ਜੈਤੋ (ਰਘੂਨੰਦਨ ਪਰਾਸ਼ਰ) : ਸੂਬੇ 'ਚ ਨਵੀਂ ਸਰਕਾਰ ਬਣਨ ਨਾਲ ਕਰ ਚੋਰੀ ਨੂੰ ਭਾਵੇਂ ਵੱਡੀ ਠੱਲ੍ਹ ਪਈ ਹੈ ਤੇ ਮੌਜੂਦਾ ਵਿੱਤ ਅਤੇ ਕਰ ਮੰਤਰੀ ਹਰਪਾਲ ਚੀਮਾ ਦੇ ਕਰ ਚੋਰੀ ਨੂੰ ਰੋਕਣ ਦੇ ਪ੍ਰਾਜੈਕਟ ਨੂੰ ਵੱਡਾ ਬੂਰ ਪੈ ਰਿਹਾ ਹੈ, ਜਿਸ ਕਰਕੇ ਜੀ. ਐੱਸ. ਟੀ. ਦੀ ਚੋਰੀ ਲਈ ਪ੍ਰੰਪਰਾਗਤ ਤਰੀਕਿਆਂ ਦੇ ਨਾਲ-ਨਾਲ ਕਰ ਚੋਰ ਨਵੇਂ ਮਨਸੂਬੇ ਅਪਣਾ ਰਹੇ ਹਨ। ਕਰ ਕਮਿਸ਼ਨਰ ਕਮਲ ਕਿਸ਼ੋਰ ਯਾਦਵ ਆਈ. ਏ. ਐੱਸ. ਦੇ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਦਿਆਂ ਵਧੀਕ ਕਰ ਕਮਿਸ਼ਨਰ ਵਿਰਾਜ ਤਿੜਕੇ ਆਈ. ਏ. ਐੱਸ. ਦੇ ਹੁਕਮਾਂ ਅਤੇ ਡਾਇਰੈਕਟਰ ਇਨਵੈਸਟੀਗੇਸ਼ਨ (ਰਾਜ ਕਰ) ਐੱਚ. ਪੀ .ਐੱਸ. ਘੋਤੜਾ ਦੀ ਰਹਿਨੁਮਾਈ ਹੇਠ ਮੈਡਮ ਰਾਜਵਿੰਦਰ ਕੌਰ ਬਾਜਵਾ ਦੀਆਂ ਹਦਾਇਤਾਂ 'ਤੇ ਸਹਾਇਕ ਕਮਿਸ਼ਨਰ (ਰਾਜ ਕਰ) ਮੋਬਾਈਲ ਵਿੰਗ ਬਠਿੰਡਾ ਵਲੋਂ ਇਕ ਵਿਸ਼ੇਸ਼ ਟੀਮ ਦਾ ਗਠਨ ਕੀਤਾ ਗਿਆ, ਜਿਸ ਦੀ ਅਗਵਾਈ ਸਟੇਟ ਕਰ ਅਫ਼ਸਰ ਐੱਚ. ਐੱਸ. ਡਿੰਪਲ ਵਲੋਂ ਕੀਤੀ ਗਈ।
ਇਹ ਵੀ ਪੜ੍ਹੋ : ਸਹੇਲੀ ਨੂੰ ਮਿਲਣ ਗਈ ਵਿਧਵਾ ਔਰਤ ਦੇ ਘਰ ਚੋਰਾਂ ਨੇ ਲਾਈ ਸੰਨ੍ਹ
ਭਾਟੀਆ ਮੁਤਾਬਕ ਉਨ੍ਹਾਂ ਦੁਆਰਾ ਬੱਸਾਂ ਰਾਹੀਂ ਮਾਲ ਦੀ ਢੋਆ-ਢੁਆਈ ਦੀਆਂ ਸ਼ਿਕਾਇਤਾਂ ਮਿਲਣ 'ਤੇ ਟੀਮ ਨੂੰ ਬੱਸਾਂ 'ਤੇ ਨਜ਼ਰ ਰੱਖਣ ਲਈ ਆਖਿਆ ਗਿਆ ਸੀ ਅਤੇ ਇਸੇ ਮਿਸ਼ਨ ਤਹਿਤ ਅੱਜ ਸਵੇਰ ਤੋਂ ਟੀਮ ਵਲੋਂ ਦਰਜਨ ਦੇ ਕਰੀਬ ਬੱਸਾਂ ਵਿੱਚ ਮਾਲ ਅਤੇ ਦਸਤਾਵੇਜ਼ਾਂ ਦੀ ਚੈਕਿੰਗ ਕੀਤੀ ਗਈ, ਜਿਨ੍ਹਾਂ ਵਿੱਚ ਮਾਲ ਸਪੱਸ਼ਟ ਦਿਖਾਈ ਦੇ ਰਿਹਾ ਸੀ। ਉਨ੍ਹਾਂ ਕਿਹਾ ਕਿ ਸਵੇਰੇ ਕਰੀਬ 5 ਵਜੇ ਦਿੱਲੀ ਤੋਂ ਬਠਿੰਡਾ ਆ ਰਹੀ ਵਿਨੋਦ ਬੱਸ ਸਰਵਿਸ ਦੀ ਬੱਸ ਨੂੰ ਐੱਚ. ਐੱਸ. ਡਿੰਪਲ ਦੀ ਅਗਵਾਈ ਹੇਠ ਟੀਮ ਨੂੰ ਰੋਕਿਆ ਗਿਆ ਅਤੇ ਇਸ ਵਿੱਚ ਲੱਦੇ ਮਾਲ ਦੇ ਦਸਤਾਵੇਜ਼ਾਂ ਦੀ ਪੜਤਾਲ ਦੌਰਾਨ ਪਾਇਆ ਗਿਆ ਕਿ ਕੁੱਲ 20 ਨਗਾਂ 'ਚੋਂ 16 ਨਗ ਬਿਨਾਂ ਬਿੱਲਾਂ ਜਾਂ ਸਹੀ ਬਿੱਲਾਂ ਦੇ ਬਿਨਾਂ ਸਨ, ਜਿਸ 'ਤੇ ਉਨ੍ਹਾਂ ਵਲੋਂ ਟ੍ਰਾਂਸਪੋਰਟਰ ਨੂੰ ਬਾਕਾਇਦਾ ਨੋਟਿਸ ਜਾਰੀ ਕੀਤਾ ਗਿਆ। ਨੋਟਿਸ ਦੇ ਜਵਾਬ ਵਿੱਚ ਟ੍ਰਾਂਸਪੋਰਟਰ ਵਲੋਂ ਇੰਕਸ਼ਾਫ਼ ਕੀਤਾ ਗਿਆ ਕਿ ਇਸ ਮਾਲ ਦੇ ਵਿਕਰੇਤਾ ਜਾਂ ਖਰੀਦਦਾਰਾਂ ਵਲੋਂ ਸਾਹਮਣੇ ਆਉਣ ਤੋਂ ਇਨਕਾਰ ਕੀਤਾ ਗਿਆ ਹੈ, ਜਿਸ ਤੇ ਉਸ ਵਲੋਂ ਮਾਲ ਦੀ ਕੀਮਤ ਦੇ ਬਰਾਬਰ 2,20,200/- ਦਾ ਜੁਰਮਾਨਾ ਅਦਾ ਕਰਕੇ ਇਸਦੀ ਰਸੀਦ ਦਫ਼ਤਰ ਵਿੱਚ ਜਮ੍ਹਾ ਕਰਵਾ ਦਿੱਤੀ ਗਈ ਹੈ, ਜਿਸ ਉਪਰੰਤ ਗੱਡੀ ਨੂੰ ਮਾਲ ਸਮੇਤ ਸੁਰੱਖਿਅਤ ਹਾਲਤ ਵਿੱਚ ਉਸ ਦੇ ਹਵਾਲੇ ਕਰ ਦਿੱਤਾ ਗਿਆ।
ਇਹ ਵੀ ਪੜ੍ਹੋ : ਵਿਜੀਲੈਂਸ ਬਿਊਰੋ ਵੱਲੋਂ ਵਣ ਰੇਂਜ ਅਫ਼ਸਰ ਬੁਢਲਾਡਾ ਗ੍ਰਿਫ਼ਤਾਰ, 52 ਲੱਖ ਦੇ ਗਬਨ ਦਾ ਇਲਜ਼ਾਮ
ਭਾਟੀਆ ਨੇ ਕਿਹਾ ਕਿ ਮਹਿਕਮੇ ਦੇ ਇਸ ਕਦਮ ਦੀ ਵਪਾਰੀ ਭਰਾਵਾਂ ਵਲੋਂ ਵੀ ਸ਼ਲਾਘਾ ਕੀਤੀ ਗਈ ਹੈ ਕਿਉਂਕਿ ਕਰ ਚੋਰੀ ਕਰਕੇ ਸਹੀ ਅਤੇ ਇਮਾਨਦਾਰ ਵਪਾਰੀਆਂ ਨੂੰ ਘਾਟਾ ਪੈਂਦਾ ਹੈ। ਸਹਾਇਕ ਕਮਿਸ਼ਨਰ ਨੇ ਕਿਹਾ ਕਿ ਸਹੀ ਅਤੇ ਢੁੱਕਵਾਂ ਕਰ ਭਰਨ ਵਾਲਿਆਂ ਨੂੰ ਵਿਭਾਗ ਤੋਂ ਡਰਨ ਦੀ ਕੋਈ ਲੋੜ ਨਹੀਂ ਪਰ ਕਰ ਚੋਰਾਂ ਨੂੰ ਕਿਸੇ ਵੀ ਕੀਮਤ 'ਤੇ ਬਖਸ਼ਿਆ ਨਹੀਂ ਜਾਵੇਗਾ। ਉਨ੍ਹਾਂ ਕਿਹਾ ਕਿ ਕਰ ਚੋਰੀ ਦੀ ਸਪੱਸ਼ਟ ਅਤੇ ਮਜ਼ਬੂਤ ਇੱਛਾ ਨਾਲ ਮਾਲ ਦੀ ਢੋਆ-ਢੁਆਈ ਕਰਨ ਵਾਲਿਆਂ 'ਤੇ ਨਕੇਲ ਕੱਸਦਿਆਂ ਐੱਚ. ਐੱਸ. ਡਿੰਪਲ ਨੇ ਇਸ ਮਹੀਨੇ 40 ਲੱਖ ਰੁਪਏ ਤੋਂ ਵੱਧ ਦਾ ਜੁਰਮਾਨਾ ਲਗਾਇਆ ਅਤੇ ਵਸੂਲ ਕਰਕੇ ਸਰਕਾਰੀ ਖਜ਼ਾਨੇ ਵਿੱਚ ਜਮ੍ਹਾ ਕਰਵਾਇਆ ਹੈ।
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਸਰਹਿੰਦ ਫੀਡਰ ਘਪਲਾ: 6 ਇੰਜੀਨੀਅਰਾਂ 'ਤੇ ਚਾਰਜਸ਼ੀਟ, ਦੋ ਠੇਕੇਦਾਰ ਵੀ ਸ਼ਿਕੰਜੇ 'ਚ
NEXT STORY