ਸ੍ਰੀ ਮੁਕਤਸਰ ਸਾਹਿਬ (ਤਰਸੇਮ ਢੁੱਡੀ) - ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਦੇ ਬੇਟੇ ਮਨਜਿੰਦਰ ਸਿੰਘ ਬਿੱਟੂ ਦੇ ਹੋਟਲ 'ਚੋਂ 32 ਬੋਰ ਪਿਸਤੌਲ ਤੇ ਪੰਜ ਜ਼ਿੰਦਾ ਕਾਰਤੂਸ ਬਰਾਮਦ ਹੋਣ ਦੀ ਸੂਚਨਾ ਮਿਲੀ ਹੈ, ਜਿਸ ਕਾਰਨ ਮਨਜਿੰਦਰ ਸਿੰਘ ਪੁਲਸ ਦੇ ਨਿਸ਼ਾਨੇ 'ਤੇ ਆ ਗਿਆ ਹੈ। ਮਿਲੀ ਜਾਣਕਾਰੀ ਅਨੁਸਾਰ ਮਨਜਿੰਦਰ ਦੇ ਹੋਟਲ 'ਚੋਂ ਪੁਲਸ ਨੇ 32 ਬੋਰ ਪਿਸਤੌਲ, 5 ਕਾਰਤੂਸਾਂ ਸਮੇਤ 12 ਸ਼ੱਕੀ ਲੋਕਾਂ ਨੂੰ ਕਾਬੂ ਕੀਤਾ ਹੈ, ਜਿਨ੍ਹਾਂ ਦੀ ਗ੍ਰਿਫਤਾਰੀ 19 ਤਾਰੀਕ ਨੂੰ ਹੋਈ ਹੈ।

ਦੱਸਣਯੋਗ ਹੈ ਕਿ ਮਨਜਿੰਦਰ ਸਿੰਘ ਬਿੱਟੂ ਪ੍ਰੀਸ਼ਦ ਚੋਣਾਂ ਦੇ ਉਮੀਦਵਾਰ ਵੀ ਸਨ। ਮੌਕੇ 'ਤੇ ਪਹੁੰਚੀ ਪੁਲਸ ਨੇ ਮਾਮਲੇ ਦੀ ਜਾਂਚ ਕਰਨੀ ਸ਼ੁਰੂ ਕਰ ਦਿੱਤੀ ਹੈ। ਪੁੱਤਰ ਕਾਰਨ ਜਥੇਦਾਰ ਗਿਆਨੀ ਗੁਰਬਚਨ ਸਿੰਘ ਦੀਆਂ ਮੁਸ਼ਕਲਾਂ ਹੁਣ ਵਧ ਗਈਆਂ ਹਨ, ਕਿਉਂਕਿ ਡੇਰਾ ਸਿਰਸਾ ਮੁਖੀ ਨੂੰ ਮੁਆਫੀ ਦੇਣ ਦੇ ਮਾਮਲੇ 'ਚ ਉਹ ਪਹਿਲਾਂ ਤੋਂ ਹੀ ਸੰਗਤ ਦੇ ਨਿਸ਼ਾਨੇ 'ਤੇ ਹਨ।

ਗਰੀਬਾਂ ਦਾ ਸਹਾਰਾ ਬਣੀ ਸੰਸਥਾ 'ਦਸਵੰਧ', 10 ਰੁਪਏ 'ਚ ਦੇ ਰਹੀ ਭੋਜਨ
NEXT STORY