ਗੁਰਦਾਸਪੁਰ (ਬੇਰੀ, ਅਸ਼ਵਨੀ)-ਸ਼ਿਵ ਸੈਨਾ ਹਿੰਦ ਦੇ ਉਪ ਪ੍ਰਧਾਨ ਪੰਜਾਬ ਸ਼ਿਵਦਰਸ਼ਨ ਢੀਂਗਰਾ ਨੇ ਗੱਲਬਾਤ ਦੌਰਾਨ ਕਿਹਾ ਕਿ ਬਟਾਲਾ ਵਿਚ ਮੁਸਲਿਮ ਭਾਈਚਾਰੇ ਦੇ ਲੋਕਾਂ ਦੀ ਵਧ ਰਹੀ ਗਿਣਤੀ ਚਿੰਤਾਜਨਕ ਹੈ। ਢੀਂਗਰਾ ਨੇ ਕਿਹਾ ਕਿ ਪੁਲਵਾਮਾ ਵਿਖੇ ਹੋਏ ਅੱਤਵਾਦੀ ਹਮਲੇ ਵਿਚ ਸ਼ਹੀਦ ਹੋਏ ਜਵਾਨਾਂ ਨਾਲ ਦੇਸ਼ ’ਚ ਮਾਤਮ ਦਾ ਮਾਹੌਲ ਬਣਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਅਜਿਹਾ ਕਿਹਡ਼ਾ ਕਾਰੋਬਾਰ ਹੈ ਜਿਸ ਵਾਸਤੇ ਇਕ ਹੀ ਭਾਈਚਾਰੇ ਦੇ ਲੋਕ ਬਟਾਲਾ ਵਿਚ ਆ ਰਹੇ ਹਨ। ਬਟਾਲਾ ਵਿਚ ਵਧ ਰਹੀ ਮੁਸਲਮਾਨਾਂ ਦੀ ਗਿਣਤੀ ਨੂੰ ਨਜ਼ਰਅੰਦਾਜ਼ ਕਰਨ ਨਾਲ ਕੋਈ ਅਣਸੁਖਾਵੀਂ ਘਟਨਾ ਵਾਪਰ ਸਕਦੀ ਹੈ। ਜ਼ਿਲਾ ਚੇਅਰਮੈਨ ਮਹਿਲਾ ਵਿੰਗ ਚਰਨਜੀਤ ਕੌਰ ਨੇ ਕਿਹਾ ਕਿ ਦੇਸ਼ ਦੀ ਏਕਤਾ ਲਈ ਸ਼ਿਵ ਸੈਨਾ ਹਿੰਦ ਇਕਜੁੱਟ ਹੈ।
ਸ਼ਹਿਰ ਨੂੰ ਸਾਫ਼-ਸੁਥਰਾ ਤੇ ਖੂਬਸੂਰਤ ਬਣਾਉਣ ਲਈ ਲੋਕ ਵੀ ਸਾਥ ਦੇਣ : ਈ. ਓ
NEXT STORY