passed away

ਇੰਡਸਟਰੀ 'ਚ ਪਸਰਿਆ ਮਾਤਮ, ਛੋਟੀ ਉਮਰੇ ਇਸ Disney ਸਟਾਰ ਦਾ ਹੋਇਆ ਦਿਹਾਂਤ

beneficiaries receive three free lpg cylinders annually

ਹਰ ਸਾਲ ਮੁਫਤ ਮਿਲਣਗੇ 3 LPG ਸਿਲੰਡਰ, ਖਾਤਿਆਂ 'ਚ ਆਉਣਗੇ 3000 ਰੁਪਏ, ਗੋਆ ਦੇ...

top professors dismissed

ਚੀਨ ਦੀ ਵੱਡੀ ਕਾਰਵਾਈ, ਹਟਾਏ ਚੋਟੀ ਦੇ 4 ਪ੍ਰੋਫੈਸਰ

protest started against swara bhaskar after jauhar statement

'ਜ਼ੁਬਾਨ ਕੱਟਣ ਵਾਲੇ ਨੂੰ 1.5 ਲੱਖ ਦਾ ਇਨਾਮ'; ਜੌਹਰ ਵਾਲਾ ਬਿਆਨ ਦੇ ਕੇ ਫਸੀ ਸਵਰਾ...

pregnant woman

38 ਹਫ਼ਤਿਆਂ ਦੀ ਪ੍ਰੈਗਨੈਂਸੀ ! ਫਿਰ ਵੀ ਨਹੀਂ ਬਣ ਸਕੀ ਮਾਂ, ਹੈਰਾਨ ਕਰੇਗਾ ਪੂਰਾ...

flood threat in nepal

ਨੇਪਾਲ 'ਚ ਲਗਾਤਾਰ ਪੈ ਰਿਹੈ ਮੀਂਹ, ਵਧਿਆ ਹੜ੍ਹ ਦਾ ਖ਼ਤਰਾ

female baloch folk singer

ਪਾਕਿਸਤਾਨ 'ਚ ਬਲੋਚ ਲੋਕ ਗਾਇਕਾ ਦੀ ਗੋਲੀ ਮਾਰ ਕੇ ਹੱਤਿਆ

sai baba fame sudhir dalvi returns home from hospital

ਸਾਈਂ ਬਾਬਾ ਫੇਮ ਸੁਧੀਰ ਦਲਵੀ ਹਸਪਤਾਲ ਤੋਂ ਪਰਤੇ ਘਰ ! ਕਈ ਬਾਲੀਵੁੱਡ ਸਿਤਾਰਿਆਂ ਨੇ...

wedding ceremony in iran

ਈਰਾਨ 'ਚ ਵਿਆਹ ਸਮਾਰੋਹ ਦੇ ਮ੍ਰਿਤਕਾਂ ਦੀ ਗਿਣਤੀ ਹੋਈ 18 , ਹਮਲੇ ਦੀ ਜਾਂਚ ਕਰ...

appeal by maduro and his wife

ਮਾਦੁਰੋ ਅਤੇ ਉਨ੍ਹਾਂ ਦੀ ਪਤਨੀ ਨੇ ਨਸ਼ੀਲੇ ਪਦਾਰਥਾਂ ਨਾਲ ਸਬੰਧਤ ਦੋਸ਼ਾਂ ਨੂੰ ਰੱਦ...

famous actress gains 14 kilos for film  it  s hard to recognize her

ਮਸ਼ਹੂਰ ਅਦਾਕਾਰਾ ਨੇ ਫਿਲਮ ਲਈ ਵਧਾ ਲਿਆ 14 ਕਿੱਲੋ ਭਾਰ ! ਪਛਾਣਨਾ ਵੀ ਹੋਇਆ ਮੁਸ਼ਕਲ

shobhinaw satyaa played the role of baba neem karoli in hanuman ansh

ਜਾਣੋ ਕੌਣ ਹੈ ਸ਼ੋਭਿਨਵ ਸੱਤਿਆ? ਜਿਸ ਨੇ "ਹਨੂੰਮਾਨ ਅੰਸ਼" 'ਚ ਬਾਬਾ ਨੀਮ ਕਰੋਲੀ ਬਣ...

kabaddi cup

ਬ੍ਰਿਸਬੇਨ 'ਚ ਦੂਜਾ ਖੇਡ ਮੇਲਾ ਕਬੱਡੀ ਕੱਪ 5 ਤੇ 6 ਸਤੰਬਰ ਨੂੰ

us journalist sentenced

ਚੀਨ ਲਈ ਵਿਦੇਸ਼ੀ ਏਜੰਟ ਬਣੇ ਅਮਰੀਕੀ ਪੱਤਰਕਾਰ ਨੂੰ ਸੁਣਾਈ ਗਈ ਸਜ਼ਾ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਪੰਜਾਬ ਦੀਆਂ ਖਬਰਾਂ
    • punjab 3 boys reach bhakra canal after skipping school
      ਪੰਜਾਬ : ਸਕੂਲੋਂ ਬੰਕ ਕਰਕੇ ਭਾਖੜਾ ਨਹਿਰ ਕੰਢੇ ਪੁੱਜੇ 3 ਮੁੰਡੇ, ਫਿਰ ਪਲਾਂ 'ਚ ਜੋ...
    • hearing of da case postponed in punjab and haryana highcourt
      ਪੰਜਾਬ ਤੇ ਹਰਿਆਣਾ ਹਾਈਕੋਰਟ 'ਚ DA ਮਾਮਲੇ ਦੀ ਸੁਣਵਾਈ ਟਲੀ, ਮੁਲਾਜ਼ਮਾਂ ਨੂੰ ਕਰਨਾ...
    • complete ban on sale of pregabalin capsules and tablets in the district
      ਜ਼ਿਲ੍ਹੇ ’ਚ ਪ੍ਰੀਗਾਬਾਲਿਨ ਦੇ ਕੈਪਸੂਲਾਂ ਅਤੇ ਟੈਬਲੇਟਸ ਦੀ ਵਿਕਰੀ ’ਤੇ ਮੁਕੰਮਲ...
    • vice president c  p  radhakrishnan to visit chandigarh today
      ਉਪ-ਰਾਸ਼ਟਰਪਤੀ ਸੀ. ਪੀ. ਰਾਧਾਕ੍ਰਿਸ਼ਨਨ ਦਾ ਅੱਜ ਚੰਡੀਗੜ੍ਹ ਦੌਰਾ, ਕਈ ਸੜਕਾਂ ’ਤੇ...
    • mother  fed up with drug addict son  sets herself on fire
      ਨਸ਼ੇੜੀ ਪੁੱਤਰ ਤੋਂ ਤੰਗ ਆਈ ਮਾਂ ਨੇ ਖੁਦ ਨੂੰ ਲਾਈ ਅੱਗ, 80 ਫੀਸਦੀ ਝੁਲਸੀ
    • new street vendors are appearing on the pavement of kapurthala road
      ਕਪੂਰਥਲਾ ਰੋਡ ਦੇ ਫੁੱਟਪਾਥ ’ਤੇ ਰੋਜ਼ ਲੱਗ ਰਹੀਆਂ ਨਵੀਆਂ-ਨਵੀਆਂ ਰੇਹੜੀਆਂ,...
    • police tightens belt for shri krishna janmashtami
      ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਨੂੰ ਲੈ ਕੇ ਪੁਲਸ ਨੇ ਕੱਸੀ ਕਮਰ, ਸਾਰੇ ਮੰਦਰਾਂ ’ਚ...
    • big incident in punjab
      ਪੰਜਾਬ 'ਚ ਪ੍ਰਵਾਸੀ ਮਜ਼ਦੂਰ ਨੇ ਕੀਤਾ ਕਤਲ! ਫ਼ਿਰ ਨਗਨ ਹਾਲਤ 'ਚ...
    • punjab cabinet meeting
      5 ਸਤੰਬਰ ਨੂੰ ਹੋਵੇਗੀ ਪੰਜਾਬ ਕੈਬਨਿਟ ਦੀ ਮੀਟਿੰਗ
    • shameful act of sacrilege in sri darbar sahib
      ਸ੍ਰੀ ਦਰਬਾਰ ਸਾਹਿਬ 'ਚ ਬੇਅਦਬੀ ਦੀ ਸ਼ਰਮਨਾਕ ਹਰਕਤ, ਐੱਸ.ਜੀ.ਪੀ.ਸੀ. ਨੇ ਦੋਸ਼ੀ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +