ਅੰਮ੍ਰਿਤਸਰ : ਦੇਸ਼ ਭਰ 'ਚ 1 ਜੁਲਾਈ ਤੋਂ ਲਾਗੂ ਹੋਏ ਜੀ.ਐਸ.ਟੀ. ਨਾਲ ਭਾਰਤ ਅਤੇ ਪਾਕਿਸਤਾਨ ਵਿਚਕਾਰ ਹੋਣ ਵਾਲਾ ਵਪਾਰ ਬੰਦ ਹੋ ਗਿਆ ਹੈ। ਵਪਾਰੀਆਂ ਨੇ ਵਪਾਰ ਦੇ ਰਸਤਿਆਂ ਨੂੰ ਰੋਕ ਦਿੱਤਾ ਹੈ। ਵਪਾਰ ਰੋਕੇ ਜਾਣ ਦਾ ਕਾਰਨ ਜੀ.ਐਸ.ਟੀ. ਬਾਰੇ ਕਸਟਮ ਵਿਭਾਗ ਅਤੇ ਵਪਾਰੀਆਂ ਨੂੰ ਪੂਰੀ ਜਾਣਕਾਰੀ ਨਾ ਹੋਣਾ ਹੈ।
ਉਧਰ ਹੀ ਭਾਰਤ-ਪਾਕਿਸਤਾਨ ਟਰੇਡਰ ਬੀ.ਕੇ. ਬਜਾਜ ਦਾ ਕਹਿਣਾ ਹੈ ਕਿ ਜੀ.ਐਸ.ਟੀ. ਨਾਲ ਡਰਾਈ ਫਰੂਟ ਮਹਿੰਗਾ ਹੋ ਜਾਵੇਗਾ। ਡਰਾਈ ਫਰੂਟ 'ਤੇ ਲੱਗੇ 18 ਫ਼ੀਸਦੀ ਟੈਕਸ ਨੂੰ ਉਨ੍ਹਾਂ ਘਟਾਉਣ ਦੀ ਮੰਗ ਕੀਤੀ ਹੈ।
ਪ੍ਰਧਾਨ ਮੰਤਰੀ ਸਮੇਤ ਵੱਡੇ ਆਗੂ ਜੀ.ਐਸ.ਟੀ. ਨੂੰ ਇਕ ਵਧੀਆ ਕਦਮ ਦੱਸ ਚੁੱਕੇ ਹਨ ਪਰ ਇਸ ਬਾਰੇ ਪੂਰੀ ਜਾਣਕਾਰੀ ਨਾ ਹੋਣਾ ਵੱਡੀ ਸਮੱਸਿਆ ਬਣ ਰਹੀ ਹੈ। ਜਿਸ ਲਈ ਸਰਕਾਰ ਨੂੰ ਵਪਾਰੀਆਂ ਦੀ ਇਸ ਸਮੱਸਿਆ ਨੂੰ ਦੂਰ ਕਰਨਾ ਚਾਹੀਦਾ ਹੈ ਤਾਂ ਜੋ ਵਪਾਰ ਦੇ ਰਸਤੇ ਫਿਰ ਤੋਂ ਖੁੱਲ੍ਹ ਸਕਣ।
9ਵੀਂ ਜਮਾਤ ਦੀ ਵਿਦਿਆਰਥਣ ਨੇ ਪੁਲਸ ਸਾਹਮਣੇ ਦਿੱਤਾ ਬਿਆਨ, ਸੁਣ ਮਾਪਿਆਂ ਦੇ ਵੀ ਉੱਡੇ ਹੋਸ਼
NEXT STORY