ਗੁਰਦਾਸਪੁਰ (ਵਿਨੋਦ) : ਪਾਕਿਸਤਾਨ ਦੇ ਜ਼ਿਲਾ ਸਰਗੋਧਾ ਅਧੀਨ ਪਿੰਡ ਖੰਨਾ ਕਾਲੋਨੀ ਸਿਆਲ ਮੋਰ ਵਿਚ ਇਕ ਵਿਅਕਤੀ ਨੇ ਸਕੇ ਭਰਾ ਅਤੇ ਉਸਦੇ ਪਰਿਵਾਰ ਦੇ 6 ਹੋਰ ਮੈਂਬਰਾਂ ਦੀ ਹੱਤਿਆ ਕਰ ਕੇ ਖੁਦ ਨੂੰ ਵੀ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ। ਸਰਹੱਦ ਪਾਰ ਸੂਤਰਾਂ ਅਨੁਸਾਰ ਨੂਰਦੀਨ ਖਾਨ ਨੇ ਆਪਣੇ ਭਰਾ ਅਕਬਰ ਖਾਨ, ਉਸ ਦੇ ਲਡ਼ਕੇ ਕਾਲਮਦੀਨ ਅਤੇ ਜਮਾਲਦੀਨ, ਭਾਬੀ ਸਾਹੋ ਬੀਬੀ, ਨੂੰਹ ਸ਼ਿਸਟਾ ਬੀਬੀ, ਬੁਰੰਗ ਬੀਬੀ ਅਤੇ ਜਮਾਲ ਖਾਨ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਇਨ੍ਹਾਂ ਲੋਕਾਂ ਦੀ ਹੱਤਿਆ ਕਰਨ ਤੋਂ ਬਾਅਦ ਉਸ ਨੇ ਖੁਦ ਨੂੰ ਵੀ ਗੋਲੀ ਮਾਰ ਲਈ, ਜਿਸ ਨਾਲ ਉਸ ਦੀ ਵੀ ਮੌਤ ਹੋ ਗਈ।
ਨੂਰਦੀਨ ਖਾਨ ਨੇ ਆਪਣੇ ਆਪ ਨੂੰ ਗੋਲੀ ਮਾਰਨ ਤੋਂ ਪਹਿਲਾਂ ਮੋਬਾਇਲ ’ਤੇ ਇਕ ਵੀਡੀਓ ਕਲਿੱਪ ਬਣਾਈ ਸੀ, ਜਿਸ ’ਚ ਉਸਨੇ ਕਿਹਾ ਕਿ ਉਸ ਦਾ ਭਰਾ ਸਾਡੀ ਮਾਂ ਦੀ ਦੇਖ-ਭਾਲ ਨਹੀਂ ਕਰਦਾ ਸੀ ਅਤੇ ਇਹੀ ਕਾਰਣ ਹੈ ਕਿ ਉਹ ਦਮ ਤੋਡ਼ ਗਈ। ਜਦਕਿ ਉਸ ਦੇ ਸਾਰੇ ਸਾਧਨ ਸੀ। ਨੂਰ ਨੇ ਕਿਹਾ ਕਿ ਉਸ ਦਾ ਭਰਾ ਅਕਬਰ ਖਾਨ ਸਦਾ ਹੀ ਮਾਂ ਅਤੇ ਮੈਨੂੰ ਅਪਮਾਨਤ ਕਰਦਾ ਰਹਿੰਦਾ ਸੀ ਅਤੇ ਸਾਡੀ ਮਾਂ ਦੀ ਮੌਤ ਲਈ ਉਹ ਜ਼ਿੰਮੇਵਾਰ ਹਨ। ਜਦਕਿ ਜੱਦੀ ਸਾਰੀ ਜਾਇਦਾਦ ’ਤੇ ਵੀ ਅਕਬਰ ਨੇ ਕਬਜ਼ਾ ਕੀਤਾ ਹੋਇਆ ਸੀ। ਪੁਲਸ ਵਲੋਂ ਸਾਰੀਆਂ ਲਾਸ਼ਾਂ ਨੂੰ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ।
ਫਿਰੋਜ਼ਪੁਰ ਦੇ ਕਈ ਪਿੰਡਾਂ ਨੂੰ ਮਿਲੀ ਸਤਲੁਜ ਦੇ ਪਾਣੀ ਤੋਂ ਰਾਹਤ
NEXT STORY