ਜਲੰਧਰ (ਜਤਿੰਦਰ, ਭਾਰਦਵਾਜ)— ਪੁਲਸ ਵੱਲੋਂ ਭਾਜਪਾ ਨੇਤਾ ਦੀਪਕ ਤੇਲੂ 'ਤੇ ਗੋਲੀ ਚਲਾ ਕੇ ਜਾਨਲੇਵਾ ਹਮਲੇ ਵਿਚ ਗ੍ਰਿਫਤਾਰ ਸਿਕੰਦਰ ਕੁਮਾਰ ਦਾ ਪੁਲਸ ਰਿਮਾਂਡ ਖਤਮ ਹੋਣ 'ਤੇ ਮੁੜ ਸ਼ਨੀਵਾਰ ਡਿਊਟੀ ਮੈਜਿਸਟਰੇਟ ਗਗਨਦੀਪ ਸਿੰਘ ਦੀ ਅਦਾਲਤ ਵਿਚ ਪੇਸ਼ ਕੀਤਾ ਗਿਆ। ਪੁਲਸ ਵੱਲੋਂ ਇਸ ਮਾਮਲੇ ਵਿਚ ਹੋਰ ਪੁਲਸ ਰਿਮਾਂਡ ਦੀ ਅਦਾਲਤ ਵਿਚ ਅਰਜ਼ੀ ਦਿੱਤੀ ਗਈ ਪਰ ਅਦਾਲਤ ਨੇ ਇਸ ਮਾਮਲੇ ਵਿਚ ਉਸ ਨੂੰ ਜੁਡੀਸ਼ੀਅਲ ਰਿਮਾਂਡ ਦੇ ਦਿੱਤਾ, ਜਦਕਿ ਪੁਲਸ ਨੇ ਗੋਲੀ ਕਾਂਡ ਦੇ ਇਲਾਵਾ ਸਿਕੰਦਰ ਵਿਰੁੱਧ 2 ਹੋਰ ਮਾਮਲੇ ਜਿਨ੍ਹਾਂ ਵਿਚ ਜਾਨਲੇਵਾ ਹਮਲਾ ਅਤੇ ਹੈਰੋਇਨ ਸਮੱਗਲਿੰਗ ਦੇ ਮਾਮਲੇ ਵਿਚ ਵੀ ਪੁਲਸ ਰਿਮਾਂਡ ਮੰਗਿਆ।
6 ਸਾਲਾ ਬੱਚੇ ਨਾਲ ਬਦਫੈਲੀ, ਮੁਲਜ਼ਮ ਫਰਾਰ
NEXT STORY