ਐਂਟਰਟੇਨਮੈਂਟ ਡੈਸਕ- ਅੱਜ ਦੇ ਸਮੇਂ ਵਿੱਚ ਹਿੰਦੀ ਸਿਨੇਮਾ ਵਿੱਚ ਕਿਸਿੰਗ ਸੀਨ ਆਮ ਗੱਲ ਬਣ ਚੁੱਕੀ ਹੈ, ਪਰ ਪਹਿਲਾਂ ਇਸ ਪਰਦੇ ‘ਤੇ ਦਿਖਾਉਣਾ ਕਾਫ਼ੀ ਵੱਡੀ ਚੁਣੌਤੀ ਮੰਨਿਆ ਜਾਂਦਾ ਸੀ। ਉਸ ਦੌਰ ਵਿੱਚ ਇੱਕ ਮਸ਼ਹੂਰ ਅਦਾਕਾਰਾ ਨੇ ਅਜਿਹਾ ਸੀਨ ਦੇ ਕੇ ਇਤਿਹਾਸ ਰਚ ਦਿੱਤਾ ਸੀ, ਜਿਸ ਨੇ ਪੂਰੀ ਫ਼ਿਲਮ ਇੰਡਸਟਰੀ ਅਤੇ ਦਰਸ਼ਕਾਂ ਨੂੰ ਹੈਰਾਨ ਕਰ ਦਿੱਤਾ ਸੀ।
ਇਹ ਵੀ ਪੜ੍ਹੋ: ਨਵੇਂ ਸਾਲ ਦੇ ਪਹਿਲੇ ਦਿਨ ਭੁੱਲ ਕੇ ਵੀ ਨਾ ਕਰੋ ਇਹ ਗ਼ਲਤੀਆਂ, ਨਹੀਂ ਤਾਂ ਸਾਲ ਭਰ ਰਹੇਗੀ ਤੰਗੀ

ਕੌਣ ਸੀ ਉਹ ਅਦਾਕਾਰਾ ਅਤੇ ਕਿਹੜੀ ਸੀ ਫ਼ਿਲਮ?
ਸਾਲ 1933 ਵਿੱਚ ਰਿਲੀਜ਼ ਹੋਈ ਬਲੈਕ ਐਂਡ ਵ੍ਹਾਈਟ ਫ਼ਿਲਮ ‘ਕਰਮਾ’ ਵਿੱਚ ਬਾਲੀਵੁੱਡ ਦਾ ਪਹਿਲਾ ਕਿਸਿੰਗ ਸੀਨ ਦਿਖਾਇਆ ਗਿਆ। ਇਸ ਫ਼ਿਲਮ ਵਿੱਚ ਅਦਾਕਾਰਾ ਦੇਵਿਕਾ ਰਾਣੀ ਨੇ ਅਦਾਕਾਰ ਹਿਮਾਂਸ਼ੂ ਰਾਏ ਨਾਲ ਇਹ ਸੀਨ ਫ਼ਿਲਮਾਇਆ ਸੀ। ਖ਼ਾਸ ਗੱਲ ਇਹ ਸੀ ਕਿ ਇਹ ਸੀਨ ਕਰੀਬ 4 ਮਿੰਟ ਲੰਬਾ ਸੀ, ਜੋ ਉਸ ਸਮੇਂ ਲਈ ਬਹੁਤ ਹੀ ਅਸਧਾਰਣ ਮੰਨਿਆ ਜਾਂਦਾ ਸੀ। ਦੇਵਿਕਾ ਰਾਣੀ ਅਤੇ ਹਿਮਾਂਸ਼ੂ ਰਾਏ ਅਸਲ ਜ਼ਿੰਦਗੀ ਵਿੱਚ ਪਤੀ-ਪਤਨੀ ਸਨ, ਇਸ ਲਈ ਸੀਨ ਦੀ ਸ਼ੂਟਿੰਗ ਉਨ੍ਹਾਂ ਲਈ ਆਸਾਨ ਰਹੀ। ਫਿਰ ਵੀ, ਉਸ ਸਮੇਂ ਦੇ ਰੁੜੀਵਾਦੀ ਸਮਾਜ ਵਿੱਚ ਇਸ ਸੀਨ ਨੂੰ ਲੈ ਕੇ ਕਾਫ਼ੀ ਵਿਵਾਦ ਹੋਇਆ ਅਤੇ ਫ਼ਿਲਮ ਚਰਚਾ ਦਾ ਕੇਂਦਰ ਬਣ ਗਈ। ਇਸ ਸੀਨ ਨੇ ਹਿੰਦੀ ਸਿਨੇਮਾ ਵਿੱਚ ਬਦਲਾਅ ਦੀ ਸ਼ੁਰੂਆਤ ਕੀਤੀ। ਹੌਲੀ-ਹੌਲੀ ਦਰਸ਼ਕਾਂ ਦੀ ਸੋਚ ਵਿੱਚ ਤਬਦੀਲੀ ਆਈ ਅਤੇ ਅਗਲੇ ਸਾਲਾਂ ਵਿੱਚ ਰੋਮਾਂਟਿਕ ਦ੍ਰਿਸ਼ਾਂ ਨੂੰ ਵਧੇਰੇ ਸਵੀਕਾਰਿਆ ਜਾਣ ਲੱਗਾ। ਅੱਜ ਬਾਲੀਵੁੱਡ ਵਿੱਚ ਆਏ ਇਸ ਵੱਡੇ ਬਦਲਾਅ ਪਿੱਛੇ ਫ਼ਿਲਮ ‘ਕਰਮਾ’ ਅਤੇ ਦੇਵਿਕਾ ਰਾਣੀ ਦਾ ਮਹੱਤਵਪੂਰਨ ਯੋਗਦਾਨ ਮੰਨਿਆ ਜਾਂਦਾ ਹੈ।

ਇਹ ਵੀ ਪੜ੍ਹੋ: ਵੱਡੀ ਖਬਰ; ਸਵਿਟਜ਼ਰਲੈਂਡ ਦੇ ਲਗਜ਼ਰੀ ਰਿਜ਼ੋਰਟ 'ਚ ਧਮਾਕਾ: ਨਵੇਂ ਸਾਲ ਦੇ ਜਸ਼ਨਾਂ ਦੌਰਾਨ ਕਈ ਲੋਕਾਂ ਦੀ ਮੌਤ
ਨਵੇਂ ਸਾਲ 'ਤੇ ਭਾਵੁਕ ਹੋਈ ਈਸ਼ਾ ਦਿਓਲ: ਪਿਤਾ ਧਰਮਿੰਦਰ ਨੂੰ ਯਾਦ ਕਰਦਿਆਂ ਲਿਖੀ ਇਹ ਗੱਲ
NEXT STORY