ਗੁਰਦਾਸਪੁਰ (ਹਰਮਨ) - ਗੁਰਦਾਸਪੁਰ ਜ਼ਿਲ੍ਹੇ ’ਚ ਇਕ ਮੁੰਡੇ ਦਾ ਰਿਸ਼ਤਾ ਕਰਵਾਉਣ ਦੀ ਆੜ ਹੇਠ ਇਕ ਨੌਸਰਬਾਜ਼ ਵਿਚੋਲੇ ਵੱਲੋਂ ਮੁੰਡੇ ਵਾਲਿਆਂ ਨੂੰ ਇਸ ਹੱਦ ਤੱਕ ਗੁੰਮਰਾਹ ਕੀਤਾ ਗਿਆ ਕਿ ਉਕਤ ਮੁੰਡੇ ਵਾਲੇ ਇਕ ਕੁੜੀ ਦੇ ਘਰ ਬਰਾਤ ਲੈ ਕੇ ਪਹੁੰਚ ਗਏ। ਦੂਜੇ ਪਾਸੇ ਕੁੜੀ ਵਾਲਿਆਂ ਨੂੰ ਇਸ ਵਿਆਹ ਬਾਰੇ ਕੋਈ ਜਾਣਕਾਰੀ ਹੀ ਨਹੀਂ ਸੀ। ਅਜਿਹੀ ਸਥਿਤੀ ’ਚ ਭੜਕੇ ਕੁੜੀ ਵਾਲਿਆਂ ਨੇ ਪਹਿਲਾਂ ਤਾਂ ਬਰਾਤ ਲੈ ਕੇ ਆਏ ਬਰਾਤੀਆਂ ਦਾ ਤਿੱਖਾ ਵਿਰੋਧ ਕੀਤਾ ਅਤੇ ਬਾਅਦ ’ਚ ਮੋਹਤਬਰਾਂ ਤੇ ਪੁਲਸ ਦੇ ਸਾਹਮਣੇ ਸਾਰੀ ਸੱਚਾਈ ਸਾਹਮਣੇ ਆਉਣ ’ਤੇ ਦੋਵਾਂ ਪਰਿਵਾਰਾਂ ਦਰਮਿਆਨ ਹੋਣ ਵਾਲਾ ਵੱਡਾ ਝਗੜਾ ਟਲ ਗਿਆ।
ਪੜ੍ਹੋ ਇਹ ਵੀ ਖ਼ਬਰ - ਨੌਜਵਾਨਾਂ ਲਈ ਖ਼ੁਸ਼ਖ਼ਬਰੀ : ਮੁੱਖ ਮੰਤਰੀ ਵਲੋਂ ਪੰਜਾਬ ਪੁਲਸ ’ਚ 560 ਸਬ-ਇੰਸਪੈਕਟਰਾਂ ਦੀ ਭਰਤੀ ਦਾ ਐਲਾਨ
ਜਾਣਕਾਰੀ ਅਨੁਸਾਰ ਸ੍ਰੀ ਹਰਗੋਬਿੰਦਪੁਰ ਇਲਾਕੇ ਦੇ ਇਕ ਗੁਰਦੁਆਰੇ ਸਾਹਿਬ ’ਚ ਕਲਾਨੌਰ ਨੇੜਲੇ ਇਕ ਪਿੰਡ ਦਾ ਨੌਜਵਾਨ ਬਰਾਤ ਲੈ ਕੇ ਪਹੁੰਚ ਗਿਆ, ਜਦਕਿ ਉਥੇ ਲਾੜੀ ਦਾ ਪਰਿਵਾਰ ਮੌਜੂਦ ਵੀ ਨਹੀਂ ਸੀ। ਪਹਿਲਾਂ ਤਾਂ ਮੁੰਡੇ ਵਾਲਿਆਂ ਨੇ 2-3 ਗੁਰਦੁਆਰਿਆਂ ਵਿੱਚ ਜਾ ਕੇ ਵੇਖਿਆ ਪਰ ਕੁੜੀ ਵਾਲਿਆਂ ਦੀ ਕੋਈ ਜਾਣਕਾਰੀ ਨਹੀਂ ਮਿਲੀ। ਜਦੋਂ ਉਨ੍ਹਾਂ ਨੇ ਵਿਚੋਲੇ ਨਾਲ ਸੰਪਰਕ ਕਰਨ ਦੀ ਕੋਸ਼ਿਸ ਕੀਤੀ ਤਾਂ ਉਸਦਾ ਮੋਬਾਇਲ ਫੋਨ ਬੰਦ ਸੀ। ਉਪਰੰਤ ਮੁੰਡੇ ਵਾਲਿਆਂ ਨੇ ਜਦੋਂ ਕੁੜੀ ਦੇ ਪਿੰਡ ਜਾ ਕੇ ਪਰਿਵਾਰਕ ਮੈਂਬਰਾਂ ਨਾਲ ਸੰਪਰਕ ਕੀਤਾ ਤਾਂ ਉਹ ਇਸ ਵਿਆਹ ਤੋਂ ਬਿਲਕੁਲ ਬੇਖ਼ਬਰ ਸਨ।
ਪੜ੍ਹੋ ਇਹ ਵੀ ਖ਼ਬਰ - ਵੱਡੀ ਖ਼ਬਰ : ਪਾਕਿ ਬੈਠੇ ਗੈਂਗਸਟਰ ਰਿੰਦਾ ਦੇ ਸੰਪਰਕ ’ਚ ਸੀ ‘ਜੈਪਾਲ ਭੁੱਲਰ’, ਬਣਾਈ ਸੀ ਇਹ ਪਲਾਨਿੰਗ
ਬਿਨਾ ਦੱਸੇ ਬਾਰਾਤ ਲੈ ਕੇ ਆਉਣ ’ਤੇ ਕੁੜੀ ਵਾਲੇ ਗੁੱਸੇ ਵਿੱਚ ਆ ਗਏ, ਜਿਨ੍ਹਾਂ ਨੇ ਪੂਰੀ ਬਰਾਤ ਨੂੰ ਕਾਬੂ ਕਰ ਕੇ ਪੁਲਸ ਬੁਲਾ ਲਈ। ਇਸ ਦੇ ਬਾਅਦ ਦੋਵਾਂ ਧਿਰਾਂ ਦਰਮਿਆਨ ਬੈਠ ਕੇ ਗੱਲਬਾਤ ਹੋਈ ਤਾਂ ਪਤਾ ਲੱਗਾ ਕਿ ਉਨ੍ਹਾਂ ਨੂੰ ਇਕ ਵਿਚੋਲੇ ਨੇ ਪੈਸੇ ਲੈ ਕੇ ਗੁੰਮਰਾਹ ਕੀਤਾ ਸੀ। ਉਕਤ ਵਿਚੋਲੇ ਨੇ ਵਿਆਹ ਕਰਵਾਉਣ ਦਾ ਝਾਂਸਾ ਦਿੱਤਾ ਅਤੇ ਕਿਹਾ ਕਿ ਗਰੀਬ ਘਰ ਦੀ ਇਕ ਕੁੜੀ ਹੈ, ਜਿਸ ਦੇ ਸਾਰੇ ਰਸਮ ਰਿਵਾਜ ਉਸ ਨੇ ਹੀ ਪੂਰੇ ਕਰਨੇ ਹਨ। ਵਿਚੋਲੇ ਦੇ ਕਹਿਣ ’ਤੇ ਲਾੜੇ ਦਾ ਪਰਿਵਾਰ ਨੇ ਲਾੜੀ ਦੇ ਪਰਿਵਾਰ ਨਾਲ ਰਾਬਤਾ ਕਰਨ ਦੀ ਜ਼ਰੂਰਤ ਨਹੀਂ ਸਮਝੀ ਅਤੇ ਵਿਚੋਲੇ ਵੱਲੋਂ ਮਿਥੇ ਗਏ ਦਿਨ ਮੁਤਾਬਕ ਉਸ ਵੱਲੋਂ ਦੱਸੇ ਗੁਰਦੁਆਰਾ ਸਾਹਿਬ ਵਿਖੇ ਬਰਾਤ ਲੈ ਕੇ ਪਹੁੰਚ ਗਏ।
ਪੜ੍ਹੋ ਇਹ ਵੀ ਖ਼ਬਰ - ਅੰਧ ਵਿਸ਼ਵਾਸ : ਤਾਂਤਰਿਕ ਦੇ ਕਹਿਣ ’ਤੇ ਚਾਚਾ ਨੇ ਕੀਤਾ 15 ਦਿਨ ਦੀ ਭਤੀਜੀ ਦਾ ਕਤਲ
ਗੁਰਦੁਆਰਾ ਸਾਹਿਬ ਵਿਖੇ ਲਾੜੀ ਵੱਲੋਂ ਕੋਈ ਵਿਅਕਤੀ ਨਾ ਆਉਣ ’ਤੇ ਉਹ ਉਸ ਦੇ ਪਿੰਡ ਚਲੇ ਗਏ, ਜਿਥੇ ਸਾਰਾ ਵਿਵਾਦ ਸ਼ੁਰੂ ਹੋ ਗਿਆ। ਲਾੜੇ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਕਤ ਵਿਚੋਲਾ ਵੇਰਕੇ ਨਾਲ ਸਬੰਧਤ ਹੈ, ਜਿਥੇ ਉਹ ਕਿਰਾਏ ਦੇ ਮਕਾਨ ਵਿੱਚ ਰਹਿੰਦਾ ਸੀ ਅਤੇ ਕਰੀਬ 35 ਹਜ਼ਾਰ ਰੁਪਏ ਅਤੇ ਕੁੜੀ ਨੂੰ ਭੇਜੇ ਗਏ ਸ਼ਗਨਾਂ ਦੇ ਸਾਮਾਨ ਸਮੇਤ ਫਰਾਰ ਹੋ ਗਿਆ ਹੈ।
ਵੱਡੀ ਖ਼ਬਰ : ਕੇਜਰੀਵਾਲ ਨੇ 'ਪੰਜਾਬ' ਨੂੰ ਲੈ ਕੇ ਫਿਰ ਕੀਤਾ ਟਵੀਟ, ਅੱਜ ਪਹੁੰਚ ਰਹੇ ਚੰਡੀਗੜ੍ਹ
NEXT STORY