ਲੁਧਿਆਣਾ (ਸੇਠੀ) : ਰਾਜ ਜੀਐੱਸਟੀ ਵਿਭਾਗ ਨੇ ਬੁੱਧਵਾਰ ਨੂੰ ਮੰਡੀ ਗੋਬਿੰਦਗੜ੍ਹ ’ਚ ਵੱਡੇ ਪੱਧਰ ’ਤੇ ਚੈਕਿੰਗ ਮੁਹਿੰਮ ਚਲਾਈ, ਜਿਸ ਵਿੱਚ ਲਗਭਗ 9 ਸਕ੍ਰੈਪ ਮਿੱਲਾਂ ਦੀ ਜਾਂਚ ਕਰਕੇ ਅਤੇ ਟੈਕਸ ਚੋਰੀ ਦੇ ਦੋਸ਼ ’ਚ ਸਕ੍ਰੈਪ ਮਾਲ ਅਤੇ ਸਟੀਲ ਨਾਲ ਭਰੇ 52 ਟਰੱਕ ਜ਼ਬਤ ਕਰ ਲਏ। ਇਸ ਕਾਰਵਾਈ ’ਚ ਵਿਭਾਗ ਦੀਆਂ ਲਗਭਗ 6 ਟੀਮਾਂ ਅਤੇ ਦਰਜਨ ਦੇ ਲਗਭਗ ਅਧਿਕਾਰੀ ਸ਼ਾਮਲ ਰਹੇ, ਜਿਨ੍ਹਾਂ ਨੇ ਸਵੇਰੇ ਤਕਰੀਬਨ 7 ਵਜੇ ਕਾਰਵਾਈ ਸ਼ੁਰੂ ਕਰ ਦਿੱਤੀ, ਜੋ ਦੇਰ ਸ਼ਾਮ ਤੱਕ ਜਾਰੀ ਰਹੀ। ਇਹ ਕਾਰਵਾਈ ਵਧੀਕ ਕਮਿਸ਼ਨਰ (ਪੀਸੀਐੱਸ) ਜੀਵਨਜੋਤ ਕੌਰ ਦੇ ਨਿਰਦੇਸ਼ਾਂ 'ਤੇ ਕੀਤੀ ਗਈ, ਜਦੋਂਕਿ 6 ਵੱਖ-ਵੱਖ ਸਟੇਟ ਟੈਕਸ ਅਫ਼ਸਰਾਂ ਨੇ ਕਾਰਵਾਈ ਦੀ ਅਗਵਾਈ ਕੀਤੀ।
ਇਹ ਵੀ ਪੜ੍ਹੋ : Chandrayaan-3 : ਲੈਂਡਿੰਗ ਤੋਂ ਬਾਅਦ ਚੰਦਰਮਾ ਤੋਂ ਸਾਹਮਣੇ ਆਈਆਂ ਨਵੀਆਂ ਤਸਵੀਰਾਂ
ਵਿਭਾਗੀ ਅਧਿਕਾਰੀਆਂ ਤੋਂ ਮਿਲੀ ਜਾਣਕਾਰੀ ਮੁਤਾਬਕ ਜ਼ਬਤ ਟਰੱਕਾਂ ’ਚ ਜ਼ਿਆਦਾਤਰ ਮਾਲ ਬਿਨਾਂ ਬਿੱਲ ਦੇ ਪਾਇਆ ਗਿਆ, ਜਿਨ੍ਹਾਂ ਦੇ ਮੌਕੇ ’ਤੇ ਬਿੱਲ ਪੇਸ਼ ਕੀਤੇ ਗਏ ਹਨ, ਉਨ੍ਹਾਂ ਫਰਮਾਂ ਦਾ ਡਾਟਾ ਵੀ ਚੈੱਕ ਕੀਤਾ ਜਾਵੇਗਾ। ਸਟੇਟ ਜੀਐੱਸਟੀ ਵਿਭਾਗ ਦੇ ਅਧਿਕਾਰੀਆਂ ਅਤੇ ਮੁਲਾਜ਼ਮਾਂ ਨੇ ਕਈ ਨਾਕਿਆਂ ’ਤੇ ਜਾਂਚ ਸ਼ੁਰੂ ਕੀਤੀ, ਜਿੱਥੇ ਸਕ੍ਰੈਪ ਅਤੇ ਸਟੀਲ ਨਾਲ ਭਰੇ ਟਰੱਕਾਂ ਦੀ ਫਿਜ਼ੀਕਲ ਜਾਂਚ ਕੀਤੀ ਗਈ ਅਤੇ ਦਸਤਾਵੇਜ਼ਾਂ ਦੀ ਵੀ ਜਾਂਚ ਕੀਤੀ ਗਈ।
ਇਹ ਵੀ ਪੜ੍ਹੋ : ਹਰੀਕੇ ਧੁੱਸੀ ਬੰਨ੍ਹ 'ਤੇ ਪਏ ਪਾੜ ਨੂੰ ਪੂਰਨ ਦਾ ਕੰਮ ਦੂਸਰੇ ਦਿਨ ਜਾਰੀ, ਟਰਾਲੀਆਂ 'ਤੇ ਮਿੱਟੀ ਲੈ ਕੇ ਪਹੁੰਚੇ ਨੌਜਵਾਨ
ਅਧਿਕਾਰੀਆਂ ਨੇ ਕਿਹਾ ਕਿ ਇਸ ਮਾਮਲੇ ਦੀ ਬਾਰੀਕੀ ਨਾਲ ਜਾਂਚ ਕੀਤੀ ਜਾਵੇਗੀ। ਟੀਮਾਂ ਨੇ ਸਕ੍ਰੈਪ ਅਤੇ ਸਟੀਲ ਦੇ ਸਾਮਾਨ ਨਾਲ ਲੱਦੇ ਘੱਟੋ-ਘੱਟ 52 ਟਰੱਕ ਜ਼ਬਤ ਕਰ ਲਏ ਕਿਉਂਕਿ ਉਨ੍ਹਾਂ ਕੋਲ ਉਚਿਤ ਬਿੱਲ, ਈ-ਵੇ ਬਿੱਲ ਅਤੇ ਹੋਰ ਜ਼ਰੂਰੀ ਦਸਤਾਵੇਜ਼ ਨਹੀਂ ਸਨ। ਵਧੀਕ ਕਮਿਸ਼ਨਰ (ਟੈਕਸੇਸ਼ਨ) ਜੀਵਨਜੋਤ ਕੌਰ ਨੇ ਕਿਹਾ ਕਿ ਬੁੱਧਵਾਰ ਨੂੰ ਵਿਸ਼ੇਸ਼ ਮੁਹਿੰਮ ਦੌਰਾਨ ਗੋਬਿੰਦਗੜ੍ਹ ’ਚ 52 ਟਰੱਕਾਂ ਨੂੰ ਜ਼ਬਤ ਕਰ ਲਿਆ ਗਿਆ। ਮਾਲ ਨਾਲ ਲੱਦੇ ਇਹ ਟਰੱਕ ਭਾਰੀ ਮਾਤਰਾ ’ਚ ਟੈਕਸ ਦੀ ਚੋਰੀ ਕਰਦੇ ਪਾਏ ਗਏ ਤੇ ਨੋਟਿਸ ਜਾਰੀ ਕਰਨ ਅਤੇ ਜੁਰਮਾਨਾ ਲਗਾਉਣ ਦੀ ਪ੍ਰਕਿਰਿਆ ਜਾਰੀ ਹੈ।
ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇਸ ਲਿੰਕ 'ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਚੰਦਰਯਾਨ-3 ਦੀ ਸਫ਼ਲਤਾਪੂਰਵਕ ਲੈਂਡਿੰਗ ’ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਦਿੱਤੀ ਵਧਾਈ
NEXT STORY