ਗੁਰਦਾਸਪੁਰ (ਵਤਨ) : ਗੁਰਦਾਸਪੁਰ ਦੇ ਬਲਾਕ ਡੇਰਾ ਬਾਬਾ ਨਾਨਕ ਦੇ ਪਿੰਡ ਕਾਦੀਆਂ ਗੁੱਜਰਾਂ ਦਾ ਰਹਿਣ ਵਾਲਾ ਬਾਸਕਟਬਾਲ ਖਿਡਾਰੀ ਪ੍ਰਿੰਸਪਾਲ ਸਿੰਘ ਪੁੱਤਰ ਗੁਰਮੇਜ ਸਿੰਘ ਦੀ ਜੀ ਲੀਗ ਵਿਚ ਚੋਣ ਹੋਈ ਹੈ। ਇਹ ਖ਼ਬਰ ਮਿਲਣ ਤੋਂ ਬਾਅਦ ਪੂਰੇ ਇਲਾਕੇ 'ਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ। ਛੇ ਫੁੱਟ 10 ਇੰਚ ਲੰਬਾ ਇਹ ਹੋਣਹਾਰ ਨੌਜਵਾਨ ਪਿਛਲੇ ਲੰਬੇ ਸਮੇਂ ਤੋਂ ਆਸਟ੍ਰੇਲੀਆ ਦੀ ਐੱਨਬੀਏ ਅਕੈਡਮੀ 'ਚ ਸ਼ਾਨਦਾਰ ਪ੍ਰਦਰਸ਼ਨ ਕਰ ਰਿਹਾ ਸੀ।
ਇਹ ਵੀ ਪੜ੍ਹੋਂ : ਇਸ ਵਿਸ਼ਵ ਚੈਂਪੀਅਨ ਖਿਡਾਰਨ ਨੂੰ ਘਰੋਂ ਪਏ ਧੱਕੇ, ਦੋ ਸਾਲ ਸੜਕ 'ਤੇ ਰਹਿਣ ਮਗਰੋਂ ਬਣੀ 'ਪੋਰਨਸਟਾਰ'
ਜੀ ਲੀਗ ਦੇ ਮੁੱਖੀ ਸ਼ਰੀਫ ਅਬਦੁਰ ਰਹੀਮ ਨੇ ਕਿਹਾ ਕਿ ਅਸੀਂ ਖੁਸ਼ੀ ਮਹਿਸੂਸ ਕਰ ਰਹੇ ਹਾਂ ਕਿ ਪ੍ਰਿੰਸਪਾਲ ਆਪਣਾ ਪ੍ਰੋਫੈਸ਼ਨਲ ਬਾਸਕਟਬਾਲ ਦਾ ਸਫ਼ਰ ਜੀ ਲੀਗ ਨਾਲ ਸ਼ੁਰੂ ਕਰਨ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਪਿਛਲੇ ਸਾਲਾਂ ਤੋਂ ਪ੍ਰਿੰਸਪਾਲ ਐੱਨ. ਬੀ. ਏ. ਤੋਂ ਕਰੜੇ ਅਭਿਆਸ ਨਾਲ ਜੁੜਿਆ ਹੋਇਆ ਹੈ ਅਤੇ ਬਾਸਕਟਬਾਲ ਖੇਡ ਪ੍ਰੇਮੀਆਂ ਦਾ ਦਿਲ ਜਿੱਤ ਸਕਦਾ ਹੈ।
ਇਹ ਵੀ ਪੜ੍ਹੋਂ : ਇੰਸਟਾਗ੍ਰਾਮ 'ਤੇ ਸਭ ਤੋਂ ਵੱਧ ਫਾਲੋਅਰਜ਼ ਵਾਲੇ ਪਹਿਲੇ ਭਾਰਤੀ ਬਣੇ ਵਿਰਾਟ ਕੋਹਲੀ
ਪ੍ਰਿੰਸਪਾਲ ਨੇ ਦੱਸਿਆ ਕਿ ਉਸ ਦੀ ਸਖ਼ਤ ਮਿਹਨਤ ਦੀ ਬਦੌਲਤ ਅੱਜ ਉਸ ਦਾ ਇਹ ਸੁਫ਼ਨਾ ਪੂਰਾ ਹੋਇਆ ਹੈ ਅਤੇ ਉਹ ਜੀ ਲੀਗ 'ਚ ਚੰਗਾ ਪ੍ਰਦਰਸ਼ਨ ਕਰ ਕੇ ਆਪਣੇ ਭਾਰਤ ਦੇਸ਼ ਦਾ ਨਾਂ ਰੋਸ਼ਨ ਕਰੇਗਾ। ਉਸ ਨੇ ਦੱਸਿਆ ਕਿ ਉਹ ਨੈਸ਼ਨਲ ਬਾਸਕਟਬਾਲ ਐਸੋਸੀਏਸ਼ਨ ਆਸਟਰੀਆ ਸਥਿਤ ਗਲੋਬਲ ਅਕੈਡਮੀ 'ਚ ਦੁਨੀਆ ਭਰ ਦੇ 22 ਦੇਸ਼ਾਂ ਦੇ ਖਿਡਾਰੀਆਂ ਨਾਲ ਬਾਸਕਟਬਾਲ ਸਬੰਧੀ ਭਾਰਤ ਦੇ ਇਕਲੌਤੇ ਖਿਡਾਰੀ ਵਜੋਂ ਅਭਿਆਸ ਕਰ ਚੁੱਕਾ ਹੈ। ਇਸ ਤੋਂ ਇਲਾਵਾ 70ਵੀਂ ਜੂਨੀਅਰ ਰਾਸ਼ਟਰੀ ਬਾਸਕਟਬਾਲ ਚੈਂਪੀਅਨਸ਼ਿਪ 'ਚ ਵੀ ਹਿੱਸਾ ਲੈ ਚੁੱਕਾ ਹੈ। ਹੁਣ ਜੀ ਲੀਗ 'ਚ ਉਸ ਦੀ ਚੋਣ ਹੋਣ ਕਾਰਨ ਉਹ ਬਹੁਤ ਖੁਸ਼ ਹਨ।
ਪਸ਼ੂਆਂ ਸਣੇ ਪੱਕਾ ਮੋਰਚਾ ਲਾਉਣ ਜਾ ਰਹੇ ਸੈਂਕੜੇ ਦਲਿਤਾਂ ਨੂੰ ਪੁਲਸ ਨੇ ਲਿਆ ਹਿਰਾਸਤ 'ਚ
NEXT STORY