ਗੁਰਦਾਸਪੁਰ (ਬੇਰੀ)-ਅੱਜ ਸਥਾਨਕ ਸ੍ਰੀ ਗੁਰੂ ਰਵਿਦਾਸ ਮੰਦਰ ਕਮੇਟੀ ਬਟਾਲਾ ਵਲੋਂ ਇਕ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ, ਜਿਸ ’ਚ ਮੁੱਖ ਮਹਿਮਾਨ ਵਜੋਂ ਕੈਬਨਿਟ ਮੰਤਰੀ ਤ੍ਰਿਪਤ ਬਾਜਵਾ ਨੇ ਸ਼ਿਰਕਤ ਕੀਤੀ। ਇਸ ਮੌਕੇ ਮੰਤਰੀ ਬਾਜਵਾ ਨੇ ਸੀਨੀਅਰ ਕਾਂਗਰਸੀ ਆਗੂ ਹਰਮਨ ਬਾਜਵਾ ਦੇ ਯਤਨਾਂ ਸਦਕਾ ਮੰਦਰ ਸ੍ਰੀ ਗੁਰੂ ਰਵਿਦਾਸ ਜੀ ਨੂੰ 11 ਲੱਖ ਰੁਪਏ ਦੀ ਗਰਾਂਟ ਰਾਸ਼ੀ ਦੇਣ ਦਾ ਐਲਾਨ ਕੀਤਾ। ਇਸ ਮੌਕੇ ਮੰਦਰ ਕਮੇਟੀ ਪ੍ਰਧਾਨ ਡਾ. ਅਸ਼ੋਕ ਕੁਮਾਰ, ਤਿਲਕ ਰਾਜ ਤੇ ਹਰਮਨ ਬਾਜਵਾ ਨੇ ਮੰਤਰੀ ਤ੍ਰਿਪਤ ਬਾਜਵਾ ਦਾ ਧੰਨਵਾਦ ਕੀਤਾ।
ਕਲਾਨੌਰ ਦੇ ਬੱਸ ਸਟੈਂਡ ’ਚ ਖੁੱਲ੍ਹੇ ਮੈਨਹੋਲ ਕਿਸੇ ਸਮੇਂ ਵੀ ਬਣ ਸਕਦੇ ਹਨ ਹਾਦਸੇ ਦਾ ਕਾਰਨ
NEXT STORY