ਬੁਢਲਾਡਾ (ਬਾਂਸਲ) - ਰੇਤ ਮਾਫੀਆਂ ਦੀ ਗੁੰਡਾਗਰਦੀ ਖਿਲਾਫ ਕਾਰੋਬਾਰ ਬੰਦ ਕਰਕੇ ਰੇਤਾ–ਬਜਰੀ ਦਾ ਕੰਮ ਕਰਨ ਵਾਲੇ ਦੁਕਾਨਦਾਰ ਆਪਣੀਆਂ ਦੁਕਾਨਾ ਬੰਦ ਕਰਕੇ ਚਾਬੀਆਂ ਮੁੱਖ ਮੰਤਰੀ ਨੂੰ ਦੇਣ ਦਾ ਫੈਸਲਾ ਕੀਤਾ ਹੈ। ਅੱਜ ਚੋਣਵੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰੇਤਾ ਬਜਰੀ ਵਿਕ੍ਰੇਤਾ ਯੂਨੀਅਨ ਦੇ ਪ੍ਰਧਾਨ ਗੋਰਾ ਲਾਲ ਭੱਠਲ ਨੇ ਕਿਹਾ ਕਿ ਬੁਢਲਾਡਾ 'ਚ ਪੈਦਾ ਹੋਏ ਨਵੇਂ ਰੇਤ ਮਾਫੀਆਂ ਕਾਰਨ ਉਨ੍ਹਾਂ ਦਾ ਕਾਰੋਬਾਰ ਠੱਪ ਹੋ ਗਿਆ ਹੈ। ਉਨ੍ਹਾਂ ਦੱਸਿਆ ਕਿ ਪਿਛਲੇ ਕੁਝ ਦਿਨਾਂ ਤੋਂ ਸਥਾਨਕ ਸ਼ਹਿਰ ਦੇ ਬਜਰੀ–ਰੇਤੀ ਦੁਕਾਨਦਾਰ ਕਾਰੋਬਾਰ ਨੂੰ ਪ੍ਰਭਾਵਿਤ ਕਰ ਰਹੇ ਹਨ। ਇਸ ਸੰਬਧੀ ਯੂਨੀਅਨ ਦਾ ਇਕ ਵਫਦ 27 ਦਸੰਬਰ ਨੂੰ ਮੁੱਖ ਮੰਤਰੀ ਪੰਜਾਬ ਨੂੰ ਮਿਲੇਗਾ। ਇਸ ਤੋਂ ਇਲਾਵਾ ਪੰਜਾਬ ਕਾਂਗਰਸ ਦੇ ਪ੍ਰਧਾਨ ਨੂੰ ਮੰਗ ਪੱਤਰ ਦਿੱਤਾ ਜਾਵੇਗਾ। ਯੂਨੀਅਨ ਦੇ ਪ੍ਰਧਾਨ ਨੇ ਦੱਸਿਆ ਕਿ ਨਵੇਂ ਰੇਤ ਮਾਫੀਆਂ ਦੇ ਠੇਕੇਦਾਰ ਪਿਛਲੇ ਕੁਝ ਦਿਨ੍ਹਾਂ ਤੋਂ ਦੁਕਾਨਾਂ ਤੇ ਉਤਰਨ ਵਾਲੀਆਂ ਬਜਰੀ ਜਾਂ ਬਰੇਤੀ ਦੀਆਂ ਗੱਡੀਆਂ ਨੂੰ ਜ਼ਬਰੀ ਰੋਕ ਕੇ ਸਰਕਾਰ ਦੇ ਨਾਂ 'ਤੇ ਡਰਾਵੇ ਦਿੰਦਿਆਂ ਗੱਡੀਆਂ ਸਿੱਧੀਆਂ ਲੁਹਾਉਣ ਦੀ ਬਜਾਏ ਉਨ੍ਹਾਂ ਪਾਸੋ ਮਾਲ ਖਰੀਦਣ ਲਈ ਮਜ਼ਬੂਰ ਕਰ ਰਹੇ ਹਨ। ਦੁਕਾਨਦਾਰਾਂ ਨੇ ਮੰਗ ਕੀਤੀ ਕਿ ਸਰਕਾਰ ਜਾਂ ਪ੍ਰਧਾਨ ਇਸ ਸਬੰਧੀ ਨੀਤੀ ਪੁਸ਼ਟੀ ਕਰੇ ਤਾਂ ਜੋਂ ਦੁਕਾਨਦਾਰਾਂ ਅਤੇ ਲੋਕਾਂ ਨੂੰ ਰਾਹਤ ਮਿਲ ਸਕੇ। ਇਸ ਮੌਕੇ ਬੁਲਾਰਿਆ ਨੇ ਕਿਹਾ ਕਿ ਜੇਕਰ ਇਸ ਸਬੰਧੀ ਮਸਲਾ ਹੱਲ ਨਾਂ ਹੋਇਆ ਤਾਂ ਦੁਕਾਨਦਾਰ ਮਜ਼ਬੂਰਨ ਸੰਘਰਸ਼ ਕਰਨਗੇ। ਇਸ ਮੌਕੇ ਇਸ਼ਵਰ ਗੋਇਲ, ਮਹੇਸ਼ ਕੁਮਾਰ, ਰਵਿੰਦਰ ਕੁਮਾਰ, ਸੁਰਿੰਦਰ ਕੁਮਾਰ ਆਦਿ ਤੋਂ ਇਲਾਵਾ ਹੋਰ ਦੁਕਾਨਦਾਰ ਮੌਜੂਦ ਸਨ।
ਵਾਲਮੀਕਿ ਸਮਾਜ ਨੇ ਫੁਕਿਆ ਸਲਮਾਨ ਅਤੇ ਸ਼ਿਲਪਾ ਦਾ ਪੁੱਤਲਾ
NEXT STORY