ਦੌਰਾਂਗਲਾ (ਨੰਦਾ)- ਕੜਾਕੇ ਦੀ ਪੈ ਰਹੀ ਠੰਡ ਦੌਰਾਨ ਜਿੱਥੇ ਮੂੰਗਫਲੀ, ਛੁਹਾਰੇ, ਖਜੂਰਾ ਦੀ ਵਿਕਰੀ ਪੂਰੇ ਜ਼ੋਰਾ ਤੇ ਹੈ ਉਥੇ ਠੰਡ ਕਾਰਨ ਵਰੂਟ ਦੀ ਵਿਕਰੀ ਘੱਟ ਹੋਣ ਕਾਰਨ ਫਰੂਟ ਵਿਕਰੇਤਾ ਦੇ ਚਿਹਰੇ ਮੁਰਝਾਏ ਹੋਏ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆ ਹੋਇਆ ਫਰੂਟ ਵਿਕਰੇਤਾ ਅਜੇ ਪਾਲ ਅੰਡਾ ਬਹਿਰਾਮਪੁਰ, ਮਨਜੀਤ ਸਿੰਘ, ਸੌਨੂੰ ਗੁਰਦਾਸਪੁਰ, ਰਾਜੂ ਦੌਰਾਂਗਲਾ ਆਦਿ ਨੇ ਦੱਸਿਆ ਕਿ ਪਿਛਲੇ ਦਿਨਾ ਤੋਂ ਪੈ ਰਹੀ ਕੜਾਕੇ ਦੀ ਠੰਡ ਕਾਰਨ ਫਰੂਟ ਦੀ ਵਿਕਰੀ ਤੇ ਵੱਡਾ ਅਸਰ ਪਿਆ ਹੈ। ਉਨ੍ਹਾਂ ਕਿਹਾ ਕਿ ਠੰਡ ਕਾਰਨ ਕੇਲੇ ਤੇ ਕਿੰਨੂ ਦੀ ਵਿਕਰੀ ਬਿਲਕੁਲ ਬੰਦ ਹੋ ਗਈ ਹੈ ਜਦਕਿ ਦੂਸਰੇ ਫਰੂਟਾ ਦੀ ਵਿਕਰੀ ਨਾ-ਮਾਤਰ ਹੋ ਰਹੀ ਹੈ। ਉਨ੍ਹਾ ਕਿਹਾ ਕਿ ਕਈ ਰਹੇੜੀਆ ਲਗਾ ਕੇ ਫਰੂਟ ਵੇਚਣ ਵਾਲਿਆਂ ਆਪਣਾ ਕਾਰੋਬਾਰ ਬੰਦ ਕਰ ਦਿੱਤਾ ਹੈ ਅਤੇ ਕਈਆ ਨੇ ਫਰੂਟ ਵੇਚਣ ਦੀ ਥਾਂ ਹੋਰ ਕਾਰੋਬਾਰ ਸ਼ੁਰੂ ਕਰ ਦਿੱਤੇ ਹਨ।
ਇਹ ਵੀ ਪੜ੍ਹੋ-ਪੰਜਾਬ 'ਚ ਵੱਡੀ ਵਾਰਦਾਤ, ਪ੍ਰੇਮ ਸਬੰਧਾਂ ਦੇ ਚੱਕਰ 'ਚ ਦੋਸਤ ਨੇ ਹੀ ਦੋਸਤ ਦਾ ਕੀਤਾ ਕਤਲ
ਇਸ ਮੌਕੇ 'ਤੇ ਫਰੂਟ ਦਾ ਕਾਰੋਬਾਰ ਕਰਨ ਵਾਲੇ ਨਾਮਵਰ ਫਰੂਟ ਵਿਕਰੇਤਾ ਮਨਜੀਤ ਸਲਗੌਤਰਾ ਨੇ ਦੱਸਿਆ ਕਿ ਉਹ ਪਿਛਲੇ ਲੰਮੇ ਸਮੇ ਤੋਂ ਫਰੂਟ ਵੇਚਣ ਦਾ ਕਾਰੋਬਾਰ ਕਰਦਾ ਆ ਰਿਹਾ ਹੈ ਪ੍ਰੰਤੂ ਇਸ ਵਾਰ ਠੰਡ ਪੈਣ ਕਾਰਨ ਫਰੂਟ ਦੀ ਵਿਕਰੀ ਤੇ ਵੱਡਾ ਅਸਰ ਪਿਆ ਹੈ। ਉਸ ਨੇ ਕਿਹਾ ਕਿ ਫਰੂਟ ਦੀ ਵਿਕਰੀ 50 ਫੀਸਦੀ ਘੱਟ ਗਈ ਹੈ। ਉਨ੍ਹਾਂ ਕਿਹਾ ਕਿ ਜੇਕਰ ਇਸ ਤਰ੍ਹਾਂ ਇੱਕ ਕੜਾਕੇ ਦੀ ਠੰਡ ਪੈਂਦੀ ਰਹੀ ਤਾਂ ਉਨ੍ਹਾਂ ਦੇ ਕਾਰੋਬਾਰ ਵੱਡੇ ਪੱਧਰ ਤੇ ਪ੍ਰਭਾਵਤ ਹੋ ਸਕਦੇ ਹਨ।
ਇਸ ਮੌਕੇ ਗਚਕ, ਮੂੰਗਫਲੀ, ਖਜੂਰ, ਜਵਾਰ ਦੇ ਫੁੱਲੇ ਵੇਚਣ ਦਾ ਕੰਮ ਕਰਦੇ, ਆ ਰਹੇ ਰਾਮ ਵਿਲਾਸ ਪਟਨਾ ਨੇ ਦੱਸਿਆ ਕਿ ਜਿੱਥੇ ਪਿਛਲੇ ਮੌਸਮ ਵਿੱਚ ਗਰਮੀ ਰਹਿਣ ਕਾਰਨ ਮੂੰਗਫਲੀ, ਖਜੂਰ, ਗੱਜਕ ਦੀ ਵਿਕਰੀ ਘੱਟ ਹੋਈ ਸੀ ਉੱਥੇ ਹੁਣ ਠੰਡ ਪੈਣੀ ਸ਼ੁਰੂ ਹੋਣ ਤੇ ਉਹਨਾਂ ਦਾ ਕਾਰੋਬਾਰ ਵੀ ਵੱਧ ਗਿਆ ਹੈ। ਉਸ ਨੇ ਦੱਸਿਆ ਕਿ ਉਹਨਾ ਵੱਲੋਂ ਕੱਚੀ ਮੂੰਗਫਲੀ ਭੁੰਨ ਕੇ 140 ਕਿਲੋ ਵੇਚੀ ਜਾ ਰਹੀ ਹੈ। ਉਹਨਾਂ ਕਿਹਾ ਕਿ ਬੀਤੀ ਰਾਤ ਬਾਰਸ਼ ਹੋਣ ਉਪਰੰਤ ਮੂੰਗਫਲੀ ਦੀ ਵਿਕਰੀ ਵਿੱਚ ਵਾਧਾ ਹੋਇਆ ਹੈ।
ਇਹ ਵੀ ਪੜ੍ਹੋ-ਪੰਜਾਬ 'ਚ ਵੱਡੀ ਵਾਰਦਾਤ, 4 ਵਿਅਕਤੀਆਂ ਨੇ ਮੋਟਰਸਾਈਕਲ ਸਵਾਰ ਨੌਜਵਾਨ ਨੂੰ ਮਾਰੀਆਂ ਗੋਲੀਆਂ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਅੰਮ੍ਰਿਤਸਰ ਦੇ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਦੀ ਮਾਤਾ ਦਾ ਦਿਹਾਂਤ
NEXT STORY