ਚੰਡੀਗੜ੍ਹ (ਲਲਨ) : ਚੰਡੀਗੜ੍ਹ ਰੇਲਵੇ ਸਟੇਸ਼ਨ ਤੋਂ ਯਾਤਰਾ ਕਰਨ ਵਾਲੇ ਯਾਤਰੀਆਂ ਨੂੰ ਹੁਣ ਟਿਕਟਾਂ ਲਈ ਲਾਈਨ ’ਚ ਖੜ੍ਹੇ ਹੋਣ ਦੀ ਜ਼ਰੂਰਤ ਨਹੀਂ ਪਵੇਗੀ ਕਿਉਂਕਿ ਵਿਸ਼ਵ ਪੱਧਰੀ ਪੁਨਰ ਨਿਰਮਾਣ ਕਾਰਜ ਦੌਰਾਨ ਚੰਡੀਗੜ੍ਹ ਅਤੇ ਪੰਚਕੂਲਾ ਵਾਲੇ ਪਾਸੇ 8 ਨਵੇਂ ਟਿਕਟ ਕਾਊਂਟਰ ਬਣਾਏ ਜਾ ਰਹੇ ਹਨ ਅਤੇ ਦੋਵਾਂ ਪਾਸੇ ਟਿਕਟ ਵੈਂਡਿੰਗ ਮਸ਼ੀਨਾਂ ਵੀ ਲਾਈਆਂ ਜਾਣਗੀਆਂ। ਜਿਸ ਕਾਰਨ ਯਾਤਰੀਆਂ ਨੂੰ ਟਿਕਟ ਕਾਊਂਟਰ ’ਤੇ ਲਾਈਨ ’ਚ ਖੜ੍ਹੇ ਹੋਣ ਦੀ ਜ਼ਰੂਰਤ ਨਹੀਂ ਪਵੇਗੀ ਅਤੇ ਟਿਕਟ ਵੈਂਡਿੰਗ ਮਸ਼ੀਨ ਰਾਹੀਂ ਟਿਕਟ ਲੈ ਕੇ ਆਪਣੀ ਯਾਤਰਾ ਸ਼ੁਰੂ ਕਰ ਸਕਦੇ ਹਨ। ਜਾਣਕਾਰੀ ਅਨੁਸਾਰ ਟਿਕਟ ਵੈਂਡਿੰਗ ਮਸ਼ੀਨ ਤੋਂ ਸਿਰਫ਼ ਅਣਰਾਖਵੀਆਂ ਟਿਕਟਾਂ ਹੀ ਉਪਲੱਬਧ ਹੋਣਗੀਆਂ, ਇਸ ਲਈ ਯਾਤਰੀਆਂ ਨੂੰ ਰਾਹਤ ਮਿਲੇਗੀ ਕਿਉਂਕਿ ਤਿਉਹਾਰਾਂ ਦੇ ਸੀਜ਼ਨ ਦੌਰਾਨ ਉਨ੍ਹਾਂ ਨੂੰ ਲੰਬੀਆਂ ਕਤਾਰਾਂ ’ਚ ਨਹੀਂ ਖੜ੍ਹੇ ਰਹਿਣਾ ਪਵੇਗਾ।
ਇਹ ਵੀ ਪੜ੍ਹੋ : ਪੰਜਾਬ ਵਿਚ ਅੱਜ ਐਲਾਨੀ ਗਈ ਅੱਧੇ ਦਿਨ ਦੀ ਛੁੱਟੀ, ਸਕੂਲ, ਕਾਲਜ ਸਭ ਬੰਦ
ਸਟੇਸ਼ਨ ਦੇ ਦੋਵਾਂ ਪਾਸੇ ਲੱਗਣਗੀਆਂ 5-5 ਟਿਕਟ ਵੈਂਡਿੰਗ ਮਸ਼ੀਨਾਂ
ਚੰਡੀਗੜ੍ਹ ਰੇਲਵੇ ਸਟੇਸ਼ਨ ਨੂੰ ਵਿਸ਼ਵ ਪੱਧਰੀ ਬਣਾਉਣ ਲਈ ਇਸ ਦੇ ਨਵੀਨੀਕਰਨ ਦਾ ਕੰਮ ਪੂਰੇ ਜ਼ੋਰਾਂ-ਸ਼ੋਰਾਂ ਨਾਲ ਚੱਲ ਰਿਹਾ ਹੈ ਅਤੇ ਇਸ ਵੇਲੇ ਲਗਭਗ 80 ਫ਼ੀਸਦੀ ਕੰਮ ਪੂਰਾ ਹੋ ਚੁੱਕਾ ਹੈ। ਅਜਿਹੀ ਸਥਿਤੀ ’ਚ ਯਾਤਰੀਆਂ ਦੀ ਸਹੂਲਤ ਨੂੰ ਧਿਆਨ ’ਚ ਰੱਖਦਿਆਂ ਰੇਲਵੇ ਨੇ ਪੰਚਕੂਲਾ ਅਤੇ ਚੰਡੀਗੜ੍ਹ ਵੱਲ 5-5 ਟਿਕਟ ਵੈਂਡਿੰਗ ਮਸ਼ੀਨਾਂ ਲਾਉਣ ਦੀ ਯੋਜਨਾ ਬਣਾਈ ਹੈ। ਮਸ਼ੀਨਾਂ ਤੋਂ ਟਿਕਟ ਪ੍ਰਾਪਤ ਕਰਨ ਲਈ ਯਾਤਰੀ ਨੂੰ ਉਸ ਸਟੇਸ਼ਨ ਦਾ ਨਾਮ ਭਰਨਾ ਪਵੇਗਾ, ਜਿੱਥੋਂ ਉਹ ਆਪਣੀ ਯਾਤਰਾ ਸ਼ੁਰੂ ਕਰਨਾ ਚਾਹੁੰਦਾ ਹੈ ਅਤੇ ਕਿੰਨੀ ਦੂਰੀ ਤੈਅ ਕਰਨਾ ਚਾਹੁੰਦਾ ਹੈ। ਇਸ ਤੋਂ ਬਾਅਦ ਕਿਰਾਇਆ ਆਪਣੇ-ਆਪ ਪ੍ਰਦਰਸ਼ਿਤ ਹੋ ਜਾਵੇਗਾ। ਇਸ ਤੋਂ ਬਾਅਦ ਯਾਤਰੀ ਨਕਦ ਜਾਂ ਏ.ਟੀ.ਐੱਮ. ਕਾਰਡ ਰਾਹੀਂ ਰਕਮ ਦਾ ਭੁਗਤਾਨ ਕਰ ਸਕਦਾ ਹੈ। ਇਸ ਸਬੰਧੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਸਭ ਤੋਂ ਪਹਿਲਾਂ, ਯਾਤਰੀਆਂ ਨੂੰ ਸਹੂਲਤ ਪ੍ਰਦਾਨ ਕਰਨ ਅਤੇ ਉਨ੍ਹਾਂ ਨੂੰ ਮਸ਼ੀਨ ਬਾਰੇ ਜਾਣਕਾਰੀ ਦੇਣ ਲਈ ਹਰੇਕ ਖੇਤਰ ’ਚ ਇਕ-ਇਕ ਕਰਮਚਾਰੀ ਨਿਯੁਕਤ ਕੀਤਾ ਜਾਵੇਗਾ।
ਇਹ ਵੀ ਪੜ੍ਹੋ : ਸੂਬੇ ਦੀ ਔਰਤਾਂ ਲਈ ਪੰਜਾਬ ਸਰਕਾਰ ਦਾ ਵੱਡਾ ਫ਼ੈਸਲਾ
ਭੀੜ ਦੇ ਮੱਦੇਨਜ਼ਰ ਲਿਆ ਫ਼ੈਸਲਾ
ਚੰਡੀਗੜ੍ਹ ਅਤੇ ਪੰਚਕੂਲਾ ਦੋਵੇਂ ਪਾਸੇ ਟਿਕਟ ਕਾਊਂਟਰ ਬਣਾਏ ਗਏ ਹਨ ਪਰ ਦੋਵਾਂ ਪਾਸਿਆਂ ’ਤੇ ਟਿਕਟ ਕਾਊਂਟਰਾਂ ਦੀ ਗਿਣਤੀ ਘੱਟ ਹੈ। ਚੰਡੀਗੜ੍ਹ ਵਾਲੇ ਪਾਸੇ 6 ਟਿਕਟ ਕਾਊਂਟਰ ਹਨ ਪਰ ਪੰਚਕੂਲਾ ਵਾਲੇ ਪਾਸੇ ਸਿਰਫ਼ 1 ਅਣਰਾਖਵਾਂ ਟਿਕਟ ਕਾਊਂਟਰ ਹੈ। ਇਸੇ ਤਰ੍ਹਾਂ, ਪੰਚਕੂਲਾ ਵਾਲੇ ਪਾਸੇ ਟਿਕਟਾਂ ਲਈ ਭਾਰੀ ਭੀੜ ਹੁੰਦੀ ਹੈ ਅਤੇ ਤਿਉਹਾਰਾਂ ਦੇ ਸੀਜ਼ਨ ਦੌਰਾਨ ਚੰਡੀਗੜ੍ਹ ਵਾਲੇ ਪਾਸੇ ਵੀ ਲੰਬੀਆਂ ਕਤਾਰਾਂ ਲੱਗ ਜਾਦੀਆਂ ਹਨ। ਇਸ ਨੂੰ ਧਿਆਨ ’ਚ ਰੱਖਦਿਆਂ ਰੇਲਵੇ ਨੇ ਇਹ ਫ਼ੈਸਲਾ ਲਿਆ ਹੈ ਹੁਣ ਦੋਵਾਂ ਪਾਸੇ 8-8 ਟਿਕਟ ਕਾਊਂਟਰ ਹੋਣਗੇ।
ਨਵੀਆਂ ਗੱਡੀਆਂ ਨਾਲ ਵਧੇਗੀ ਯਾਤਰੀਆ ਦੀ ਗਿਣਤੀ
ਇਨ੍ਹੀਂ ਦਿਨੀਂ ਚੰਡੀਗੜ੍ਹ ਰੇਲਵੇ ਸਟੇਸ਼ਨ ’ਤੇ ਯਾਤਰੀਆਂ ਦੀ ਆਮਦ ਲਗਭਗ 40 ਹਜ਼ਾਰ ਹੈ ਪਰ ਜਿਵੇਂ ਹੀ ਪੁਨਰ ਨਿਰਮਾਣ ਦਾ ਕੰਮ ਪੂਰਾ ਹੋ ਜਾਵੇਗਾ, ਚੰਡੀਗੜ੍ਹ ਨੂੰ ਲਗਭਗ 2 ਨਵੀਆਂ ਰੇਲਗੱਡੀਆਂ ਅਤੇ 3 ਵਾਇਆ ਚੰਡੀਗੜ੍ਹ ਰਾਹੀਂ ਰੇਲਗੱਡੀਆਂ ਲੁਧਿਆਣਾ ਅਤੇ ਅੰਮ੍ਰਿਤਸਰ ਜਾਣਗੀਆਂ। ਅਜਿਹੇ ’ਚ ਅਧਿਕਾਰੀਆਂ ਦਾ ਕਹਿਣਾ ਹੈ ਕਿ ਆਉਣ ਵਾਲੇ ਦਿਨਾਂ ਵਿਚ ਯਾਤਰੀਆਂ ਦੀ ਗਿਣਤੀ ਲਗਭਗ 60 ਹਜ਼ਾਰ ਤੱਕ ਪਹੁੰਚ ਜਾਵੇਗੀ।
ਇਹ ਵੀ ਪੜ੍ਹੋ : ਐਕਸ਼ਨ ਮੋਡ 'ਚ ਪੰਜਾਬ ਸਰਕਾਰ, ਅਧਿਕਾਰੀਆਂ ਨੂੰ ਸਖ਼ਤ ਹਦਾਇਤਾਂ ਜਾਰੀ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਮਾਛੀਵਾੜਾ 'ਚ ਵਾਪਰਿਆ ਭਿਆਨਕ ਹਾਦਸਾ, 2 ਨੌਜਵਾਨਾਂ ਦੀ ਮੌਕੇ 'ਤੇ ਹੀ ਮੌਤ
NEXT STORY