ਗੁਰਦਾਸਪੁਰ(ਗੁਰਪ੍ਰੀਤ ਚਾਵਲਾ)— ਕਸਬਾ ਕਲਾਨੋਰ ਦਾ ਰਹਿਣ ਵਾਲਾ ਬਲਜੀਤ ਸਿੰਘ ਨਾਂ ਦਾ ਇਹ ਨੌਜਵਾਨ 7 ਸਾਲ ਪਹਿਲਾਂ ਰੋਜੀ-ਰੋਟੀ ਕਮਾਉਣ ਲਈ ਦੁਬਈ ਗਿਆ ਸੀ। ਬਲਜੀਤ ਦੇ ਸੁਪਨਿਆਂ ਨੂੰ ਅਜੇ ਖੰਭ ਲੱਗਣੇ ਸਨ, ਜੋ ਪਹਿਲਾਂ ਹੀ ਚਕਨਾਚੂਰ ਹੋ ਗਏ। ਵਿਦੇਸ਼ੀ ਧਰਤੀ 'ਤੇ ਕੁਝ ਸਮਾਂ ਨੌਕਰੀ ਕਰਨ ਤੋਂ ਬਾਅਦ ਕੰਪਨੀ ਨੇ ਕਿਸੇ ਮਾਮਲੇ 'ਚ ਬਲਜੀਤ 'ਤੇ ਕੇਸ ਪਾ ਕੇ ਉਸ ਨੂੰ ਜੇਲ ਭੇਜ ਦਿੱਤਾ। ਜਦੋਂ ਬਲਜੀਤ ਸਿੰਘ ਨੇ ਇਸ ਦੀ ਜਾਣਕਾਰੀ ਆਪਣੇ ਪਰਿਵਾਰ ਵਾਲਿਆਂ ਨੂੰ ਦਿੱਤੀ ਤਾਂ ਉਨ੍ਹਾਂ ਨੇ ਮੀਡੀਆ ਰਾਹੀਂ ਮਦਦ ਦੀ ਗੁਹਾਰ ਲਗਾਈ। ਕਹਿੰਦੇ ਹਨ ਜੇਕਰ ਮੁਸੀਬਤ ਆਉਂਦੀ ਹੈ ਤਾਂ ਪ੍ਰਮਾਤਮਾ ਉਸ ਦੇ ਹੱਲ ਲਈ ਕੋਈ ਸਹਾਰਾ ਵੀ ਬਣਾਉਂਦਾ ਹੈ।
ਬਲਜੀਤ ਲਈ ਉਹ ਸਹਾਰਾ ਬਣਿਆ ਪਹਿਲ ਚੈਰੀਟੇਬਲ ਟਰੱਸਟ ਤੇ ਉਸ ਦੇ ਚੇਅਰਮੈਨ ਜੋਗਿੰਦਰ ਸਲਾਰੀਆ, ਜਿਨ੍ਹਾਂ ਨੇ 2 ਸਾਲ ਕਾਨੂੰਨੀ ਲੜਾਈ ਲੜ ਕੇ ਬਲਜੀਤ ਨੂੰ ਕਾਲ ਕੋਠੜੀ 'ਚੋਂ ਕੱਢ ਕੇ ਪੰਜਾਬ ਉਸ ਦੇ ਘਰ ਪਹੁੰਚਾਇਆ। ਅੱਜ ਉਨ੍ਹਾਂ ਦੀਆਂ ਕੋਸ਼ਿਸ਼ਾਂ ਸਦਕਾ ਹੀ ਬਲਜੀਤ ਆਪਣੇ ਘਰ ਪਹੁੰਚ ਗਿਆ ਹੈ। ਜਵਾਨ ਮੁੰਡੇ ਦੇ ਘਰ ਪਰਤਣ 'ਤੇ ਪਰਿਵਾਰ 'ਚ ਖੁਸ਼ੀ ਦਾ ਮਾਹੌਲ ਹੈ। ਪਰਿਵਾਰ ਪ੍ਰਮਾਤਮਾ ਦਾ ਸ਼ੁਕਰਾਨਾ ਕਰ ਰਿਹਾ ਹੈ ਤੇ ਬੇਟੇ ਲਈ ਟਰੱਸਟ ਦਾ ਵੀ ਧੰਨਵਾਦ ਕਰਦਾ ਨਹੀਂ ਥੱਕ ਰਿਹਾ। ਪਹਿਲ ਚੈਰੀਟੇਬਲ ਟਰੱਸਟ ਹਮੇਸ਼ਾ ਹੀ ਬੇਸਹਾਰਾ ਲੋਕਾਂ ਦਾ ਸਹਾਰਾ ਬਣਦੀ ਆਈ ਹੈ। ਹੁਣ ਟਰੱਸਟ ਵੱਲੋਂ ਇਕ ਮਾਂ ਨਾਲ ਉਸ ਦੇ ਪੁੱਤ ਨੂੰ ਮਿਲਾਉਣ ਦਾ ਕੀਤਾ ਗਿਆ ਇਹ ਉਪਰਾਲਾ ਸੱਚ ਵਿਚ ਹੀ ਸ਼ਲਾਘਾਯੋਗ ਹੈ।
10ਵੀਂ ਦੇ ਰੋਲ ਨੰਬਰ ਲਾਗਇਨ ਆਈ. ਡੀ. 'ਤੇ ਅੱਪਲੋਡ
NEXT STORY