ਗੁਰਦਾਸਪੁਰ (ਵਿਨੋਦ, ਹਰਮਨਪ੍ਰੀਤ) : ਵਿਪੁਲ ਉਜਵਲ ਡਿਪਟੀ ਕਮਿਸ਼ਨਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 30 ਦਸੰਬਰ ਨੂੰ ਹੋ ਰਹੀਆਂ ਪੰਚਾਇਤੀ ਚੋਣਾਂ ਲਈ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ ਤੇ ਅੱਜ ਨੂੰ ਪੋਲਿੰਗ ਪਾਰਟੀਆਂ ਰਵਾਨਾ ਕੀਤੀਆਂ ਜਾਣਗੀਆਂ। ਇਸ ਮੌਕੇ ਰਣਬੀਰ ਸਿੰਘ ਮੂਧਲ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਵੀ ਮੌਜੂਦ ਸਨ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲੇ ਅੰਦਰ 850 ਪੋਲਿੰਗ ਸਟੇਸ਼ਨ ਬਣਾਏ ਗਏ ਹਨ। ਉਨ੍ਹਾਂ ਦੱਸਿਆ ਕਿ 1325 ਉਮੀਦਵਾਰ ਸਰਪੰਚ ਬਣਨ 'ਤੇ 5001 ਉਮੀਦਵਾਰ ਪੰਚ ਬਣਨ ਲਈ ਚੋਣ ਮੈਦਾਨ 'ਚ ਹਨ। ਉਨ੍ਹਾਂ ਅੱਗੇ ਦੱਸਿਆ ਕਿ ਜ਼ਿਲੇ ਅੰਦਰ ਕੁਲ 1280 ਪੰਚਾਇਤਾਂ ਹਨ। ਸਰਬਸੰਮਤੀ ਨਾਲ 727 ਸਰਪੰਚ ਤੇ 4898 ਪੰਚ ਚੁਣੇ ਜਾ ਚੁੱਕੇ ਹਨ।
ਬਿਨਾਂ ਡਰਾਇਵਰ ਤੋਂ ਚੱਲਣ ਵਾਲੀ ਬੱਸ 'ਚ ਪ੍ਰਧਾਨ ਮੰਤਰੀ ਕਰਨਗੇ ਪਹਿਲੀ ਯਾਤਰਾ
NEXT STORY