ਜਲੰਧਰ—ਅਕਾਲੀ ਦਲ ਦੇ ਸਾਰੇ ਲੋਕ ਸਭਾ ਅਤੇ ਰਾਜ ਸਭਾ ਮੈਂਬਰ ਬੁੱਧਵਾਰ ਨੂੰ ਵਿੱਤ ਮੰਤਰੀ ਅਰੁਣ ਜੇਤਲੀ ਨੂੰ ਮਿਲਣਗੇ। ਇਹ ਮੁਲਕਾਤ ਲੰਗਰ ਦੇ ਸਮਾਨ 'ਤੇ ਲੱਗ ਰਹੇ ਜੀ.ਐੱਸ.ਟੀ. ਨੂੰ ਮਾਫ ਕਰਵਾਉਣ ਦੇ ਸਬੰਧ 'ਚ ਕੀਤੀ ਜਾਵੇਗੀ।
ਜ਼ਿਕਰਯੋਗ ਹੈ ਕਿ ਜੀ.ਐੱਸ.ਟੀ. ਲਾਗੂ ਹੋਣ ਤੋਂ ਲੈ ਕੇ ਹੁਣ ਤਕ ਅਕਾਲੀ ਦਲ ਵਲੋਂ ਸ੍ਰੀ ਹਰਿਮੰਦਿਰ ਸਾਹਿਬ ਵਿਖੇ ਚੱਲਣ ਵਾਲੇ ਲੰਗਰ ਦੇ ਸਮਾਨ ਤੋਂ ਜੀ.ਐੱਸ.ਟੀ ਹਟਾਉਣ ਦੀ ਮੰਗ ਕੀਤੀ ਜਾ ਰਹੀ ਹੈ। ਸ਼੍ਰੋਮਣੀ ਗੁਰਦੁਆਰ ਪ੍ਰਬੰਧਕ ਕਮੇਟੀ ਪ੍ਰਧਾਨ ਪ੍ਰੋ. ਕ੍ਰਿਪਾਲ ਸਿੰਘ ਬੰਡੂਗਰ ਵੀ ਜੀ.ਐੱਸ. ਟੀ ਹਟਾਉਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੱਤਰ ਲਿਖ ਚੁੱਕੇ ਹਨ।
ਲੁਧਿਆਣਾ 'ਚ ਕੁੱਖੋਂ ਜੰਮੇ ਪੁੱਤਾਂ ਨੇ ਕੀਤਾ ਮਾਂ ਦਾ ਕਤਲ, ਕਾਰਨ ਜਾਣ ਰਹਿ ਜਾਓਗੇ ਹੈਰਾਨ
NEXT STORY