ਗੁਰਦਾਸਪੁਰ/ਪੇਸ਼ਾਵਰ (ਜ. ਬ.) : ਪੇਸ਼ਾਵਰ ਦੇ ਨਜ਼ਦੀਕੀ ਪਿੰਡ ਟੇਹਕਾਲ 'ਚ ਅਣਪਛਾਤੇ ਲੋਕਾਂ ਨੇ ਗੋਲੀ ਚਲਾ ਕੇ ਇਕ ਖੁਸਰੇ ਦਾ ਕਤਲ ਕਰ ਦਿੱਤੀ, ਜਦਕਿ ਇਕ ਜ਼ਖ਼ਮੀ ਹੋ ਗਿਆ। ਜ਼ਖ਼ਮੀ ਨੂੰ ਖੈਹਬਰ ਟੀਚਿੰਗ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ। ਮ੍ਰਿਤਕ ਦੀ ਪਹਿਚਾਣ ਗੁਲ ਪਨਰਾ ਅਤੇ ਜ਼ਖ਼ਮੀ ਦੀ ਪਹਿਚਾਣ ਚਾਹਤ ਵਜੋਂ ਹੋਈ।
ਇਹ ਵੀ ਪੜ੍ਹੋ : ਅੰਮ੍ਰਿਤਸਰ ਜ਼ਿਲ੍ਹੇ 'ਚ ਕੋਰੋਨਾ ਦਾ ਆਤੰਕ, ਇਕੋ ਦਿਨ 'ਚ 13 ਮਰੀਜ਼ਾਂ ਨੇ ਤੋੜਿਆ ਦਮ
ਸਰਹੱਦ ਪਾਰ ਸੂਤਰਾਂ ਅਨੁਸਾਰ ਅੱਜ ਸਵੇਰੇ ਮ੍ਰਿਤਕ ਮੂਲ ਪਨਾਰ ਅਤੇ ਜ਼ਖ਼ਮੀ ਚਾਹਤ ਸਾਥੀਆਂ ਨਾਲ ਪਿੰਡ ਟੇਹਕਾਲ 'ਚ ਵਿਆਹ ਵਾਲੇ ਘਰ 'ਚ ਵਧਾਈ ਲੈਣ ਲਈ ਗਏ ਸੀ। ਜਦ ਉਥੋਂ ਚੱਲਣ ਲੱਗੇ ਤਾਂ ਅਣਪਛਾਤੇ ਲੋਕਾਂ ਨੇ ਗੋਲੀਆਂ ਚਲਾ ਕੇ ਘਟਨਾ ਨੂੰ ਅੰਜ਼ਾਮ ਦਿੱਤਾ।ਇਸੇ ਤਰ੍ਹਾਂ 7 ਸਤੰਬਰ ਨੂੰ ਪੇਸ਼ਾਵਰ ਤੋਂ ਇਕ ਨਾਜੋ ਨਾਮਕ ਖੁਸਰਾ ਲਾਪਤਾ ਹੋ ਗਿਆ ਸੀ ਪਰ 8 ਸਤੰਬਰ ਨੂੰ ਇਕ ਵਿਅਕਤੀ ਨੂੰ ਬੈਗ ਸਮੇਤ ਗ੍ਰਿਫ਼ਤਾਰ ਕੀਤਾ ਗਿਆ, ਜਿਸ 'ਚ ਮਨੁੱਖੀ ਅੰਗ ਸੀ। ਜਾਂਚ ਕਰਨ 'ਤੇ ਇਹ ਅੰਗ ਨਾਜੋ ਖੁਸਰੇ ਦੇ ਪਾਏ ਗਏ, ਜਿਸਦੀ ਪਛਾਣ ਇਕ ਖੁਸਰਿਆਂ ਦੇ ਸੰਚਾਲਕ ਰਹਿਮਤ ਅਲੀ ਨਿਵਾਸੀ ਪੇਸ਼ਾਵਰ ਵਜੋਂ ਹੋਈ। ਰਹਿਮਤ ਅਲੀ ਨੇ ਸਵੀਕਾਰ ਕੀਤਾ ਕਿ ਨਾਜੋ ਬੀਤੇ 5 ਸਾਲ ਤੋਂ ਉਸ ਲਈ ਕੰਮ ਕਰ ਰਹੀ ਸੀ ਪਰ ਹੁਣ ਉਸ ਨੇ ਕਿਸੇ ਹੋਰ ਨਾਲ ਦੋਸਤੀ ਕਰ ਲਈ ਸੀ, ਜਿਸ ਕਾਰਣ ਉਸ ਦਾ ਕਤਲ ਕਰ ਦਿੱਤਾ ਗਿਆ ਸੀ।
ਇਹ ਵੀ ਪੜ੍ਹੋ : ਹੁਣ ਇਸ ਬਹਾਦਰ ਬੱਚੀ ਨੇ ਲੁਟੇਰਿਆਂ ਤੋਂ ਬਚਾਇਆ ਆਪਣਾ ਪਰਿਵਾਰ, ਹਰ ਕੋਈ ਦੇ ਰਿਹੈ ਸ਼ਾਬਾਸ਼
ਦੂਜੇ ਪਾਸੇ ਖੁਸਰਾ ਦੀ ਐਸੋਸੀਏਸ਼ਨ ਦੇ ਪਾਕਿਸਤਾਨ ਦੇ ਪ੍ਰਧਾਨ ਫਰਜਾਨਾ ਨੇ ਦੋਸ਼ ਲਾਇਆ ਕਿ ਕੇਵਲ ਖੈਹਬਰ ਪਖਤੂਨਵਾਲਾ 'ਚ ਹੀ ਸਾਲ 2015 ਤੋਂ ਹੁਣ ਤੱਕ 92 ਖੁਸਰਿਆਂ ਦੀ ਹੱਤਿਆ ਕਤਲ ਕੀਤਾ ਜਾ ਚੁੱਕਾ ਹੈ ਅਤੇ ਲਗਭਗ 1410 ਜ਼ਖ਼ਮੀ ਹੋ ਚੁੱਕੇ ਹਨ। ਸਾਡੀ ਬਰਾਦਰੀ 'ਤੇ ਹਮਲਿਆਂ ਦਾ ਮੁੱਖ ਕਾਰਣ ਇਹ ਹੈ ਕਿ ਅੱਜ ਤੱਕ ਇਕ ਵੀ ਖੁਸਰੇ ਦਾ ਕਤਲ ਕਰਨ ਵਾਲੇ ਦੋਸ਼ੀ ਨੂੰ ਪਾਕਿਸਤਾਨ ਦੀ ਕਿਸੇ ਅਦਾਲਤ ਨੇ ਸਜ਼ਾ ਨਹੀਂ ਦਿੱਤੀ।
ਗਲਵਾਨ ਘਾਟੀ 'ਚ ਸ਼ਹੀਦ ਹੋਏ ਸੈਨਿਕਾਂ ਦੇ ਪਰਿਵਾਰਾਂ ਲਈ ਮੁੱਖ ਮੰਤਰੀ ਦਾ ਵੱਡਾ ਐਲਾਨ
NEXT STORY