ਗੁਰਦਾਸਪੁਰ (ਸਰਬਜੀਤ) - ਇਨਸਾਨੀਅਤ ਇਕ ਵਾਰ ਫਿਰ ਤੋਂ ਉਸ ਸਮੇਂ ਸ਼ਰਮਸਾਰ ਹੋ ਗਈ, ਜਦੋਂ 6 ਦਿਨ ਦੇ ਨੰਨੇ ਬੱਚੇ ਦਾ 1.40 ਲੱਖ ਰੁਪਏ ਵਿੱਚ ਵੇਚਣ ਦਾ ਉਸ ਦੇ ਪਿਤਾ ਵਲੋਂ ਸੌਦਾ ਕਰ ਦਿੱਤਾ ਗਿਆ। ਇਸ ਗੱਲ ਦਾ ਪਤਾ ਲੱਗਣ ’ਤੇ ਪੁਲਸ ਨੇ ਬੱਚੇ ਦੇ ਪਿਤਾ, ਖਰੀਦਦਾਰ ਜਨਾਨੀ ਸਣੇ 3 ਲੋਕਾਂ ਨੂੰ ਗ੍ਰਿਫ਼ਤਾਰ ਕਰ ਲਿਆ, ਜੋ ਇਸ ਸਮੇਂ ਪੁਲਸ ਦੀ ਗ੍ਰਿਫ਼ਤ ਵਿੱਚ ਹਨ। ਪੁਲਸ ਨੇ ਦੋਸ਼ੀਆਂ ਕੋਲੋਂ 1.40 ਲੱਖ ਰੁਪਏ ਵੀ ਮੌਕੇ ਤੋਂ ਬਰਾਮਦ ਕੀਤੇ ਹਨ।
ਪੜ੍ਹੋ ਇਹ ਵੀ ਖ਼ਬਰ - ਅੰਮ੍ਰਿਤਸਰ ’ਚ ਦੋਸਤ ਦੀ ਮਦਦ ਕਰਨ ਗਏ ਨੌਜਵਾਨ ਦਾ ਸ਼ਰੇਆਮ ਬਾਜ਼ਾਰ ’ਚ ਗੋਲੀਆਂ ਮਾਰ ਕਤਲ (ਤਸਵੀਰਾਂ)
ਜਾਣਕਾਰੀ ਅਨੁਸਾਰ ਥਾਣਾ ਸਦਰ ਪਠਾਨਕੋਟ ਦੀ ਐੱਸ.ਆਈ ਦੀਪਿਕਾ ਨੂੰ ਜਾਣਕਾਰੀ ਮਿਲੀ ਸੀ ਕਿ ਛੋਟੀ ਨਹਿਰ ਪਠਾਨਕੋਟ ਕੋਲ ਇਕ ਛੋਟੇ ਬੱਚੇ ਦਾ ਸੌਦਾ ਹੋ ਰਿਹਾ ਹੈ। ਇਸ ਸੂਚਨਾ ਦੇ ਆਧਾਰ ’ਤੇ ਉਨ੍ਹਾਂ ਨੇ ਤੁਰੰਤ ਮੁਲਾਜ਼ਮਾਂ ਸਮੇਤ ਜਾ ਕੇ ਉਕਤ ਸਥਾਨ ’ਤੇ ਛਾਪਾ ਮਾਰਿਆ, ਜਿੱਥੇ ਸੌਦੇਬਾਜ਼ੀ ਚੱਲ ਰਹੀ ਸੀ। ਉਥੇ ਦੋਸ਼ੀ ਪੈਸੇ ਗਿਣ ਰਿਹਾ ਸੀ ਅਤੇ ਜਨਾਨੀ ਪੈਸੇ ਫੜ ਰਹੀ ਸੀ। ਸਬ ਇੰਸਪੈਕਟਰ ਮੁਤਾਬਕ ਦੋਸ਼ੀਆਂ ਨੇ ਪੁਲਸ ਪਾਰਟੀ ਨੂੰ ਦੇਖ ਕੇ ਭੱਜਣ ਦੀ ਕੋਸ਼ਿਸ਼ ਕੀਤੀ ਤਾਂ ਪੁਲਸ ਮੁਲਾਜ਼ਮਾਂ ਨੇ ਸਾਰਿਆਂ ਨੂੰ ਕਾਬੂ ਕਰ ਲਿਆ।
ਪੜ੍ਹੋ ਇਹ ਵੀ ਖ਼ਬਰ - Patiala ਜ਼ਿਲ੍ਹੇ ’ਚ ਹੋਈ ‘ਗੈਂਗਵਾਰ’, ਦੋ ਗੁੱਟਾਂ ਨੇ ਚਲਾਈਆਂ ਅੰਨ੍ਹੇਵਾਹ ਗੋਲੀਆਂ
ਪੱਤਾ ਲਗਾ ਹੈ ਕਿ 6 ਦਿਨ ਦਾ ਬੱਚਾ ਕੰਵਲਜੀਤ ਸਿੰਘ ਦਾ ਹੈ, ਜਿਸ ਨੂੰ ਸੁਨੰਦਨਾ ਆਪਣੀ ਮਾਸੀ ਦੇ ਪੁੱਤ ਨਾਲ ਖਰੀਦ ਕਰਨ ਲਈ ਆਈ ਸੀ। ਇਹ ਨੰਨਾ ਬੱਚਾ ਮੁਕੇਰੀਆਂ ਤੋਂ ਲਿਆਂਦਾ ਗਿਆ ਹੈ, ਜਿਸ ਨੂੰ ਗੁਰਦਾਸਪੁਰ ਦੀ ਜਨਾਨੀ ਨੇ ਖਰੀਦਣਾ ਸੀ। ਜਨਾਨੀ ਜੋ ਬੱਚਾ ਖਰੀਦਣ ਦੇ ਲਈ ਆਈ ਸੀ, ਉਸ ਦੀਆਂ ਦੋ ਕੁੜੀਆਂ ਵੀ ਹਨ। ਪੁਲਸ ਵਲੋਂ ਦੋਸ਼ੀਆਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਨਿਆਂ ਹਿਰਾਸਤ ਵਿੱਚ ਭੇਜ ਦਿੱਤਾ ਹੈ ਅਤੇ ਛੋਟੇ ਬੱਚੇ ਨੂੰ ਸਿਵਲ ਹਸਪਤਾਲ ਚਾਇਲਡ ਕੇਅਰ ਸੈਂਟਰ ਵਿੱਚ ਭੇਜਿਆ ਗਿਆ ਹੈ ਅਤੇ ਬਾਲ ਭਲਾਈ ਸੁਸਾਇਟੀ ਦੇ ਹਵਾਲੇ ਕਰ ਦਿੱਤਾ ਗਿਆ ਹੈ। 3 ਦੋਸ਼ੀਆਂ ਖ਼ਿਲਾਫ਼ ਮੁਕੱਦਮਾ ਦਰਜ ਕੀਤਾ ਗਿਆ ਹੈ ਅਤੇ ਅਗਲੇਰੀ ਕਾਰਵਾਈ ਚੱਲ ਰਹੀ ਹੈ।
ਪੜ੍ਹੋ ਇਹ ਵੀ ਖ਼ਬਰ - ਸਾਬਕਾ ਫ਼ੌਜੀ ਦੇ ਕਤਲ ਦੀ ਇਸ ਸ਼ਖ਼ਸ ਨੇ ‘ਫੇਸਬੁੱਕ’ ’ਤੇ ਲਈ ਜ਼ਿੰਮੇਵਾਰੀ, ਕੀਤਾ ਇਕ ਹੋਰ ਵੱਡਾ ਖ਼ੁਲਾਸਾ
ਕੈਪਟਨ-ਸਿੱਧੂ ਵਿਵਾਦ ਦੌਰਾਨ ਵੱਡੀ ਖ਼ਬਰ, ਸੋਮਵਾਰ ਨੂੰ ਸੋਨੀਆ ਗਾਂਧੀ ਨੇ ਸੱਦੀ ਸਾਂਸਦਾ ਦੀ ਬੈਠਕ
NEXT STORY