ਗੁਰਦਾਸਪੁਰ (ਹਰਮਨਪ੍ਰੀਤ, ਵਿਨੋਦ) : ਗੁਰਦਾਸਪੁਰ ਸ਼ਹਿਰ ਦੇ ਭੀੜ ਭੜੱਕੇ ਵਾਲੇ ਹਨੂੰਮਾਨ ਚੌਕ ਨੇੜੇ ਉਸ ਵੇਲੇ ਵੱਡਾ ਹੰਗਾਮਾ ਹੋ ਗਿਆ ਜਦੋਂ ਪੈਦਲ ਜਾ ਰਹੀਆਂ 2 ਔਰਤਾਂ ਨੂੰ ਦੇਖ ਕੇ ਦੋ ਨੌਜਵਾਨਾਂ ਨੇ ਘਟੀਆ ਮਜ਼ਾਕ ਕਰ ਦਿੱਤਾ। ਇਸ ਦੌਰਾਨ ਸੱਸ ਨਾਲ ਜਾ ਰਹੀ ਨੂੰਹ ਨੇ ਚੁੱਪ ਕਰ ਕੇ ਜਾਣ ਦੀ ਬਜਾਏ ਉਸ ਨੌਜਵਾਨ ਨੂੰ ਦਬੋਚ ਲਿਆ, ਜਿਸ ਦੌਰਾਨ ਛਿੱਤਰ ਪਰੇਡ ਦੇ ਡਰ ਕਾਰਣ ਇਹ ਨੌਜਵਾਨ ਉਥੋਂ ਫਰਾਰ ਹੋ ਗਿਆ। ਇਸੇ ਦੌਰਾਨ ਔਰਤ ਨੇ ਦੋਸ਼ ਲਾਇਆ ਕਿ ਸਬੰਧਤ ਦੁਕਾਨ 'ਤੇ ਕੰਮ ਕਰਦੇ ਨੌਜਵਾਨ ਨੇ ਹੀ ਉਕਤ ਨੌਜਵਾਨ ਨੂੰ ਭਜਾ ਦਿੱਤਾ ਹੈ, ਜਿਸ ਕਾਰਣ ਔਰਤ ਨੇ ਉੱਥੇ ਤਿੱਖੇ ਰੋਸ ਦਾ ਪ੍ਰਗਟਾਵਾ ਕੀਤਾ ਅਤੇ ਉਸ ਵਲੋਂ ਆਪਣੇ ਪਤੀ ਨੂੰ ਸੂਚਿਤ ਕੀਤੇ ਜਾਣ 'ਤੇ ਉਸ ਦਾ ਪਤੀ ਵੀ ਪਹੁੰਚ ਗਿਆ। ਪੁਲਸ ਨੇ ਵੀ ਮੌਕੇ 'ਤੇ ਪਹੁੰਚ ਕੇ ਉਕਤ ਦੁਕਾਨ 'ਤੇ ਕੰਮ ਕਰਦੇ ਨੌਜਵਾਨ ਨੂੰ ਥਾਣੇ ਲਿਆਂਦਾ ਤਾਂ ਜੋ ਔਰਤ ਨਾਲ ਮਜ਼ਾਕ ਕਰਨ ਵਾਲੇ ਨੌਜਵਾਨ ਦੀ ਸ਼ਨਾਖਤ ਕਰ ਕੇ ਉਸ ਨੂੰ ਕਾਬੂ ਕੀਤਾ ਜਾ ਸਕੇ।
ਇਸ ਦੌਰਾਨ ਮੌਕੇ 'ਤੇ ਕਈ ਲੋਕ ਇਕੱਠੇ ਹੋ ਗਏ ਅਤੇ ਉਕਤ ਔਰਤ ਨੇ ਪੂਰੀ ਦਲੇਰੀ ਨਾਲ ਇਸ ਘਟੀਆ ਹਰਕਤ ਦਾ ਵਿਰੋਧ ਕਰਦੇ ਹੋਏ ਜਿੱਥੇ ਉਕਤ ਦੁਕਾਨ ਵਾਲੇ ਨੂੰ ਖਰੀਆਂ ਖੋਟੀਆਂ ਸੁਣਾਈਆਂ, ਉੱਥੇ ਹੋਰ ਲੋਕਾਂ ਨੂੰ ਵੀ ਇਹ ਸਬਕ ਸਿਖਾਉਣ ਦੀ ਕੋਸ਼ਿਸ਼ ਕੀਤੀ ਕਿ ਅੱਗੇ ਤੋਂ ਕਈ ਵੀ ਮਨਚਲਾ ਵਿਅਕਤੀ ਕਿਸੇ ਔਰਤ ਨੂੰ ਛੇੜਣ ਦੀ ਹਿੰਮਤ ਨਾ ਕਰੇ। ਉਕਤ ਔਰਤ ਨੇ ਦੋਸ਼ ਲਾਇਆ ਕਿ ਉਸ ਨੂੰ ਮਜ਼ਾਕ ਕਰਨ ਵਾਲੇ ਨੌਜਵਾਨ ਨੂੰ ਭਜਾਉਣ ਵਾਲਾ ਦੂਜਾ ਨੌਜਵਾਨ ਗਲਤੀ ਮੰਨਣ ਦੀ ਬਜਾਏ ਬਦਸਲੂਕੀ ਕਰ ਰਿਹਾ ਸੀ ਅਤੇ ਪੁਲਸ ਨੂੰ ਸੂਚਨਾ ਦੇਣ ਦੇ ਬਾਵਜੂਦ ਪੁਲਸ ਕਾਫੀ ਦੇਰੀ ਨਾਲ ਪਹੁੰਚੀ। ਉਨ੍ਹਾਂ ਮੰਗ ਕੀਤੀ ਕਿ ਇਨਾਂ ਨੌਜਵਾਨਾਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ।
ਜਲੰਧਰ : ਮੋਬਾਇਲ ਚਲਾਉਣ ਤੋਂ ਰੋਕਣ 'ਤੇ 10 ਸਾਲਾ ਬੱਚੀ ਨੇ ਲਿਆ ਸੀ ਫਾਹਾ
NEXT STORY