ਨੈਸ਼ਨਲ ਡੈਸਕ : ਭਾਰਤ ਬੁੱਧਵਾਰ ਨੂੰ ਚੰਦਰਮਾ 'ਤੇ 'ਸਾਫਟ ਲੈਂਡਿੰਗ' ਕਰਨ ਵਾਲਾ ਦੁਨੀਆ ਦਾ ਚੌਥਾ ਅਤੇ ਦੱਖਣੀ ਧਰੁਵ 'ਤੇ ਉੱਤਰਨ ਵਾਲਾ ਪਹਿਲਾ ਦੇਸ਼ ਬਣ ਗਿਆ ਹੈ। ਹੁਣ ਚੰਦਰਯਾਨ-3 ਲੈਂਡਰ ਅਤੇ MOX-ISTRAC, ਬੈਂਗਲੁਰੂ ਵਿਚਕਾਰ ਸੰਚਾਰ ਲਿੰਕ ਸਥਾਪਿਤ ਹੋ ਗਿਆ ਹੈ। ਲੈਂਡਰ ਦੇ ਹੌਰੀਜ਼ੋਂਟਲ ਵੇਲੋਸਿਟੀ ਕੈਮਰੇ ਤੋਂ ਕੁਝ ਤਸਵੀਰਾਂ ਲਈਆਂ ਗਈਆਂ ਹਨ, ਜੋ ਇਸਰੋ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਐਕਸ' 'ਤੇ ਸ਼ੇਅਰ ਕੀਤੀਆਂ ਹਨ।
ਇਹ ਵੀ ਪੜ੍ਹੋ : ਚੰਦਰਮਾ 'ਤੇ ਅਜਿਹਾ ਕਿਹੜਾ ਖ਼ਜ਼ਾਨਾ ਛੁਪਿਆ ਹੈ, ਜਿਸ ਨੂੰ ਖੋਜ ਰਹੇ ਹਨ ਭਾਰਤ ਸਣੇ ਦੁਨੀਆ ਦੇ ਇਹ ਦੇਸ਼
ਤਸਵੀਰਾਂ ਸਾਂਝੀਆਂ ਕਰਦਿਆਂ ਇਸਰੋ ਨੇ ਕਿਹਾ, "Ch-3 ਲੈਂਡਰ ਅਤੇ MOX-ISTRAC, ਬੈਂਗਲੁਰੂ ਵਿਚਕਾਰ ਸੰਚਾਰ ਲਿੰਕ ਸਥਾਪਿਤ ਕੀਤਾ ਗਿਆ ਹੈ।" ਹੇਠਾਂ ਉੱਤਰਦੇ ਸਮੇਂ ਲੈਂਡਰ ਦੁਆਰਾ ਲਈਆਂ ਗਈਆਂ ਹੌਰੀਜ਼ੋਂਟਲ ਵੇਲੋਸਿਟੀ ਕੈਮਰੇ ਦੀਆਂ ਤਸਵੀਰਾਂ ਇਹ ਹਨ।'' ਦੱਸ ਦੇਈਏ ਕਿ ਚੰਦਰਮਾ ਦੀ ਸਤ੍ਹਾ 'ਤੇ ਭਾਰਤ ਤੋਂ ਪਹਿਲਾਂ ਸਿਰਫ ਸਾਬਕਾ ਸੋਵੀਅਤ ਸੰਘ, ਅਮਰੀਕਾ ਅਤੇ ਚੀਨ ਹੀ ਲੈਂਡਰ 'ਤੇ 'ਸਾਫਟ ਲੈਂਡਿੰਗ' ਕਰ ਸਕੇ ਹਨ। ਭਾਰਤ ਦਾ ਤੀਜਾ ਚੰਦਰ ਮਿਸ਼ਨ 'ਚੰਦਰਯਾਨ-3' ਬੁੱਧਵਾਰ ਨੂੰ ਚੰਦਰਮਾ ਦੇ ਦੱਖਣੀ ਧਰੁਵ ਖੇਤਰ 'ਚ ਉੱਤਰਿਆ। ਇਹ ਅਜਿਹੀ ਜਗ੍ਹਾ ਹੈ, ਜਿੱਥੇ ਹੁਣ ਤੱਕ ਕਿਸੇ ਹੋਰ ਦੇਸ਼ ਦਾ ਪੁਲਾੜ ਯਾਨ ਨਹੀਂ ਉੱਤਰਿਆ ਹੈ। ਹਾਲ ਹੀ 'ਚ ਇਸ ਕੋਸ਼ਿਸ਼ ਦੌਰਾਨ ਰੂਸ ਦਾ 'ਲੂਨਾ 25' ਹਾਦਸੇ ਦਾ ਸ਼ਿਕਾਰ ਹੋ ਗਿਆ ਸੀ। ਚੰਦਰਮਾ 'ਤੇ ਭੇਜੇ ਗਏ ਸਾਰੇ ਮਿਸ਼ਨ ਪਹਿਲੀ ਕੋਸ਼ਿਸ਼ 'ਤੇ ਸਫਲ ਨਹੀਂ ਹੋਏ। ਸਾਬਕਾ ਸੋਵੀਅਤ ਯੂਨੀਅਨ ਆਪਣੀ 6ਵੀਂ ਪੁਲਾੜ ਉਡਾਣ ਵਿੱਚ ਸਫਲਤਾ ਪ੍ਰਾਪਤ ਕਰਨ ਦੇ ਯੋਗ ਹੋਇਆ ਸੀ। ਅਮਰੀਕਾ ਚੰਦਰਮਾ 'ਤੇ 'ਕ੍ਰੈਸ਼ ਲੈਂਡਿੰਗ' ਦੀਆਂ 13 ਅਸਫਲ ਕੋਸ਼ਿਸ਼ਾਂ ਤੋਂ ਬਾਅਦ 31 ਜੁਲਾਈ 1964 ਨੂੰ ਚੰਦਰ ਮਿਸ਼ਨ 'ਚ ਸਫਲਤਾ ਦਾ ਸਵਾਦ ਚੱਖ ਸਕਿਆ ਸੀ।
ਇਹ ਵੀ ਪੜ੍ਹੋ : ਭਾਰਤ ਜਲਦ ਬਣੇਗਾ 5 ਟ੍ਰਿਲੀਅਨ ਡਾਲਰ ਵਾਲੀ Economy: BRICS ਬਿਜ਼ਨੈੱਸ ਫੋਰਮ 'ਚ ਬੋਲੇ PM ਮੋਦੀ
ਅਮਰੀਕੀ ਪੁਲਾੜ ਏਜੰਸੀ ਨਾਸਾ ਦਾ 'ਰੇਂਜਰ 7' ਚੰਦਰਮਾ ਦੀ ਸਤ੍ਹਾ 'ਤੇ ਟਕਰਾਉਣ ਤੋਂ ਪਹਿਲਾਂ 4,316 ਤਸਵੀਰਾਂ ਭੇਜ ਕੇ ਚੰਦਰਮਾ ਦੀ ਦੌੜ 'ਚ ਅਹਿਮ ਮੋੜ ਸਾਬਤ ਹੋਇਆ। ਇਨ੍ਹਾਂ ਤਸਵੀਰਾਂ ਨੇ ਅਪੋਲੋ ਪੁਲਾੜ ਯਾਤਰੀਆਂ ਲਈ ਚੰਦਰਮਾ 'ਤੇ ਸੁਰੱਖਿਅਤ ਲੈਂਡਿੰਗ ਸਾਈਟਾਂ ਦੀ ਪਛਾਣ ਕਰਨ ਵਿੱਚ ਮਦਦ ਕੀਤੀ। ਚੀਨ ਦਾ ਚਾਂਗ'ਏ ਪ੍ਰੋਜੈਕਟ ਚੰਦਰਮਾ 'ਤੇ ਇਕ ਆਰਬਿਟਰ ਮਿਸ਼ਨ ਨਾਲ ਸ਼ੁਰੂ ਹੋਇਆ, ਜਿਸ ਨੇ 'ਨਰਮ ਲੈਂਡਿੰਗ' ਲਈ ਭਵਿੱਖ ਦੀਆਂ ਸਾਈਟਾਂ ਦੀ ਪਛਾਣ ਕਰਨ ਲਈ ਚੰਦਰਮਾ ਦੀ ਸਤ੍ਹਾ ਦੇ ਵਿਸਤ੍ਰਿਤ ਨਕਸ਼ੇ ਤਿਆਰ ਕੀਤੇ। 2 ਦਸੰਬਰ, 2013 ਅਤੇ ਦਸੰਬਰ 7, 2018 ਨੂੰ ਕ੍ਰਮਵਾਰ ਚਾਂਗ'ਈ 3 ਅਤੇ 4 ਮਿਸ਼ਨ ਨੇ ਚੰਦਰਮਾ ਦੀ ਸਤ੍ਹਾ 'ਤੇ 'ਸਾਫਟ ਲੈਂਡਿੰਗ' ਕੀਤੀ ਅਤੇ ਚੰਦਰਮਾ ਦੀ ਖੋਜ ਕਰਨ ਲਈ ਰੋਵਰ ਚਲਾਏ। ਚਾਂਗ'ਈ 5 ਮਿਸ਼ਨ 23 ਨਵੰਬਰ 2020 ਨੂੰ ਲਾਂਚ ਕੀਤਾ ਗਿਆ ਸੀ, 1 ਦਸੰਬਰ ਨੂੰ ਚੰਦਰਮਾ 'ਤੇ 'ਮੌਨਸ ਰੂਮਕਾਰ' ਜਵਾਲਾਮੁਖੀ ਢਾਂਚੇ ਦੇ ਨੇੜੇ ਉੱਤਰਿਆ ਅਤੇ 2 ਕਿਲੋਗ੍ਰਾਮ ਚੰਦਰਮਾ ਦੀ ਮਿੱਟੀ ਨਾਲ ਉਸੇ ਸਾਲ 16 ਦਸੰਬਰ ਨੂੰ ਧਰਤੀ 'ਤੇ ਵਾਪਸ ਆਇਆ।
ਇਹ ਵੀ ਪੜ੍ਹੋ : ਦੱਖਣੀ ਅਫ਼ਰੀਕਾ 'ਚ ਬਣ ਰਿਹੈ ਸਭ ਤੋਂ ਵੱਡਾ ਮੰਦਰ, PM ਮੋਦੀ ਦੇ ਸਾਹਮਣੇ ਹੋਵੇਗੀ 3D ਪ੍ਰੈਜ਼ੈਂਟੇਸ਼ਨ
ਭਾਰਤ ਦਾ ਚੰਦਰ ਮਿਸ਼ਨ 22 ਅਕਤੂਬਰ 2008 ਨੂੰ ਚੰਦਰਯਾਨ-1 ਦੇ ਲਾਂਚ ਨਾਲ ਸ਼ੁਰੂ ਹੋਇਆ, ਜਿਸ ਨੇ ਪੁਲਾੜ ਯਾਨ ਨੂੰ ਚੰਦਰਮਾ ਦੇ ਦੁਆਲੇ 100 ਕਿਲੋਮੀਟਰ ਦੇ ਗੋਲ ਚੱਕਰ ਵਿੱਚ ਰੱਖਿਆ। ਪੁਲਾੜ ਯਾਨ ਨੇ ਚੰਦਰਮਾ ਦੀ ਸਤ੍ਹਾ ਤੋਂ 100 ਕਿਲੋਮੀਟਰ ਦੀ ਉਚਾਈ 'ਤੇ ਚੰਦਰਮਾ ਦੇ ਦੁਆਲੇ 3,400 ਚੱਕਰ ਲਗਾਏ ਅਤੇ ਚੰਦਰਮਾ ਦੀ ਰਸਾਇਣਕ, ਖਣਿਜ ਤੇ ਫੋਟੋ-ਜੀਓਲੋਜੀਕਲ ਮੈਪਿੰਗ ਤਿਆਰ ਕੀਤੀ। ਇਸ ਆਰਬਿਟਰ ਮਿਸ਼ਨ ਦੀ ਮਿਆਦ 2 ਸਾਲ ਸੀ ਪਰ ਪੁਲਾੜ ਯਾਨ ਦੇ ਸੰਚਾਰ ਟੁੱਟ ਜਾਣ ਤੋਂ ਬਾਅਦ ਇਸ ਨੂੰ 29 ਅਗਸਤ 2009 ਨੂੰ ਸਮੇਂ ਤੋਂ ਪਹਿਲਾਂ ਰੱਦ ਕਰ ਦਿੱਤਾ ਗਿਆ ਸੀ। ਇਕ ਦਹਾਕੇ ਬਾਅਦ ਚੰਦਰਯਾਨ-2 ਨੂੰ 22 ਜੁਲਾਈ 2019 ਨੂੰ ਇਕ ਆਰਬਿਟਰ, ਲੈਂਡਰ ਅਤੇ ਰੋਵਰ ਨਾਲ ਸਫਲਤਾਪੂਰਵਕ ਲਾਂਚ ਕੀਤਾ ਗਿਆ ਸੀ। ਚੰਦਰਮਾ 'ਤੇ ਦੇਸ਼ ਦੇ ਦੂਜੇ ਮਿਸ਼ਨ ਦਾ ਉਦੇਸ਼ ਆਰਬਿਟਰ 'ਤੇ ਸਵਾਰ ਯੰਤਰਾਂ ਦੀ ਵਰਤੋਂ ਕਰਕੇ ਵਿਗਿਆਨਕ ਅਧਿਐਨ ਕਰਨਾ ਅਤੇ ਚੰਦਰਮਾ ਦੀ ਸਤ੍ਹਾ 'ਤੇ 'ਸਾਫਟ ਲੈਂਡਿੰਗ' ਅਤੇ ਚੰਦਰਮਾ ਦੀ ਸਤ੍ਹਾ 'ਤੇ ਚੱਲਣ ਵਾਲੇ ਰੋਵਰ ਦੀ ਤਕਨੀਕ ਦਾ ਪ੍ਰਦਰਸ਼ਨ ਕਰਨਾ ਸੀ। ਹਾਲਾਂਕਿ, 7 ਸਤੰਬਰ 2019 ਨੂੰ ਇਕ ਸਾਫਟਵੇਅਰ ਖਰਾਬੀ ਕਾਰਨ ਪੁਲਾੜ ਯਾਨ ਚੰਦਰਮਾ 'ਤੇ ਨਰਮ ਲੈਂਡਿੰਗ ਨਹੀਂ ਕਰ ਸਕਿਆ ਸੀ।
ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇਸ ਲਿੰਕ 'ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਚੰਦਰਮਾ 'ਤੇ ਅਜਿਹਾ ਕਿਹੜਾ ਖ਼ਜ਼ਾਨਾ ਛੁਪਿਆ ਹੈ, ਜਿਸ ਨੂੰ ਖੋਜ ਰਹੇ ਹਨ ਭਾਰਤ ਸਣੇ ਦੁਨੀਆ ਦੇ ਇਹ ਦੇਸ਼
NEXT STORY