ਗੁਰਦਾਸਪੁਰ,(ਹਰਮਨ, ਜ. ਬ.)- ਕੇਂਦਰ ਸਰਕਾਰ ਵੱਲੋਂ ਹਟਾਏ ਗਏ ਲਾਕਡਾਊਨ ਦੇ ਬਾਅਦ ਕੋਰੋਨਾ ਪੀੜਤਾਂ ਦੀ ਗਿਣਤੀ ਦਾ ਗਰਾਫ ਲਗਾਤਾਰ ਵੱਧਦਾ ਜਾ ਰਿਹਾ ਹੈ। ਇਸ ਕਾਰਣ ਹਾਲਾਤ ਇਹ ਬਣੇ ਹੋਏ ਹਨ ਕਿ 1 ਜੂਨ ਤੋਂ ਬਾਅਦ ਹਰੇਕ 10 ਦਿਨਾਂ ਦੇ ਵਕਫੇ ਦੌਰਾਨ ਮੌਤਾਂ ਅਤੇ ਮਰੀਜ਼ਾਂ ਦੀ ਗਿਣਤੀ ਵਿਚ ਬਹੁਤ ਤੇਜ਼ੀ ਨਾਲ ਵਾਧਾ ਹੋਇਆ ਹੈ। 31 ਮਈ ਨੂੰ ਜ਼ਿਲਾ ਗੁਰਦਾਸਪੁਰ ’ਚ ਪਾਜ਼ੇਟਿਵ ਪਾਏ ਜਾ ਚੁੱਕੇ ਮਰੀਜ਼ਾਂ ਦੀ ਗਿਣਤੀ 140 ਸੀ ਅਤੇ ਉਸ ਮੌਕੇ 3 ਵਿਅਕਤੀ ਇਸ ਵਾਇਰਸ ਤੋਂ ਪੀੜਤ ਹੋਣ ਦੇ ਬਾਅਦ ਮੌਤ ਦੇ ਮੂੰਹ ਵਿਚ ਗਏ ਸਨ ਪਰ ਉਸ ਦੇ ਸਿਰਫ 100 ਦਿਨਾਂ ਬਾਅਦ ਮਰੀਜ਼ਾਂ ਦੀ ਗਿਣਤੀ 3272 ਤੱਕ ਪਹੁੰਚ ਚੁੱਕੀ ਹੈ ਜਦੋਂ ਮਰਨ ਵਾਲਿਆਂ ਦੀ ਗਿਣਤੀ 67 ਹੋ ਗਈ ਹੈ।
ਅੱਜ ਸਾਹਮਣੇ ਆਏ 138 ਮਰੀਜ਼
ਜ਼ਿਲੇ ’ਚ ਅੱਜ 138 ਹੋਰ ਮਰੀਜ਼ ਇਸ ਵਾਇਰਸ ਦੀ ਲਪੇਟ ਵਿਚ ਆ ਗਏ ਹਨ ਜਦੋਂ ਕਿ 3 ਵਿਅਕਤੀਆਂ ਦੀ ਮੌਤ ਹੋ ਗਈ ਹੈ। ਮਰਨ ਵਾਲੇ ਮਰੀਜ਼ ਬਟਾਲਾ ਤਹਿਸੀਲ ਨਾਲ ਸਬੰਧਤ ਪਿੰਡਾਂ ਦੇ ਹਨ, ਜਿਨ੍ਹਾਂ ’ਚੋਂ 80 ਸਾਲ ਦੇ ਬਜ਼ੁਰਗ ਨੂੰ ਸ਼ੂਗਰ ਦੀ ਬੀਮਾਰੀ ਤੋਂ ਪੀੜਤ ਹੋਣ ਕਾਰਣ ਅੰਮ੍ਰਿਤਸਰ ਦੇ ਗੁਰੂ ਨਾਨਕ ਦੇਵ ਹਸਪਤਾਲ ਵਿਚ ਦਾਖਲ ਕਰਵਾਇਆ ਸੀ, ਜਿਥੇ ਉਸ ਦੀ ਮੌਤ ਹੋ ਗਈ। ਇਸੇ ਤਰ੍ਹਾਂ 65 ਸਾਲ ਦੇ ਵਿਅਕਤੀ ਨੂੰ ਹਾਈ ਬਲੱਡ ਪ੍ਰੈਸ਼ਰ ਦੀ ਸਮੱਸਿਆ ਸੀ, ਜਿਸ ਨੂੰ ਗੁਰੂ ਨਾਨਕ ਹਸਪਤਾਲ ਅੰਮ੍ਰਿਤਸਰ ਦਾਖਲ ਕਰਵਾਇਆ ਸੀ ਅਤੇ ਉਥੇ ਹੀ ਉਸ ਦੀ ਮੌਤ ਹੋ ਗਈ। ਮਰਨ ਵਾਲਾ ਤੀਸਰਾ ਮਰੀਜ਼ 40 ਸਾਲ ਦਾ ਵਿਅਕਤੀ ਹੈ, ਜਿਸ ਨੂੰ ਜਿਗਰ ਦਾ ਬੀਮਾਰੀ ਤੋਂ ਪੀੜਤ ਹੋਣ ਕਾਰਣ ਮਿਲਟਰੀ ਹਸਪਤਾਲ ਅੰਮ੍ਰਿਤਸਰ ਵਿਖੇ ਇਲਾਜ ਚਲ ਰਿਹਾ ਸੀ ਪਰ ਉਥੇ ਹੀ ਉਸ ਦੀ ਮੌਤ ਹੋ ਗਈ।
ਸਿਵਲ ਸਰਜਨ ਨੇ ਦੱਸਿਆ ਕਿ ਹੁਣ ਤੱਕ ਜ਼ਿਲੇ ’ਚ 86,424 ਸ਼ੱਕੀ ਮਰੀਜ਼ਾਂ ਦੀ ਸੈਂਪਲਿੰਗ ਕੀਤੀ ਜਾ ਚੁੱਕੀ ਹੈ, ਜਿਨ੍ਹਾਂ ’ਚੋਂ 82,515 ਦੀਆਂ ਰਿਪੋਰਟਾਂ ਨੈਗੇਟਿਵ ਆ ਚੁੱਕੀਆਂ ਹਨ ਜਦੋਂ ਕਿ ਦੀਆਂ ਰਿਪੋਰਟਾਂ ਆਉਣੀਆਂ ਬਾਕੀ ਹਨ। ਹੁਣ ਤੱਕ ਜ਼ਿਲੇ ’ਚ 3272 ਕੁੱਲ ਮਰੀਜ਼ ਸਾਹਮਣੇ ਆ ਚੁੱਕੇ ਹਨ, ਜਿਨ੍ਹਾਂ ’ਚੋਂ 2236 ਮਰੀਜ਼ ਠੀਕ ਹੋ ਚੁੱਕੇ ਹਨ ਜਦੋਂ ਕਿ 70 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ ਅਤੇ ਇਸ ਮੌਕੇ 966 ਐਕਟਿਵ ਮਰੀਜ਼ ਹਨ।
10 ਤਹਿਸੀਲਦਾਰ ਤੇ 13 ਨਾਇਬ ਤਹਿਸੀਲਦਾਰ ਤਬਦੀਲ
NEXT STORY