ਗੁਰਦਾਸਪੁਰ (ਹਰਮਨ) : 10 ਜੂਨ ਤੋਂ ਸ਼ੁਰੂ ਹੋਈ ਝੋਨੇ ਦੀ ਲਵਾਈ ਦੇ ਬਾਅਦ ਲੇਬਰ ਦੀ ਘਾਟ ਕਾਰਣ ਹੁਣ ਤੱਕ ਦੇ ਕਰੀਬ 15 ਦਿਨਾਂ ‘ਚ ਜ਼ਿਲਾ ਗੁਰਦਾਸਪੁਰ ਦੇ ਕਿਸਾਨਾਂ ਨੇ ਝੋਨੇ ਦੀ ਲਵਾਈ ਦਾ 83 ਫੀਸਦੀ ਕੰਮ ਮੁਕੰਮਲ ਕਰ ਲਿਆ ਹੈ। ਜਦੋਂ ਕਿ ਅਜੇ ਵੀ ਇਹ ਕੰਮ ਤੇਜ਼ੀ ਨਾਲ ਜਾਰੀ ਹੈ। ਜ਼ਿਲਾ ਗੁਰਦਾਸੁਪਰ ਅੰਦਰ ਹੋਈ ਕਰੀਬ 9.7 ਐੱਮ. ਐੱਮ. ਬਾਰਿਸ਼ ਕਾਰਣ ਜਿਥੇ ਤਾਪਮਾਨ ’ਚ ਗਿਰਾਵਟ ਆਈ ਹੈ, ਉਸਦੇ ਨਾਲ ਹੀ ਇਸ ਬਾਰਿਸ਼ ਨੇ ਝੋਨੇ ਦੀ ਲਵਾਈ ਦੇ ਕੰਮ ਵਿਚ ਵੀ ਤੇਜ਼ੀ ਲਿਆਂਦੀ ਹੈ। ਮਾਹਿਰਾਂ ਅਨੁਸਾਰ ਜ਼ਿਆਦਾਤਰ ਕਿਸਾਨਾਂ ਨੇ ਝੋਨੇ ਦੀ ਲਵਾਈ ਦਾ ਕੰਮ ਕਾਫ਼ੀ ਹੱਦ ਤੱਕ ਕਰ ਲਿਆ ਹੈ ਜਦੋਂ ਕਿ ਬਾਸਮਤੀ ਦੀ ਲਵਾਈ ਦਾ ਕੰਮ ਅਜੇ ਕੁਝ ਦਿਨਾਂ ਬਾਅਦ ਸ਼ੁਰੂ ਹੋਣ ਦੀ ਸੰਭਾਵਨਾ ਹੈ।
ਇਹ ਵੀ ਪੜ੍ਹੋਂ : 24 ਘੰਟਿਆਂ 'ਚ ਵੱਡੀਆਂ ਵਾਰਦਾਤਾਂ ਨਾਲ ਦਹਿਲਿਆ ਪੰਜਾਬ, ਹੋਏ 11 ਕਤਲ
10 ਹਜ਼ਾਰ ਏਕੜ ‘ਚ ਹੋ ਚੁੱਕੀ ਹੈ ਸਿੱਧੀ ਬੀਜਾਈ
ਜ਼ਿਲ੍ਹਾ ਗੁਰਦਾਸਪੁਰ ਦੇ ਮੁੱਖ ਖੇਤੀਬਾੜੀ ਅਫਸਰ ਡਾ. ਰਮਿੰਦਰ ਸਿੰਘ ਧੰਜੂ ਨੇ ਦੱਸਿਆ ਕਿ ਜ਼ਿਲੇ੍ਹ ‘ਚ ਕਰੀਬ 10 ਹਜ਼ਾਰ ਏਕੜ ਰਕਬੇ ‘ਚ ਝੋਨੇ ਦੀ ਸਿੱਧੀ ਦਾ ਕੰਮ ਮੁਕੰਮਲ ਹੋ ਚੁੱਕਾ ਹੈ ਜਦੋਂ ਕਿ ਆਉਣ ਵਾਲੇ ਦਿਨਾਂ ਵਿਚ ਬਾਸਮਤੀ ਦੀ ਸਿੱਧੀ ਬੀਜਾਈ ਹੋਣ ਨਾਲ ਇਹ ਰਕਬਾ ਹੋਰ ਵੀ ਵਧੇਗਾ। ਉਨ੍ਹਾਂ ਕਿਹਾ ਕਿ ਸਿੱਧੀ ਬੀਜਾਈ ਪ੍ਰਤੀ ਇਸ ਸਾਲ ਕਿਸਾਨਾਂ ਵਲੋਂ ਦਿਖਾਇਆ ਗਿਆ ਉਤਸ਼ਾਹ ਆਉਣ ਵਾਲੇ ਸਮੇਂ ਵਿਚ ਕਈ ਮੁਸ਼ਕਲਾਂ ਦਾ ਹੱਲ ਕਰੇਗਾ।
ਇਹ ਵੀ ਪੜ੍ਹੋਂ : ਅੰਮ੍ਰਿਤਸਰ 'ਚ ਭਿਆਨਕ ਰੂਪ ਧਾਰ ਰਿਹੈ ਕੋਰੋਨਾ, ਦੋ ਹੋਰ ਮਰੀਜ਼ਾਂ ਨੇ ਤੋੜਿਆ ਦਮ
ਹਜ਼ਾਰ ਏਕੜ ‘ਚ ਮਸ਼ੀਨਾਂ ਨਾਲ ਲੱਗਾ ਝੋਨਾ
ਖੇਤੀਬਾੜੀ ਅਧਿਕਾਰੀ ਰਣਧੀਰ ਸਿੰਘ ਠਾਕੁਰ ਨੇ ਦੱਸਿਆ ਕਿ ਜ਼ਿਲ੍ਹੇ ‘ਚ ਇਸ ਸਾਲ ਕਰੀਬ ਇਕ ਹਜ਼ਾਰ ਏਕੜ ਰਕਬੇ ਵਿਚ ਝੋਨੇ ਦੀ ਲਵਾਈ ਮਸ਼ੀਨਾਂ ਨਾਲ ਹੋਈ ਹੈ। ਇਸ ਸਾਲ ਕਿਸਾਨਾਂ ਨੇ ਮਸ਼ੀਨਾਂ ਨਾਲ ਲਵਾਈ ਦੇ ਮਾਮਲੇ ਵਿਚ ਕਾਫ਼ੀ ਦਿਲਚਸਪੀ ਦਿਖਾਈ ਹੈ ਪਰ ਫਿਰ ਵੀ ਕਈ ਕਿਸਾਨਾਂ ਵਲੋਂ ਮੈਟ ਟਾਇਪ ਪਨੀਰੀ ਤਿਆਰ ਨਾ ਕੀਤੇ ਜਾਣ ਕਾਰਣ ਅਨੇਕਾਂ ਕਿਸਾਨ ਚਾਹ ਕੇ ਵੀ ਮਸ਼ੀਨਾਂ ਨਾਲ ਲਵਾਈ ਨਹੀਂ ਕਰ ਸਕੇ। ਪਰ ਆਉਣ ਵਾਲੇ ਸਾਲ ਇਹ ਰਕਬਾ ਹੋਰ ਵਧਣ ਦੀ ਸੰਭਾਵਨਾ ਹੈ।
ਇਹ ਵੀ ਪੜ੍ਹੋਂ : ਫੇਸਬੁੱਕ 'ਤੇ ਲਾਈਵ ਹੋ ਕੇ ਨੌਜਵਾਨ ਨੇ ਖੁਦ ਨੂੰ ਮਾਰੀ ਗੋਲੀ
1 ਲੱਖ 72 ਹਜ਼ਾਰ ਹੈੱਕਟੇਅਰ ਰਕਬੇ ‘ਚ ਹੋਈ ਝੋਨੇ ਦੀ ਲਵਾਈ
ਮੁੱਖ ਖੇਤੀਬਾੜੀ ਅਫ਼ਸਰ ਨੇ ਦੱਸਿਆ ਕਿ ਜ਼ਿਲੇ ‘ਚ ਪਿਛਲੇ ਸਾਲ ਝੋਨੇ ਹੇਠ ਕਰੀਬ 1 ਲੱਖ 74 ਹਜ਼ਾਰ ਹੈੱਕਟੇਅਰ ਰਕਬਾ ਸੀ, ਜਿਸ ‘ਚੋਂ ਕਰੀਬ 45 ਹਜ਼ਾਰ ਹੈੱਕਟੇਅਰ ਵਿਚ ਬਾਸਮਤੀ ਸੀ ਅਤੇ 1.29 ਲੱਖ ਹੈੱਕਟੇਅਰ ਵਿਚ ਝੋਨਾ ਸੀ ਪਰ ਇਸ ਸਾਲ ਝੋਨੇ ਹੇਠ 1.25 ਲੱਖ ਹੈੱਕਟੇਅਰ ਰਕਬਾ ਆਉਣ ਦੀ ਸੰਭਾਵਨਾ ਹੈ ਜਦੋਂ ਕਿ ਬਾਕੀ ਦੇ ਰਕਬੇ ’ਚ ਬਾਸਮਤੀ ਦੀ ਕਾਸ਼ਤ ਹੋਣ ਦੀ ਸੰਭਾਵਨਾ ਹੈ।
ਇਹ ਵੀ ਪੜ੍ਹੋਂ : ਤਰਨਤਾਰਨ 'ਚ ਵੱਡੀ ਵਾਰਦਾਤ, ਇਕੋ ਪਰਿਵਾਰ ਦੇ 5 ਜੀਆਂ ਦਾ ਬੇਰਹਿਮੀ ਨਾਲ ਕਤਲ
ਬਾਰਿਸ਼ ਕਾਰਣ ਕਿਸਾਨਾਂ ਨੂੰ ਮਿਲੀ ਰਾਹਤ
ਬੀਤੇ ਕੱਲ ਹੋਈ ਬਾਰਿਸ਼ ਅਤੇ ਅੱਜ ਦੀ ਬੱਦਲਵਾਈ ਕਾਰਣ ਕਿਸਾਨਾਂ ਨੂੰ ਕਾਫ਼ੀ ਰਾਹਤ ਮਿਲੀ ਹੈ। ਖਾਸ ਤੌਰ ‘ਤੇ ਜਿਹੜੇ ਕਿਸਾਨ ਝੋਨੇ ਦੀ ਲਵਾਈ ਕਰ ਰਹੇ ਹਨ ਅਤੇ ਜਿਨਾਂ ਨੇ ਪਿਛਲੇ ਦਿਨੀਂ ਲਵਾਈ ਦਾ ਕੰਮ ਕਰ ਲਿਆ ਹੈ। ਉਨ੍ਹਾਂ ਲਈ ਇਹ ਬਾਰਿਸ਼ ਵਰਦਾਨ ਤੋਂ ਘੱਟ ਨਹੀਂ ਹੈ। ਮੌਸਮ ਵਿਭਾਗ ਅਨੁਸਾਰ ਮੌਨਸੂਨ ਵੱਲੋਂ ਦਿੱਤੀ ਦਸਤਕ ਦੇ ਬਾਅਦ ਇਸ ਵਾਰ ਬਾਰਿਸ਼ ਦੀ ਸਥਿਤੀ ਕਾਫੀ ਠੀਕ ਰਹੇਗੀ, ਜਿਸ ਕਾਰਣ ਧਰਤੀ ਹੇਠਲੇ ਪਾਣੀ ਨੂੰ ਵਿਅਰਥ ਜਾਣ ਤੋਂ ਰੋਕਿਆ ਜਾ ਸਕੇਗਾ।
ਬਠਿੰਡਾ 'ਚ ਪਹਿਲੇ ਮੀਂਹ ਨਾਲ ਸੜਕਾਂ ਹੋਈਆਂ ਜਲਥਲ, ਹੁਣ ਕਾਰਾਂ ਦੀ ਜਗ੍ਹਾ ਚੱਲਣਗੀਆਂ ਕਿਸ਼ਤੀਆਂ (ਵੀਡੀਓ)
NEXT STORY