ਗੁਰਦਾਸਪੁਰ (ਜ.ਬ.) : ਇਲਾਕੇ ਦੇ ਤਾਪਮਾਨ 'ਚ ਮਾਮੂਲੀ ਜਿਹਾ ਪਰਿਵਰਤਨ ਹੁੰਦੇ ਹੀ ਪ੍ਰਸਿੱਧ ਕੇਸ਼ੋਪੁਰ ਛੰਭ ਤੋਂ ਪ੍ਰਵਾਸੀ ਪੰਛੀਆਂ ਦੀ ਆਪਣੇ-ਆਪਣੇ ਦੇਸ਼ਾਂ 'ਚ ਵਾਪਸੀ ਦਾ ਕ੍ਰਮ ਸ਼ੁਰੂ ਹੋ ਗਿਆ ਹੈ। ਲਗਭਗ 800 ਏਕੜ 'ਚ ਫੈਲੇ ਇਸ ਕੇਸ਼ੋਪੁਰ ਛੰਭ 'ਚ ਸਾਈਬੇਰੀਆ ਸਮੇਤ ਹੋਰ ਬਹੁਤ ਸਾਰੇ ਸਰਦੀ ਵਾਲੇ ਇਲਾਕਿਆਂ ਤੋਂ ਹਜ਼ਾਰਾਂ ਪੰਛੀ ਇੱਥੇ ਆਉਂਦੇ ਜਾਂਦੇ ਹਨ ਅਤੇ ਸਰਦੀ ਦਾ ਮੌਸਮ ਖਤਮ ਹੁੰਦੇ ਹੀ ਵਾਪਸ ਆਪਣੇ-ਆਪਣੇ ਦੇਸ਼ਾਂ 'ਚ ਚਲੇ ਜਾਂਦੇ ਹਨ। ਪੰਛੀਆਂ ਦੇ ਵਾਪਸ ਜਾਣ 'ਚ ਅਜੇ ਬਹੁਤ ਜ਼ਿਆਦਾ ਤੇਜ਼ੀ ਨਹੀਂ ਆਈ ਹੈ।
ਕੀ ਹੈ ਕੇਸ਼ੋਪੁਰ ਛੰਭ
ਗੁਰਦਾਸਪੁਰ-ਬਹਿਰਾਮਪੁਰ ਸੜਕ 'ਤੇ ਲਗਭਗ 800 ਏਕੜ ਜ਼ਮੀਨ 'ਚ ਫੈਲੇ ਕੇਸ਼ੋਪੁਰ ਛੰਭ ਨੂੰ ਸੈਰ-ਸਪਾਟਾ ਸਥੱਲ ਦੇ ਰੂਪ 'ਚ ਵਿਕਸਿਤ ਕਰਨ ਲਈ ਵੱਡੇ ਪੱਧਰ 'ਤੇ ਕੰਮ ਚੱਲ ਰਿਹਾ ਹੈ ਅਤੇ ਵਿਸ਼ਵ ਬੈਂਕ ਤੋਂ ਲਏ ਕਰਜ਼ੇ ਨਾਲ ਇਸ ਛੰਭ 'ਚ ਰਸਤੇ, ਟਾਵਰ, ਰਿਸੈਪਸ਼ਨ ਸਮੇਤ ਹੋਰ ਕਈ ਚੀਜ਼ਾਂ ਬਣਾਈਆਂ ਜਾ ਰਹੀਆਂ ਹਨ, ਜਿਨ੍ਹਾਂ 'ਤੇ ਲਗਭਗ 7 ਕਰੋੜ ਰੁਪਏ ਖਰਚ ਕੀਤਾ ਜਾਣਾ ਹੈ। ਇਸ ਦਾ ਲਗਭਗ 70 ਫੀਸਦੀ ਕੰਮ ਪੂਰਾ ਹੋ ਚੁੱਕਾ ਹੈ।
ਵੱਖ-ਵੱਖ ਪਿੰਡਾਂ ਦੀਆਂ ਪੰਚਾਇਤਾਂ ਦੀਆਂ ਜ਼ਮੀਨਾਂ 'ਤੇ ਕੁਦਰਤੀ ਬਣਿਆ ਇਹ ਛੰਭ ਕਦੀ ਮਹਾਰਾਜਾ ਰਣਜੀਤ ਸਿੰਘ ਦੀ ਸ਼ਿਕਾਰਗਾਹ ਹੋਇਆ ਕਰਦਾ ਸੀ। ਪਹਿਲਾਂ ਤਾਂ ਇਸ ਛੰਭ 'ਚ ਇਕ ਲੱਖ ਤੋਂ ਜ਼ਿਆਦਾ ਗਿਣਤੀ 'ਚ ਵਿਦੇਸ਼ਾਂ ਤੋਂ ਪੰਛੀ ਆਉਂਦੇ ਸੀ ਪਰ ਕੁਝ ਸਾਲ ਇਨ੍ਹਾਂ ਪੰਛੀਆਂ ਦਾ ਕੁਝ ਲੋਕਾਂ ਵੱਲੋਂ ਜ਼ਹਿਰੀਲੀ ਦਵਾਈ ਪਾ ਕੇ ਸ਼ਿਕਾਰ ਕਰਨ ਨਾਲ ਇਨ੍ਹਾਂ ਪ੍ਰਵਾਸੀ ਪੰਛੀਆਂ ਦੀ ਗਿਣਤੀ ਹੌਲੀ-ਹੌਲੀ ਘੱਟ ਹੋ ਕੇ ਲਗਭਗ 25 ਹਜ਼ਾਰ ਰੁਪਏ ਰਹਿ ਗਈ ਹੈ।
1500 ਪ੍ਰਵਾਸੀ ਪੰਛੀ ਗਏ ਵਾਪਸ
ਪੰਜਾਬ 'ਚ ਮੌਸਮ 'ਚ ਪਰਿਵਰਤਨ ਸ਼ੁਰੂ ਹੋਣ ਨਾਲ ਹੀ ਇਨ੍ਹਾਂ ਪ੍ਰਵਾਸੀ ਪੰਛੀਆਂ ਨੇ ਆਪਣੇ-ਆਪਣੇ ਦੇਸ਼ ਜਾਣ ਦਾ ਕ੍ਰਮ ਸ਼ੁਰੂ ਕਰ ਦਿੱਤਾ ਹੈ। ਅਧਿਕਾਰੀਆਂ ਅਨੁਸਾਰ ਇਸ ਸਾਲ ਵੀ ਇਸ ਕੇਸ਼ੋਪੁਰ ਛੰਭ 'ਚ ਲਗਭਗ 25 ਹਜ਼ਾਰ ਹੀ ਵਿਦੇਸ਼ਾਂ ਤੋਂ ਪੰਛੀ ਆਏ ਸੀ। ਮੌਸਮ 'ਚ ਪਰਿਵਰਤਨ ਸ਼ੁਰੂ ਹੁੰਦੇ ਹੀ ਲਗਭਗ 1500 ਪ੍ਰਵਾਸੀ ਪੰਛੀ ਵਾਪਸ ਚਲੇ ਗਏ ਹਨ ਜਦਕਿ ਇਹ ਕ੍ਰਮ ਹੌਲੀ-ਹੌਲੀ ਵਧਦਾ ਜਾਵੇਗਾ ਅਤੇ ਮਾਰਚ ਮਹੀਨੇ 'ਚ ਲਗਭਗ ਸਾਰੇ ਪੰਛੀ ਆਪਣੇ-ਆਪਣੇ ਦੇਸ਼ਾਂ ਨੂੰ ਵਾਪਸ ਜਾਣਗੇ।
ਮਾਨਸਿਕ ਤੌਰ ’ਤੇ ਪਰੇਸ਼ਾਨ ਦੁਕਾਨਦਾਰ ਨੇ ਦੁਕਾਨ ’ਚ ਲਿਆ ਫਾਹਾ, ਮੌਤ
NEXT STORY