ਜੋਧਪੁਰ (ਏਜੰਸੀ) : ਰਾਜਸਥਾਨ ਦੇ ਬਾਲੋਤਰਾ ਜ਼ਿਲੇ ’ਚ ਇਕ ਕਿਸਾਨ ਕਥਿਤ ਤੌਰ ’ਤੇ ਖੇਤ ’ਚ 5 ਲੱਖ ਰੁਪਏ ਨਕਦ ਮਿੱਟੀ ਹੇਠ ਦੱਬ ਕੇ ਭੁੱਲ ਗਿਆ ਕਿ ਉਸ ਨੇ ਇਹ ਪੈਸੇ ਕਿੱਥੇ ਲੁਕਾਏ ਹਨ ਪਰ ਹੁਣ ਉਸ ਨੂੰ ਬਿਜਾਈ ਦੌਰਾਨ ਇਹ ਪੈਸੇ ਮਿਲ ਗਏ ਹਨ। ਹਾਲਾਂਕਿ, ਕਿਸਾਨ ਦਾ ਕਹਿਣਾ ਹੈ ਕਿ ਇਹ ਪੈਸੇ ਸਿਉਂਕ ਲੱਗਣ ਕਾਰਨ ਖਰਾਬ ਹੋ ਗਏ ਹਨ।
ਇਹ ਵੀ ਪੜ੍ਹੋ : ਵਿਦੇਸ਼ੀ ਮੁਸਾਫ਼ਰਾਂ ਲਈ ਭਾਰਤ ਆਉਣਾ ਹੋਇਆ ਹੋਰ ਆਸਾਨ, 11 ਨਵੇਂ ਈ-ਵੀਜ਼ਾ ਐਂਟਰੀ ਪੁਆਇੰਟਾਂ ਦਾ ਐਲਾਨ
ਪਚਪਦਰਾ ਦੇ ਮਾਂਗੀਲਾਲ ਮੇਘਵਾਲ ਨੇ ਦੱਸਿਆ ਕਿ ਉਸ ਨੇ ਜ਼ਮੀਨ ਵੇਚ ਕੇ ਮਿਲੇ 5 ਲੱਖ ਰੁਪਏ ਨਾਲ ਨੇਵਈ ਪਿੰਡ ’ਚ ਆਪਣੇ ਖੇਤਾਂ ’ਚ ਇਕ ਕਮਰਾ ਬਣਵਾਉਣ ਦੀ ਯੋਜਨਾ ਬਣਾਈ ਸੀ। ਕਿਸਾਨ ਨੇ ਦੱਸਿਆ ਕਿ ਚੋਰੀ ਹੋਣ ਜਾਂ ਪਰਿਵਾਰ ਦੇ ਮੈਂਬਰਾਂ ਵੱਲੋਂ ਰਕਮ ਖਰਚ ਕੀਤੇ ਜਾਣ ਦੇ ਡਰੋਂ ਉਸ ਨੇ 5 ਲੱਖ ਰੁਪਏ ਪਾਲੀਥੀਨ ਦੀ ਥੈਲੀ ’ਚ ਰੱਖੇ ਅਤੇ ਆਪਣੀ ਪਤਨੀ ਅਤੇ ਪੁੱਤਰਾਂ ਨੂੰ ਦੱਸੇ ਬਿਨਾਂ ਖੇਤ ’ਚ ਇਕ ਟੋਆ ਪੁੱਟ ਕੇ ਉਸ ਨੂੰ ਦੱਬ ਦਿੱਤਾ। ਹਾਲ ਹੀ ’ਚ ਪਏ ਮੀਂਹ ਤੋਂ ਬਾਅਦ ਪਰਿਵਾਰ ਨੇ ਖੇਤ ’ਚ ਬਿਜਾਈ ਦੀ ਤਿਆਰੀ ਸ਼ੁਰੂ ਕੀਤੀ। ਸ਼ੁੱਕਰਵਾਰ ਨੂੰ ਟਰੈਕਟਰ ਨਾਲ ਖੇਤ ਦੀ ਵਾਹੀ ਦੌਰਾਨ ਜ਼ਮੀਨ ’ਚ ਦੱਬੀ ਗਈ ਪਾਲੀਥੀਨ ਦੀ ਥੈਲੀ ਬਾਹਰ ਨਿਕਲ ਆਈ। ਪਰਿਵਾਰ ਨੂੰ ਉਸ ’ਚ ਰੁਪਏ ਮਿਲੇ, ਪਰ ਉਦੋਂ ਤੱਕ ਨੋਟ ਕਾਫ਼ੀ ਖਰਾਬ ਹੋ ਚੁੱਕੇ ਸਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਆਸਟ੍ਰੇਲੀਆ ਜਾਣ ਵਾਲੇ ਭਾਰਤੀ ਵਿਦਿਆਰਥੀਆਂ ਲਈ ਖ਼ੁਸ਼ਖਬਰੀ, ਦਾਖ਼ਲੇ ਤੋਂ ਪਹਿਲਾਂ Online ਚੈੱਕ ਹੋਣਗੇ ਦਸਤਾਵੇਜ਼
NEXT STORY