ਗੁਰਦਾਸਪੁਰ (ਪੂਰੀ) - ਗੁਰਦਾਸਪੁਰ ਜ਼ਿਮਨੀ ਚੋਣ 'ਚ ਕਰਤਾਰਪੁਰ ਰਾਸਤਾ ਮੁੱਖ ਮੁੱਦਾ ਬਣਨ ਜਾ ਰਿਹਾ ਹੈ। ਕਾਂਗਰਸ ਦੇ ਨਾਲ-ਨਾਲ ਭਾਜਪਾ ਵੱਲੋਂ ਵੀ ਇਸ ਮੁੱਦੇ 'ਤੇ ਗ੍ਰਾਊਂਡ ਤਿਆਰ ਕੀਤੀ ਜਾ ਰਹੀ ਹੈ, ਜਦਕਿ ਆਮ ਆਦਮੀ ਪਾਰਟੀ ਪਹਿਲਾਂ ਹੀ ਕਰਤਾਰਪੁਰ ਰਾਸਤੇ ਦੀ ਪ੍ਰਵਾਨਗੀ ਦੀ ਘੋਸ਼ਣਾ ਕਰ ਚੁੱਕੀ ਹੈ।
ਜ਼ਿਮਨੀ ਚੋਣ 'ਚ ਜੇਕਰ ਰਾਜਨੀਤਿਕ ਦਲਾਂ ਨੇ ਕਰਤਾਰਪੁਰ ਰਾਸਤੇ 'ਤੇ ਜ਼ੋਰ ਦਿੱਤਾ ਤਾਂ ਇਸ ਨਾਲ ਨਾ ਸਿਰਫ ਦੋਹਾਂ ਦੇਸ਼ਾਂ 'ਚ ਸਬੰਧ 'ਚ ਕੂਟਤਾ ਘਟਨ ਦੇ ਆਸਾਰ ਬਣਨਗੇ ਬਲਕਿ ਗੁਰਦਾਸਪੁਰ ਦੇ ਵੀ ਭਾਗ ਖੁੱਲ ਜਾਣਗੇ। ਲੰਮੇ ਸਮੇਂ ਤੋਂ ਕਰਤਾਰਪੁਰ ਸਾਹਿਬ ਦੇ ਰਾਸਤਾ ਖੁਲਣ ਦੀ ਅਰਦਾਸ ਕਰਦੇ ਆ ਰਹੇ ਸੰਗਠਨਾਂ ਮੱਤਦਾਤਾਵਾਂ ਨੂੰ ਵੀ ਇਸ ਸਬੰਧ 'ਚ ਜਾਗਰੂਕ ਕਰਨ ਦੀ ਮੁਹਿੰਮ ਸ਼ੁਰੂ ਕਰਨ ਜਾ ਰਹੇ ਹਨ। ਜੋ ਪਾਰਟੀ ਕਰਤਾਰਪੁਰ ਰਾਸਤੇ ਲਈ ਵਾਅਦਾ ਕਰੇਗੀ ਅਤੇ ਨਿਭਾਉਣ ਦਾ ਸਰਮਰਥਨ ਰੱਖਦੀ ਹੈ, ਨੂੰ ਹੀ ਵੋਟ ਪਾਉਣ ਦੀ ਅਪੀਲ ਕੀਤੀ ਜਾਵੇ।
ਸੰਗਠਨਾਂ ਦੇ ਪ੍ਰਮੁੱਖ ਬੀ. ਐੱਸ. ਗੋਰਾਇਆ ਨੇ ਦੱਸਿਆ ਕਿ ਸੰਗਠਨ ਨੇ ਸੰਗਤ ਨੂੰ ਅਪੀਲ ਕੀਤੀ ਹੈ ਕਿ ਗੁਰਦਾਸਪੁਰ ਜ਼ਿਮਨੀ ਚੋਣ 'ਚ ਸਿਰਫ ਉਸ ਉਮੀਦਵਾਰ ਨੂੰ ਵੋਟ ਦਿੱਤੀ ਜਾਵੇ ਜੋ ਰਾਸਤੇ ਦੀ ਗੱਲ ਸੰਸਦ 'ਚ ਕਰਨ ਦਾ ਵਾਅਦਾ ਕਰੇ। ਉਨ੍ਹਾਂ ਨੇ ਕਿਹਾ ਜਦੋਂ ਪਾਕਿਸਤਾਨ ਨੇ ਰਾਸਤਾ ਦੇਣ ਲਈ ਹਾਮੀ ਭਰ ਦਿੱਤੀ ਹੈ ਅਤੇ ਪੰਜਾਬ ਦੀ ਵਿਧਾਨ ਸਭਾ 'ਚ ਸੰਕਲਪ ਵੀ ਪਾਸ ਹੋ ਚੁੱਕਾ ਹੈ ਪਰ ਗੁਰਦਾਸਪੁਰ ਦੇ ਸਾਂਸਦ ਨੇ ਇਹ ਮੰਗ ਲੋਕ ਸਭਾ 'ਚ ਉਠਾਈ ਹੈ, ਜਿਸ ਕਾਰਨ 17 ਸਾਲ ਬੀਤ ਜਾਣ ਬਾਅਦ ਵੀ ਰਾਸਤਾ ਨਹੀਂ ਖੁੱਲਿਆ। ਇਸ ਮੌਕੇ 'ਤੇ ਬੀ. ਐੱਸ. ਗੋਰਾਇਆ, ਭਜਨ ਸਿੰਘ ਰੋਡਵੇਜ,ਸਰਬਜੀਤ ਸਿੰਘ ਕਲਸੀ, ਗੁਰਬਚਨ ਸਿੰਘ ਸੁਲਤਾਨਵਿੰਡ, ਮਨੋਹਰ ਸਿੰਘ ਚੇਤਨਾਪੁਰਾ ਆਦਿ ਹਾਜ਼ਰ ਸਨ।
ਝੋਨੇ ਦੀ ਨਾੜ ਸਾੜਨ ਵਾਲੇ ਕਿਸਾਨ ਹੋ ਜਾਣ ਸਾਵਧਾਨ, ਹੋਵੇਗੀ ਸਖਤ ਕਾਰਵਾਈ
NEXT STORY