ਲੁਧਿਆਣਾ (ਗੌਤਮ): ਮੰਗਲਵਾਰ ਸਵੇਰੇ ਮੰਨਾ ਸਿੰਘ ਨਗਰ ਵਿਚ ਹੌਜ਼ਰੀ ਕੈਂਪਸ ਵਿਚ ਨਿਰੀਖਣ ਕਰਨ ਗਈ ਜੀ. ਐੱਸ. ਟੀ. ਵਿਭਾਗ ਦੀ ਟੀਮ ਦੇ ਨਾਲ ਹੌਜ਼ਰੀ ਕਾਰੋਬਾਰੀ ਦੀ ਬਹਿਸ ਹੋ ਗਈ। ਮਾਹੌਲ ਨੂੰ ਵੇਖਦੇ ਹੋਏ ਟੀਮ ਕਾਰੋਬਾਰੀ ਨੂੰ ਨੋਟਿਸ ਦੇ ਕੇ ਵਾਪਸ ਪਰਤ ਗਈ।
ਇਹ ਖ਼ਬਰ ਵੀ ਪੜ੍ਹੋ - Big Breaking: ਸਵਾਰੀਆਂ ਨਾਲ ਭਰੀ ਪੰਜਾਬ ਰੋਡਵੇਜ਼ ਦੀ ਬੱਸ ਭਿਆਨਕ ਹਾਦਸੇ ਦਾ ਸ਼ਿਕਾਰ
ਜਾਣਕਾਰੀ ਮੁਤਾਬਕ ਜੀ. ਐੱਸ. ਟੀ. ਦੀ ਟੀਮ ਮੰਨਾ ਸਿੰਘ ਨਗਰ ਵਿਚ ਸਥਿਤ ਇਕ ਹੌਜ਼ਰੀ ਵਿਚ ਨਿਰੀਖਣ ਕਰਨ ਲਈ ਪਹੁੰਚੀ। ਉੱਥੇ ਜਿਉਂ ਹੀ ਦਸਤਾਵੇਜ਼ ਚੈੱਕ ਕਰਨੇ ਸ਼ੁਰੂ ਕੀਤੇ ਤਾਂ ਹੌਜ਼ਰੀ ਮਾਲਕ ਦੇ ਨਾਲ ਉਨ੍ਹਾਂ ਦੀ ਬਹਿਸ ਸ਼ੁਰੂ ਹੋ ਗਈ। ਹੌਜ਼ਰੀ ਮਾਲਕ ਦਾ ਕਹਿਣਾ ਸੀ ਕਿ ਵਿਭਾਗ ਦੀ ਟੀਮ ਉਨ੍ਹਾਂ ਦੇ ਨਕਦੀ ਵਾਲੇ ਗੱਲੇ ਨੂੰ ਛੇੜਣ ਦੀ ਕੋਸ਼ਿਸ਼ ਕਰ ਰਹੇ ਸਨ ਤਾਂ ਉਨ੍ਹਾਂ ਨੇ ਇਸ ਦਾ ਵਿਰੋਧ ਕੀਤਾ। ਇਸੇ ਗੱਲ ਨੂੰ ਲੈ ਕੇ ਜੀ. ਐੱਸ. ਟੀ. ਵਿਭਾਗ ਦੀ ਟੀਮ ਦੇ ਅਧਿਕਾਰੀਆਂ ਨੇ ਜ਼ਬਰਦਸਤੀ ਗੱਲੇ 'ਚ ਪਈ ਰਾਸ਼ੀ ਨੂੰ ਕਬਜ਼ੇ ਵਿਚ ਲੈਣ ਲਈ ਕਿਹਾ। ਇਸੇ ਗੱਲ ਨੂੰ ਲੈ ਕੇ ਦੋਹਾਂ ਧਿਰਾਂ ਆਪਸ ਵਿਚ ਉਲਝ ਗਈਆਂ।
ਇਹ ਖ਼ਬਰ ਵੀ ਪੜ੍ਹੋ - Big Breaking: ਪੰਜਾਬੀਆਂ ਲਈ ਖ਼ਤਰੇ ਦੀ ਘੰਟੀ! ਸੂਬੇ 'ਚ ਘੁੰਮ ਰਹੇ ਨੇ 2 ਅੱਤਵਾਦੀ
ਇਸ ਬਾਰੇ ਪਤਾ ਲੱਗਦਿਆਂ ਹੀ ਹੋਰ ਕਾਰੋਬਾਰੀ ਵੀ ਮੌਕੇ 'ਤੇ ਇਕੱਠੇ ਹੋ ਗਏ। ਸਥਿਤੀ ਨੂੰ ਵੇਖਦਿਆਂ ਅਧਿਕਾਰੀਆਂ ਨੇ ਹੌਜ਼ਰੀ ਕਾਰੋਬਾਰੀ ਨੂੰ ਨੋਟਿਸ ਦੇ ਕੇ ਆਪਣਾ ਖਹਿੜਾ ਛੁਡਵਾਇਆ। ਇਸ ਸਬੰਧੀ ਜੀ. ਐੱਸ. ਟੀ. ਵਿਭਾਗ ਦੇ ਮੁੱਖ ਅਧਿਕਾਰੀਆਂ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਹੈੱਡ ਆਫ਼ਿਸ ਤੋਂ ਹੀ ਨਿਰੀਖਣ ਕਰਨ ਦੇ ਹੁਕਮ ਆਏ ਹੋਏ ਹਨ, ਜਿਸ ਨੂੰ ਲੈ ਕੇ ਵਿਭਾਗ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ। ਟੀਮ ਦੇ ਵਾਪਸ ਆਉਣ ਮਗਰੋਂ ਪੂਰੀ ਗੱਲ ਦਾ ਪਤਾ ਲੱਗ ਸਕੇਗਾ।
ਟਰੈਕਟਰ ਹੇਠਾਂ ਆਉਣ ਨਾਲ ਔਰਤ ਦੀ ਦਰਦਨਾਕ ਮੌਤ
NEXT STORY