ਗੁਰਦਾਸਪੁਰ (ਵਿਨੋਦ): ਨੌਜਵਾਨਾਂ ਨੂੰ ਨਸ਼ਿਆਂ ਦੀ ਵਰਤੋਂ ਦੇ ਕੰਮ ਆਉਣ ਵਾਲੇ ਕੈਪਸੂਲ ਤੇ ਗੋਲੀਆਂ ਸਪਲਾਈ ਕਰਨ ਵਾਲੇ ਤਿੰਨ ਦੋਸ਼ੀਆਂ ਨੂੰ ਕਾਹਨੂੰਵਾਨ ਪੁਲਸ ਨੇ ਐੱਨ.ਡੀ.ਪੀ.ਐੱਸ. ਐਕਟ ਅਧੀਨ ਗ੍ਰਿਫਤਾਰ ਕਰਨ 'ਚ ਸਫਲਤਾ ਹਾਸਲ ਕੀਤੀ ਹੈ।ਕਾਹਨੂੰਵਾਨ ਪੁਲਸ ਸਟੇਸ਼ਨ 'ਚ ਤੈਨਾਤ ਸਹਾਇਕ ਸਬ ਇੰਸਪੈਕਟਰ ਤਰਲੋਕ ਚੰਦ ਨੇ ਪੁਲਸ ਪਾਰਟੀ ਦੇ ਨਾਲ ਸਠਿਆਲੀ ਪੁੱਲ 'ਤੇ ਨਾਕਾ ਲਗਾਇਆ ਹੋਇਆ ਸੀ ਕਿ ਇਕ ਕਾਰ ਪੀਬੀ01ਬੀ1043 ਨੂੰ ਰੋਕਿਆ ਗਿਆ।
ਪੜ੍ਹੋ ਇਹ ਅਹਿਮ ਖਬਰ- ਇਰਾਕ 'ਚ ਕੋਰੋਨਾ ਪੀੜਤ ਰਹੀ ਡਾਕਟਰ ਦਾ ਗੁਆਂਢੀਆਂ ਨੇ ਕੀਤਾ ਬਾਈਕਾਟ
ਕਾਰ 'ਚ ਸਵਾਰ ਲੋਕਾਂ ਨੇ ਆਪਣੀ ਪਹਿਚਾਣ ਲਖਵਿੰਦਰ ਸਿੰਘ ਪੁੱਤਰ ਹਰਦੀਪ ਸਿੰਘ ਨਿਵਾਸੀ ਡੀਡਾ ਸਾਂਸੀਆ, ਜਤੇਸ਼ ਸੈਣੀ ਪੁੱਤਰ ਕੇਵਲ ਕਿਸ਼ਨ ਅਤੇ ਰਮਨ ਕੁਮਾਰ ਪੁੱਤਰ ਬਲਬੀਰ ਚੰਦ ਨਿਵਾਸੀ ਪਿੰਡ ਕਾਜੀਚੱਕ ਦੇ ਰੂਪ 'ਚ ਦੱਸੀ। ਸ਼ੱਕ ਦੇ ਆਧਾਰ 'ਤੇ ਕਾਰ ਸਵਾਰਾਂ ਦੀ ਤਲਾਸ਼ੀ ਲੈਣ 'ਤੇ ਲਖਵਿੰਦਰ ਸਿੰਘ ਕੋਲੋ 293 ਗੋਲੀਆਂ, ਰਮਨ ਕੁਮਾਰ ਤੋਂ 104 ਕੈਪਸੂਲ ਅਤੇ ਜਤੇਸ਼ ਸੈਣੀ ਕੋਲੋ 94 ਕੈਪਸੂਲ ਬਰਾਮਦ ਹੋਏ। ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਕਾਰ ਨੂੰ ਵੀ ਕਬਜ਼ੇ 'ਚ ਲੈ ਲਿਆ ਗਿਆ। ਦੋਸ਼ੀਆਂ ਤੋਂ ਪੁੱਛਗਿਛ ਕੀਤੀ ਜਾ ਰਹੀ ਹੈ। ਦੋਸ਼ੀਆਂ ਨੇ ਕਬੂਲ ਕੀਤਾ ਕਿ ਉਹ ਇਹ ਗੋਲੀਆਂ ਤੇ ਕੈਪਸੂਲ ਪਿੰਡਾਂ 'ਚ ਨੌਜਵਾਨਾਂ ਨੂੰ ਨਸ਼ਾ ਪੂਰਤੀ ਦੇ ਲਈ ਵੇਚ ਕੇ ਮੋਟੀ ਰਾਸ਼ੀ ਕਮਾਉਂਦੇ ਹਨ।
ਸ਼ਾਇਦ ਕੋਰੋਨਾ ਵਾਇਰਸ ਕਦੇ ਵੀ ਖਤਮ ਨਾ ਹੋਵੇ : ਵਿਸ਼ਵ ਸਿਹਤ ਸੰਗਠਨ (ਵੀਡੀਓ)
NEXT STORY