ਸਮਾਣਾ, (ਦਰਦ, ਅਸ਼ੋਕ)— 15 ਦਿਨਾਂ ਬਾਅਦ ਐੈੱਫ. ਡੀ. ਤੁੜਵਾਉਣ ਤੇ ਵਿਆਜ ਨਾ ਦਿੱਤੇ ਜਾਣ 'ਤੇ ਗੁੱਸੇ 'ਚ ਆਏ ਬੈਂਕ ਆਫ ਇੰਡੀਆ ਦੀ ਤਹਿਸੀਲ ਰੋਡ ਸਮਾਣਾ ਦੀ ਬ੍ਰਾਂਚ ਦੇ ਗੰਨਮੈਨ ਵੱਲੋਂ ਆਪਣੇ ਹੀ ਬੈਂਕ ਦੇ ਬ੍ਰਾਂਚ ਮੈਨੇਜਰ ਅਤੇ ਡਿਪਟੀ ਮੈਨੇਜਰ 'ਤੇ ਗੋਲੀ ਚਲਾਏ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਗੋਲੀ ਲੱਗਣ ਨਾਲ ਬੈਂਕ ਦਾ ਡਿਪਟੀ ਮੈਨੇਜਰ ਗੰਭੀਰ ਜ਼ਖਮੀ ਹੋ ਗਿਆ। ਬੈਂਕ ਮੈਨੇਜਰ ਨੇ ਭੱਜ ਕੇ ਜਾਨ ਬਚਾਈ। ਪੁਲਸ ਕਰਮਚਾਰੀਆਂ ਨੇ ਤੁਰੰਤ ਹਰਕਤ 'ਚ ਆ ਕੇ ਬੱਸ ਸਟੈਂਡ ਰੋਡ 'ਤੇ ਸਥਿਤ ਬੈਂਕ ਦੇ ਬਾਹਰ ਬੰਦੂਕ 'ਚ ਫਿਰ ਤੋਂ ਰੌਂਦ ਭਰ ਰਹੇ ਗੰਨਮੈਨ ਨੂੰ ਬੰਦੂਕ ਸਣੇ ਦਬੋਚ ਲਿਆ। ਕਿਸੇ ਵੱਡੀ ਘਟਨਾ ਨੂੰ ਅੰਜਾਮ ਦੇਣ ਤੋਂ ਰੋਕ ਲਿਆ। ਬੈਂਕ ਦੇ ਅੰਦਰ ਖੂਨ ਨਾਲ ਲੱਥਪੱਥ ਜ਼ਖਮੀ ਹਾਲਤ 'ਚ ਪਏ ਡਿਪਟੀ ਮੈਨੇਜਰ ਨੂੰ ਸਿਵਲ ਹਸਪਤਾਲ ਸਮਾਣਾ ਲਿਜਾਇਆ ਗਿਆ। ਗੰÎਭੀਰ ਹਾਲਤ ਨੂੰ ਵੇਖਦਿਆਂ ਡਾਕਟਰਾਂ ਨੇ ਮੁਢਲੀ ਸਹਾਇਤਾ ਤੋਂ ਬਾਅਦ ਪਟਿਆਲਾ ਰੈਫਰ ਕਰ ਦਿੱਤਾ। ਸਿਟੀ ਪੁਲਸ ਅਧਿਕਾਰੀਆਂ ਨੇ ਤੁਰੰਤ ਬੈਂਕ ਵਿਚ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ ਤੇ ਕਾਰਵਾਈ ਸ਼ੁਰੂ ਕਰ ਦਿੱਤੀ।
ਸਿਟੀ ਪੁਲਸ ਮੁਖੀ ਪਰਮਜੀਤ ਕੁਮਾਰ ਨੇ ਦੱਸਿਆ ਕਿ ਬੈਂਕ ਸਟਾਫ ਅਨੁਸਾਰ ਗੰਨਮੈਨ ਨਿਰਮਲ ਸਿੰਘ ਪੁੱਤਰ ਸੁਲੱਖਣ ਸਿੰਘ ਵਾਸੀ ਸੇਖੋਂ ਕਾਲੋਨੀ ਸਮਾਣਾ ਕਿਸੇ ਪ੍ਰਾਈਵੇਟ ਸਕਿਓਰਿਟੀ ਕੰਪਨੀ ਵੱਲੋਂ ਬੈਂਕ ਸੁਰੱਖਿਆ ਵਿਚ ਤਾਇਨਾਤ ਸੀ। ਬਦਲੀ ਹੋਣ ਕਾਰਨ 15 ਦਿਨ ਪਹਿਲਾਂ ਰੀਨਿਊ ਕਰਵਾਈ ਐੈੱਫ. ਡੀ. ਤੜਵਾਉਣਾ ਚਾਹੁੰਦਾ ਸੀ। ਬੈਂਕ ਵੱਲੋਂ ਉਸ ਦਾ ਕੋਈ ਵਿਆਜ ਨਾ ਦੇਣ 'ਤੇ ਉਹ ਗੁੱਸੇ ਵਿਚ ਸੀ। ਹੋਰ ਕਰਮਚਾਰੀਆਂ ਵੱਲੋਂ ਸਮਝਾਉਣ ਅਤੇ ਸ਼ਾਮ ਨੂੰ ਗੱਲ ਕਰਨ ਬਾਰੇ ਕਹਿਣ ਦੇ ਬਾਵਜੂਦ ਉਸ ਨੇ ਡਿਪਟੀ ਮੈਨੇਜਰ/ਕੈਸ਼ੀਅਰ ਯੋਗੇਸ਼ ਸੂਦ ਤੇ ਗੋਲੀ ਚੱਲਾ ਦਿੱਤੀ ਜੋ ਉਸ ਦੇ ਮੋਢੇ ਨੇੜੇ ਬਾਂਹ 'ਚ ਲੱਗੀ। ਇਸ ਤੋਂ ਬਾਅਦ ਉਸ ਨੇ ਬੈਂਕ ਮੈਨੇਜਰ ਸੋਮਦੀਪ ਸਿੰਘ ਵੱਲ ਵੀ ਫਾਇਰ ਕੀਤਾ ਜਿਹੜਾ ਕੈਬਿਨ ਦੀ ਛੱਤ ਵਿਚ ਲੱਗਾ। ਇਸ ਤੋਂ ਬਾਅਦ ਉਹ ਜਾਨ ਬਚਾਅ ਕੇ ਬੈਂਕ ਤੋਂ ਬਾਹਰ ਭੱਜੇ ਮੈਨੇਜਰ ਦਾ ਗੰਨਮੈਨ ਵੱਲੋਂ ਪਿੱਛਾ ਕੀਤਾ ਗਿਆ। ਪੁਲਸ ਅਧਿਕਾਰੀਆਂ ਨੇ ਸੁਰੱਖਿਆ ਗਾਰਡ ਨੂੰ ਹਿਰਾਸਤ ਵਿਚ ਲੈਣ ਦੀ ਪੁਸ਼ਟੀ ਕਰਦੇ ਹੋਏ ਦੱਸਿਆ ਕਿ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਲੋਕ ਸਭਾ ਚੋਣਾਂ : ਜਲੰਧਰ ਦੇ 19 ਉਮੀਦਵਾਰਾਂ ਨੇ 23 ਦਿਨਾਂ ਦੇ ਪ੍ਰਚਾਰ ਲਈ ਖਰਚੇ 1.10 ਕਰੋੜ
NEXT STORY