ਗੈਜੇਟ ਡੈਸਕ- Activision ਨੇ ਐਲਾਨ ਕੀਤਾ ਹੈ ਕਿ ਉਹ ਆਪਣੀ ਮਸ਼ਹੂਰ ਬੈਟਲ ਰਾਇਲ ਗੇਮ Call of Duty: Warzone Mobile ਦਾ ਅਪਡੇਟ ਸਪੋਰਟ ਬੰਦ ਕਰ ਰਹੀ ਹੈ। ਇਹ ਫੈਸਲਾ ਗੇਮ ਦੇ ਲਾਂਚ ਦੇ ਸਿਰਫ ਇਕ ਸਾਲ ਬਾਅਦ ਲਿਆ ਗਿਆ ਹੈ। ਸੋਮਵਾਰ ਤੋਂ ਇਹ ਗੇਮ ਨਵੇਂ ਯੂਜ਼ਰਜ਼ ਲਈ ਐਪ ਸਟੋਰ ਅਤੇ ਗੂਗਲ ਪਲੇਅ ਸਟੋਰ ਹਟਾ ਦਿੱਤੀ ਗਈ ਹੈ। Activision ਨੇ ਅਧਿਕਾਰਤ X (Twitter) ਅਕਾਊਂਟ 'ਤੇ ਜਾਣਕਾਰੀ ਦਿੱਤੀ ਕਿ Warzone Mobile ਨੂੰ PC ਅਤੇ ਕੰਸੋਲ ਵਰਜ਼ਨ ਜਿੰਨੀ ਸਫਲਤਾ ਨਹੀਂ ਮਿਲ ਸਕੀ।
Statista ਦੀ ਰਿਪੋਰਟ ਅਨੁਸਾਰ
- ਅਪ੍ਰੈਲ 2024 'ਚ ਗੇਮ ਦੀ ਕਮਾਈ ਲਗਭਗ 4 ਮਿਲੀਅਨ ਡਾਲਰ ਸੀ।
- ਨਵੰਬਰ 2024 ਤੋਂ ਫਰਵਰੀ 2025 ਦੇ ਵਿਚਕਾਰ ਇਹ ਡਿੱਗ ਕੇ 500,000 ਡਾਲਰ ਰਹਿ ਗਈ।
- ਇਸਦੇ ਉਲਟ Call of Duty: Mobile ਹਰ ਮਹੀਨੇ 20 ਮਿਲੀਅਨ ਡਾਲਰ ਤੋਂ ਜ਼ਿਆਦਾ ਕਮਾ ਰਹੀ ਹੈ।
- ਇਹੀ ਕਾਰਨ ਹੈ ਕਿ Activision ਹੁਣ Warzone Mobile ਨੂੰ ਬਣਾਈ ਰੱਖਣਾ ਵਿੱਤੀ ਰੂਪ ਨਾਲ ਵਿਵਹਾਰਿਕ ਨਹੀਂ ਮੰਨ ਰਹੀ।
ਮੌਜੂਦਾ ਯੂਜ਼ਰਜ਼ ਲਈ ਕੀ ਹੋਵੇਗਾ
ਜਿਨ੍ਹਾਂ ਯੂਜ਼ਰਜ਼ ਨੇ ਪਹਿਲਾਂ ਹੀ ਗੇਮ ਡਾਊਨਲੋਡ ਕੀਤਾ ਹੈ, ਉਹ ਇਸਨੂੰ ਖੇਡਣਾ ਜਾਰੀ ਰੱਖ ਸਕਦੇ ਹਨ। ਨਵੇਂ ਸੀਜ਼ਨਲ ਅਪਡੇਟਸ ਅਤੇ ਕੰਟੈਂਟ ਹੁਣ ਨਹੀਂ ਮਿਲਣਗੇ। ਇੰਨ-ਗੇਮ ਪਰਚੇਜ਼ ਬੰਦ ਕਰ ਦਿੱਤੀ ਜਾਵੇਗੀ। ਜੋ ਵੀ CoD Points ਜਾਂ ਖਰੀਦਿਆ ਗਿਆ ਕੰਟੈਂਟ ਹੈ, ਉਸਦਾ ਰਿਫੰਡ ਨਹੀਂ ਮਿਲੇਗਾ। ਕ੍ਰਾਸ-ਪਲੇਟਫਾਰਮ ਕੰਟੈਂਟ ਅਤੇ ਪ੍ਰੋਗ੍ਰੇਸ਼ਨਪਹਿਲਾਂ ਦੀ ਤਰ੍ਹਾਂ ਬਣਿਆ ਰਹੇਗਾ।
CoD: Mobile ਰਹੇਗਾ ਆਪਸ਼ਨ
Activision ने Warzone Mobile ਖਿਡਾਰੀਆਂ ਨੂੰ ਕਿਹਾ ਹੈ ਕਿ ਉਹ ਹੁਣ Call of Duty: Mobile 'ਤੇ ਸਵਿੱਚ ਕਰਨ। CoD Mobile ਇਕ ਫ੍ਰੀ ਗੇਮ ਹੈ ਜੋ ਅਜੇ ਵੀ ਐਕਟਿਵ ਹੈ। Warzone Mobile ਖਿਡਾਰੀਆਂ ਨੂੰ ਉਨ੍ਹਾਂ ਦੇ CoD ਅਕਾਊਂਟ ਤੋਂ ਲਾਗਇਨ 'ਤੇ ਡਬਲ CoD Points ਮਿਲਣਗੇ। (ਆਫਰ 15ਅਗਸਤ ਤਕ ਯੋਗ) ਗੇਮ 'ਚ ਬੈਟਲ ਰਾਇਲ ਤੋਂ ਇਲਾਵਾ Team Deathmatch ਵਰਗੇ ਫਾਸਟ ਮੋਡਸ ਵੀ ਮਿਲਦੇ ਹਨ।
Google Pixel 9 ’ਤੇ ਮਿਲ ਰਿਹਾ 12000 ਦਾ Discount!
NEXT STORY