ਜਲੰਧਰ (ਰਮਨ ਉੱਪਲ, ਜਸਪ੍ਰੀਤ)— ਥਾਣਾ ਡਿਵੀਜ਼ਨ ਨੰਬਰ 4 ਦੇ ਅਧੀਨ ਆਉਂਦੇ ਜੋਤੀ ਚੌਕ ਦੇ ਕੋਲ ਸਥਿਤ ਸੂਰੀ ਗਨ ਹਾਊਸ 'ਚ ਗੋਲੀ ਚੱਲਣ ਨਾਲ ਇਕ ਕਾਂਗਰਸੀ ਆਗੂ ਦੀ ਮੌਤ ਹੋ ਗਈ। ਮਿਲੀ ਜਾਣਕਾਰੀ ਮੁਤਾਬਕ ਕਾਂਗਰਸੀ ਆਗੂ ਬਲਵੰਤ ਸਿੰਘ ਸ਼ੇਰਗਿੱਲ ਪੁੱਤਰ ਨੱਛਤਰ ਵਾਸੀ ਸੰਤੋਖਪੁਰਾ ਜੋਤੀ ਚੌਕ ਸਥਿਤ ਗਨ ਹਾਊਸ ਅੰਦਰ ਆਪਣੀ ਬੰਦੂਕ ਸਾਫ ਕਰਵਾ ਰਿਹਾ ਸੀ ਕਿ ਇਸੇ ਦੌਰਾਨ ਅਚਾਨਕ ਗੋਲੀ ਚੱਲ ਗਈ। ਇਸ ਦੌਰਾਨ ਉਹ ਜ਼ਖਮੀ ਹੋ ਗਿਆ। ਜ਼ਖਮੀ ਬਲਵੰਤ ਨੂੰ ਤੁਰੰਤ ਨਕੋਦਰ ਰੋਡ 'ਤੇ ਸਥਿਤ ਪ੍ਰਾਈਵੇਟ ਹਸਪਤਾਲ 'ਚ ਦਾਖਲ ਕਰਵਾਇਆ ਗਿਆ, ਜਿੱਥੇ ਉਸ ਦੀ ਇਲਾਜ ਦੌਰਾਨ ਮੌਤ ਹੋ ਗਈ।
ਮਿਲੀ ਜਾਣਕਾਰੀ ਮੁਤਾਬਕ ਵਿਦੇਸ਼ ਜਾਣ ਤੋਂ ਪਹਿਲਾਂ ਬਲਵੰਤ ਸਿੰਘ ਆਪਣੀ ਰਿਵਾਲਵਰ ਵੇਚਣ ਲਈ ਸੂਰੀ ਗੰਨ ਹਾਊਸ 'ਚ ਗਿਆ ਸੀ, ਜਿੱਥੇ ਗੰਨ ਹਾਊਸ ਦੇ ਮਾਲਕ ਵੱਲੋਂ ਰਿਵਾਲਵਰ ਚੈੱਕ ਕਰਦੇ ਸਮੇਂ ਅਚਾਨਕ ਗੋਲੀ ਚੱਲ ਗਈ, ਗੋਲੀ ਸਿੱਧੇ ਬਲਵੰਤ ਸਿੰਘ ਸ਼ੇਰਗਿੱਲ ਦੇ ਮੂੰਹ 'ਚ ਲੱਗੀ। ਗੰਨ ਹਾਊਸ ਦਾ ਮਾਲਕ ਦੁਕਾਨ ਬੰਦ ਕਰਕੇ ਉਥੇ ਬੈਠੇ ਆਪਣੇ ਸਾਥੀ ਨਾਲ ਸ਼ੇਗਗਿੱਲ ਨੂੰ ਨਕੋਦਰ ਰੋਡ ਸਥਿਤ ਇਕ ਪ੍ਰਾਈਵੇਟ ਹਸਪਤਾਲ 'ਚ ਲੈ ਗਏ, ਜਿੱਥੇ ਇਲਾਜ ਦੌਰਾਨ ਸ਼ੇਰਗਿੱਲ ਦੀ ਮੌਤ ਹੋ ਗਈ। ਘਟਨਾ ਦੀ ਸੂਚਨਾ ਮਿਲਦਿਆਂ ਹੀ ਮੌਕੇ 'ਤੇ ਸਥਾਨਕ ਥਾਣੇ ਦੀ ਪੁਲਸ ਪਹਿਲਾਂ ਘਟਨਾ ਵਾਲੀ ਥਾਂ 'ਤੇ ਪਹੁੰਚੀ ਪਰ ਦੁਕਾਨ ਬੰਦ ਮਿਲੀ, ਜਿੱਥੋਂ ਬਲਵੰਤ ਦੀ ਬਾਡੀ ਨੂੰ ਸਿਵਲ ਹਸਪਤਾਲ ਲਿਆਂਦਾ ਗਿਆ ਸੀ। ਫਿਲਹਾਲ ਪੁਲਸ ਇਸ ਪੂਰੇ ਘਟਨਾਕ੍ਰਮ ਦੀ ਜਾਂਚ ਕਰ ਰਹੀ ਹੈ ਕਿ ਆਖਿਰ ਇਹ ਘਟਨਾ ਹੋਈ ਕਿਵੇਂ? ਫਿਲਹਾਲ ਸ਼ੱਕ ਜਤਾਇਆ ਜਾ ਰਿਹਾ ਹੈ ਕਿ ਉਹ ਜਾਂ ਤਾਂ ਬੰਦੂਕ ਸਾਫ ਕਰਵਾਉਣ ਆਇਆ ਸੀ ਜਾਂ ਫਿਰ ਵੇਚਣ। ਦੁਕਾਨ 'ਤੇ ਲੱਗੇ ਸੀ. ਸੀ. ਟੀ. ਵੀ. ਕੈਮਰੇ ਦੀ ਫੁਟੇਜ ਚੈੱਕ ਕੀਤੀ ਜਾਵੇਗੀ, ਉਸ ਤੋਂ ਬਾਅਦ ਹੀ ਮਾਮਲਾ ਸਾਫ ਹੋਵੇਗਾ। ਦੇਰ ਰਾਤ ਪੁਲਸ ਨੇ ਜਾਂਚ ਤੋਂ ਬਾਅਦ ਮ੍ਰਿਤਕ ਦੇ ਪਿਤਾ ਨਛੱਤਰ ਸਿੰਘ ਦੇ ਬਿਆਨਾਂ ਦੇ ਆਧਾਰ 'ਤੇ ਧਾਰਾ 302 ਤਹਿਤ ਮਾਮਲਾ ਦਰਜ ਕਰ ਲਿਆ ਸੀ।
ਥਾਣਾ ਨੰ. 4 ਦੇ ਮੁਖੀ ਸੁਖਦੇਵ ਸਿੰਘ ਨੇ ਦੱਸਿਆ ਕਿ ਮ੍ਰਿਤਕ ਬਲਵੰਤ ਸਿੰਘ ਦੇ ਪਿਤਾ ਨਛੱਤਰ ਸਿੰਘ ਨੇ ਪੁਲਸ ਨੂੰ ਦਿੱਤੇ ਲਿਖਤੀ ਬਿਆਨਾਂ 'ਚ ਦੱਸਿਆ ਕਿ ਸੂਰੀ ਗੰਨ ਹਾਊਸ ਦੇ ਮਾਲਕ ਪਰਮਿੰਦਰ ਸਿੰਘ ਪੁੱਤਰ ਮੋਹਨ ਸਿੰਘ ਵਾਸੀ ਮਾਡਲ ਟਾਊਨ ਦੀ ਉਸ ਦੇ ਬੇਟੇ ਨਾਲ ਪੁਰਾਣੀ ਰੰੰਜਿਸ਼ ਸੀ ਪਰ ਕੁਝ ਸਮੇਂ ਤੋਂ ਬਾਅਦ ਬੋਲ-ਚਾਲ ਸ਼ੁਰੂ ਹੋ ਗਈ ਪਰ ਉਸ ਨੂੰ ਪੁਰਾਣੀ ਰੰਜਿਸ਼ ਤਹਿਤ ਪਿਸਤੌਲ ਚੈੱਕ ਕਰਨ ਦੇ ਬਹਾਨੇ ਮਾਰਿਆ ਗਿਆ ਹੈ, ਤਾਂ ਜੋ ਕਿਸੇ ਨੂੰ ਸ਼ੱਕ ਨਾ ਹੋਵੇ। ਜਿਸ ਸਮੇਂ ਸ਼ੇਰਗਿੱਲ ਰਿਵਾਲਵਰ ਵੇਚਣ ਗਿਆ ਸੀ, ਉਹ ਖਾਲੀ ਸੀ। ਰਿਵਾਲਵਰ 'ਚ ਗੋਲੀਆਂ ਨਹੀਂ ਸਨ। ਘਟਨਾ ਦੀ ਸੂਚਨਾ ਮਿਲਦਿਆਂ ਹੀ ਕਾਂਗਰਸੀ ਨੇਤਾ ਅਤੇ ਕਾਂਗਰਸੀ ਕੌਂਸਲਰ ਮੌਕੇ 'ਤੇ ਪਹੁੰਚੇ ਅਤੇ ਦੇਰ ਰਾਤ ਪਰਚਾ ਦਰਜ ਕਰਵਾਉਣ ਤੱਕ ਉਥੇ ਅੜੇ ਰਹੇ। ਬਲਵੰਤ ਸਿੰਘ ਆਪਣੇ ਪਿੱਛੇ ਆਪਣੀ ਪਤਨੀ ਅਤੇ ਇਕ ਬੱਚਾ ਅਤੇ ਮਾਤਾ-ਪਿਤਾ ਨੂੰ ਛੱਡ ਗਿਆ।

ਸੀ. ਸੀ. ਟੀ. ਵੀ. ਫੁਟੇਜ 'ਚ ਦਿਖਿਆ, ਗੰਨ ਹਾਊਸ ਦੇ ਮਾਲਕ ਨੇ ਚਲਾਈ ਗੋਲੀ
ਗੰਨ ਹਾਊਸ ਦੇ ਮਾਲਕ ਦੀ ਗ੍ਰਿਫਤਾਰੀ ਤੋਂ ਬਾਅਦ ਸੱਚਾਈ ਆਵੇਗੀ ਸਾਹਮਣੇ
ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਫਿਲਹਾਲ ਗੰਨ ਹਾਊਸ ਮਾਲਕ ਪੁਲਸ ਦੀ ਗ੍ਰਿਫਤ ਤੋਂ ਦੂਰ ਹੈ, ਜਿਸ ਨੂੰ ਫੜਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ ਅਤੇ ਜਲਦ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ, ਜਿਸ ਤੋਂ ਬਾਅਦ ਸਾਰੀ ਸੱਚਾਈ ਸਾਹਮਣੇ ਆਵੇਗੀ।

3-4 ਮਹੀਨੇ ਵਿਦੇਸ਼ ਜਾ ਕੇ ਕਮਾਉਂਦਾ ਸੀ, ਪੰਜਾਬ ਆ ਕੇ ਕਰਦਾ ਸੀ ਆਰਾਮ
ਬਲਵੰਤ ਦੇ ਕਰੀਬੀ ਦੱਸਦੇ ਹਨ ਕਿ ਬਲਵੰਤ ਯਾਰਾਂ ਦਾ ਯਾਰ ਸੀ। ਪੱਕਾ ਐੱਨ. ਆਰ. ਆਈ. ਸੀ। ਪੈਸੇ ਕਮਾਉਣ ਲਈ 3-4 ਮਹੀਨੇ ਵਿਦੇਸ਼ ਜਾ ਕੇ ਕੰਮ ਕਰਦਾ ਅਤੇ ਪੰਜਾਬ ਆ ਕੇ 4 ਮਹੀਨੇ ਆਰਾਮ ਕਰਦਾ ਸੀ। ਇਸ ਦੇ ਨਾਲ ਹੀ ਆਪਣੇ ਦੋਸਤਾਂ-ਮਿੱਤਰਾਂ ਦੀ ਮਦਦ ਵੀ ਕਰਦਾ ਸੀ। ਕਈ ਲੋਕ ਹਨ, ਜਿਨ੍ਹਾਂ ਦੀ ਉਹ ਪੈਸਿਆਂ ਨਾਲ ਮਦਦ ਕਰ ਚੁੱਕਾ ਸੀ।
ਪੀ. ਪੀ. ਪੀ. ਪਾਰਟੀ ਤੋਂ ਲੈ ਕੇ ਕਾਂਗਰਸੀ ਪਾਰਟੀ ਅਤੇ ਮਨਪ੍ਰੀਤ ਬਾਦਲ ਦੇ ਕਰੀਬੀ ਸੀ ਸ਼ੇਰਗਿੱਲ
ਮ੍ਰਿਤਕ ਸ਼ੇਰਗਿੱਲ ਪੀ. ਪੀ. ਪੀ. 'ਚ ਵੀ ਰਹੇ ਅਤੇ ਉਸ ਤੋਂ ਪਹਿਲਾਂ ਸਾਬਕਾ ਸੰਸਦ ਮੈਂਬਰ ਸਵ. ਬਲਬੀਰ ਸਿੰਘ ਦੇ ਕਰੀਬੀ ਵੀ ਰਹਿ ਚੁਕੇ ਹਨ। ਮਨਪ੍ਰੀਤ ਬਾਦਲ ਨੇ ਜਦੋਂ ਆਪਣੀ ਵੱਖਰੀ ਪਾਰਟੀ ਪੀ. ਪੀ. ਪੀ. ਬਣਾਈ ਸੀ ਤਾਂ ਜਲੰਧਰ 'ਚ ਉਸ ਨੂੰ ਖੜ੍ਹਾ ਕਰਨ ਵਾਲਾ ਇਕੱਲਾ ਬਲਵੰਤ ਸਿੰਘ ਸ਼ੇਰਗਿੱਲ ਸੀ। ਉਧਰ, ਐੱਨ. ਆਰ. ਆਈ. ਸਭਾ ਦੇ ਸਾਬਕਾ ਪ੍ਰਧਾਨ ਪ੍ਰੀਤਮ ਸਿੰਘ ਨਾਰੰਗਪੁਰ ਨੇ ਘਟਨਾ 'ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।
ਪਿਸਤੌਲ ਤੇ ਜ਼ਿੰਦਾ ਕਾਰਤੂਸ ਸਣੇ 1 ਗ੍ਰਿਫਤਾਰ, ਦੂਜਾ ਫਰਾਰ
NEXT STORY