ਗੁਰਦਾਸਪੁਰ (ਗੁਰਪ੍ਰੀਤ ਚਾਵਲਾ)— ਬਟਾਲਾ ਸ਼ਹਿਰ ਦੇ ਅੰਮ੍ਰਿਤਸਰ ਬਾਈਪਾਸ 'ਤੇ ਉਸ ਸਮੇਂ ਹੜਕੰਪ ਮਚ ਗਿਆ, ਜਦੋਂ ਗੁਰੂ ਨਾਨਕ ਡੇਅਰੀ 'ਤੇ ਸੈਂਪਲ ਭਰਨ ਗਈ ਸਿਹਤ ਵਿਭਾਗ ਟੀਮ ਨੂੰ ਡੇਅਰੀ ਮਾਲਕ ਤੇ ਉਸ ਦੇ ਸਾਥੀਆਂ ਵਲੋਂ ਧਮਕਾਇਆ ਗਿਆ ਅਤੇ ਇਸ ਦੌਰਾਨ ਇਕ ਫਾਇਰ ਵੀ ਕੀਤਾ ਗਿਆ, ਜਿਸ ਤੋਂ ਬਾਅਦ ਸਿਹਤ ਵਿਭਾਗ ਦੀ ਟੀਮ ਕਿਸੇ ਤਰ੍ਹਾਂ ਆਪਣੀ ਜਾਨ ਬਚਾ ਕੇ ਪੁਲਸ ਸਟੇਸ਼ਨ ਪਹੁੰਚੀ ਅਤੇ ਆਪਬੀਤੀ ਸੁਣਾਈ।
ਇਸ ਤੋਂ ਬਾਅਦ ਪੁਲਸ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਨਾਲ ਲੈ ਕੇ ਦੁਬਾਰਾ ਡੇਅਰੀ 'ਤੇ ਪਹੁੰਚੀ ਅਤੇ ਉਥੋਂ ਦੁੱਧ, ਖੋਆ ਬਰਫੀ ਤੇ ਦੇਸੀ ਘਿਓ ਦੇ ਸੈਂਪਲ ਭਰੇ ਅਤੇ ਡੇਅਰੀ ਨੂੰ ਸੀਲ ਕਰ ਦਿੱਤਾ। ਉਧਰ ਪੁਲਸ ਦਾ ਕਹਿਣਾ ਹੈ ਕਿ ਅਧਿਕਾਰੀਆਂ ਦੇ ਬਿਆਨ 'ਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਦੱਸ ਦੇਈਏ ਕਿ ਸਿਹਤ ਵਿਭਾਗ ਦੀ ਟੀਮ ਵੱਲੋਂ ਡੇਅਰੀ ਤੋਂ ਸੈਂਪਲ ਲੈ ਲਏ ਗਏ ਹਨ, ਜਿਨ੍ਹਾਂ ਨੂੰ ਚੰਡੀਗੜ੍ਹ ਲੈਬੋਰਟਰੀ 'ਚ ਭੇਜਿਆ ਜਾਵੇਗਾ ਤੇ ਉਸ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਅਗਲੀ ਕਾਰਵਾਈ ਕੀਤੀ ਜਾਵੇਗੀ। ਫਿਲਹਾਲ ਪੁਲਸ ਵਲੋਂ ਡੇਅਰੀ ਮਾਲਕ ਖਿਲਾਫ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ।
ਪੰਜਾਬ ਬੋਰਡ 12ਵੀਂ ਦੀਆਂ ਪ੍ਰੀਖਿਆਵਾਂ ਸ਼ੁਰੂ
NEXT STORY