ਫਾਜ਼ਿਲਕਾ (ਸੁਨੀਲ ਨਾਗਪਾਲ): ਫਾਜ਼ਿਲਕਾ ਵਿਚ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਸਿੰਘ ਜਸਪਾਲ ਸਿੰਘ ਦੀ ਕਿਸਮਤ ਪਹਿਲੀ ਵਾਰ ਲਾਟਰੀ ਖਰੀਦਦਿਆਂ ਹੀ ਚਮਕ ਉੱਠੀ। ਖ਼ਾਸ ਗੱਲ ਇਹ ਰਹੀ ਕਿ ਉਨ੍ਹਾਂ ਨੇ ਆਪਣੀਆਂ ਦੋਹਾਂ ਧੀਆਂ ਨੂੰ ਨਾਲ ਲੈ ਕੇ ਲਾਟਰੀ ਦੀ ਦੁਕਾਨ ਤੋਂ ਟਿਕਟ ਖਰੀਦੀ ਦੇ ਧੀ ਵੱਲੋਂ ਚੁਣੀ ਗਈ ਟਿਕਟ 'ਤੇ 3 ਲੱਖ ਰੁਪਏ ਦਾ ਇਨਾਮ ਨਿਕਲ ਆਇਆ। ਜਿਉਂ ਹੀ ਲਾਟਰੀ ਲੱਗਣ ਦੀ ਖ਼ਬਰ ਮਿਲੀ, ਜਸਪਾਲ ਸਿੰਘ ਦੀ ਖ਼ੁਸ਼ੀ ਦਾ ਟਿਕਾਣਾ ਨਹੀਂ ਰਿਹਾ। ਉਹ ਲਾਟਰੀ ਵਿਕਰੇਤਾ ਦੀ ਦੁਕਾਨ 'ਤੇ ਪਹੁੰਚੇ, ਜਿੱਥੇ ਉਨ੍ਹਾਂ ਦਾ ਨੋਟਾਂ ਦੇ ਹਾਰ ਪਾ ਕੇ ਸਵਾਗਤ ਕੀਤਾ। ਢੋਲ ਦੀ ਤਾਲ 'ਤੇ ਨੱਚਦਿਆਂ ਉਨ੍ਹਾਂ ਨੇ ਆਪਣੀ ਖ਼ੁਸ਼ੀ ਦਾ ਇਜ਼ਹਾਰ ਕੀਤਾ।
ਜਸਪਾਲ ਸਿੰਘ ਨੇ ਦੱਸਿਆ ਕਿ ਉਹ ਪਿਛਲੇ ਤਕਰੀਬਨ 3 ਸਾਲਾਂ ਤੋਂ ਫਾਜ਼ਿਲਕਾ ਦੇ ਅਨੰਦਪੁਰ ਮੁਹੱਲੇ ਵਿਚ ਸਥਿਤ ਸੰਤ ਬਾਬਾ ਹਰਨਾਮ ਸਿੰਘ ਜੀ ਦੇ ਗੁਰਦੁਆਰਾ ਸਾਹਿਬ ਵਿਚ ਬਤੌਰ ਗ੍ਰੰਥੀ ਸਿੰਘ ਸੇਵਾਵਾਂ ਨਿਭਾਅ ਰਹੇ ਹਨ ਤੇ ਰੋਜ਼ਾਨਾ ਗੁਰਬਾਣੀ ਦਾ ਜਾਪ ਕਰਦੇ ਹਨ। ਉਨ੍ਹਾਂ ਦੱਸਿਆ ਕਿ ਹਾਲ ਹੀ ਵਿਚ ਉਨ੍ਹਾਂ ਨੇ ਪਹਿਲੀ ਵਾਰ ਲਾਟਰੀ ਵਿਚ ਕਿਸਮਤ ਅਜ਼ਮਾਉਣ ਦਾ ਮਨ ਬਣਾਇਆ। ਉਹ ਆਪਣੀਆਂ ਦੋਹਾਂ ਧੀਆਂ ਰਹਿਮਤ ਪ੍ਰੀਤ ਕੌਰ ਤੇ ਸੁਖਮਨਪ੍ਰੀਤ ਕੌਰ ਨੂੰ ਨਾਲ ਲੈ ਕੇ ਲਾਟਰੀ ਦੀ ਦੁਕਾਨ 'ਤੇ ਪਹੁੰਚੇ। ਉੱਥੇ ਧੀ ਦੇ ਹੱਥਾਂ ਸਿੱਕਿਮ ਸਟੇਟ ਲਾਟਰੀ ਦੀ ਟਿਕਟ ਚੁਕਵਾਈ। ਮਹਿਜ਼ 210 ਰੁਪਏ ਦੀ ਟਿਕਟ ਨੇ ਉਨ੍ਹਾਂ ਦੀ ਕਿਸਮਤ ਬਦਲ ਦਿੱਤੀ ਤੇ ਇਸ ਟਿਕਟ 'ਤੇ 3 ਲੱਖ ਰੁਪਏ ਦਾ ਦੂਜਾ ਇਨਾਮ ਨਿਕਲ ਆਇਆ।
ਸੇਤੀਆ ਜੀ ਲਾਟਰੀ ਏਜੰਸੀ ਦੇ ਸੰਚਾਲਕ ਸੋਨੂੰ ਸੇਤੀਆ ਨੇ ਦੱਸਿਆ ਕਿ ਜਸਪਾਲ ਸਿੰਘ ਪਹਿਲੀ ਵਾਰ ਉਨ੍ਹਾਂ ਦੀ ਦੁਕਾਨ 'ਤੇ ਆਏ ਸੀ। ਉਨ੍ਹਾਂ ਨੇ 210 ਰੁਪਏ ਦਾ ਸਿੱਕਿਮ ਸਟੇਟ ਲਾਟਰੀ ਦੀ ਟਿਕਟ ਖਰੀਦੀ ਸੀ ਤੇ ਨਤੀਜਾ ਆਉਣ 'ਤੇ ਇਸੇ ਟਿਕਟ 'ਤੇ 3 ਲੱਖ ਰੁਪਏ ਦਾ ਇਨਾਮ ਨਿਕਲਿਆ, ਜਿਸ 'ਤੇ ਲਾਟਰੀ ਲੱਗਣ ਮਗਰੋਂ ਢੋਲ ਦੀ ਥਾਪ 'ਤੇ ਪੂਰਾ ਮਾਹੌਲ ਝੂਮ ਉੱਠਿਆ।
ਧੀ ਦੀ ਦਾਤ ਨਾ ਮਿਲੀ ਤਾਂ ਚਿੜੀਆਂ ਨੂੰ ਬਣਾਇਆ ਰਾਜਕੁਮਾਰੀਆਂ! ਘਰ ਨੂੰ ਬਣਾ 'ਤਾ 'ਚਿੜੀਆਂ ਦਾ ਆਸ਼ਿਆਨਾ'
NEXT STORY