ਗੁਰਦਾਸਪੁਰ (ਗੁਰਪ੍ਰੀਤ ਸਿੰਘ) : ਨਵਤੇਜ ਹਿਮਿਊਨਿਟੀ ਹਸਪਤਾਲ ਦੇ ਇੰਚਾਰਜ਼ ਨਵਤੇਜ ਸਿੰਘ ਗੱਗੂ ਖ਼ਿਲਾਫ਼ ਪੁਲਸ ਨੇ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਗਿ੍ਰਫ਼ਤਾਰ ਕਰ ਲਿਆ ਸੀ। ਮਾਣਯੋਗ ਅਦਾਲਤ ਵਲੋਂ ਅੱਜ ਨਵਤੇਜ ਗੱਗੂ ਨੂੰ ਜ਼ਮਾਨਤ ’ਤੇ ਰਿਹਾਅ ਕਰਨ ਦੇ ਆਦੇਸ਼ ਜਾਰੀ ਕੀਤੇ ਹਨ।
ਇਹ ਵੀ ਪੜ੍ਹੋਂ : ਪੈਲੇਸ 'ਚ ਪਾਰਟੀ ਪਈ ਮਹਿੰਗੀ, ਮਹਿਮਾਨਾਂ ਤੇ ਪੈਲੇਸ ਮਾਲਕ 'ਤੇ ਪਰਚਾ ਦਰਜ
ਇਸ ਸਬੰਧੀ ਜਾਣਕਾਰੀ ਦਿੰਦਿਆਂ ਵਕੀਲ ਬਿਕਰਮਜੀਤ ਸਿੰਘ ਨੇ ਦੱਸਿਆ ਕਿ ਬਟਾਲਾ ਪੁਲਸ ਨੇ ਵੱਖ-ਵੱਖ ਧਾਰਾਵਾਂ ਤਹਿਤ ਨਵਤੇਜ ਸਿੰਘ ਗੱਗੂ ਸਮੇਤ 11 ਲੋਕਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਸੀ ਅਤੇ ਕੁਝ ਦਿਨ ਪਹਿਲਾਂ ਨਵਤੇਜ ਨੂੰ ਗਿ੍ਰਫ਼ਤਾਰ ਕੀਤਾ ਸੀ ਅਤੇ ਪੁਲਸ ਨੇ ਰਿਮਾਂਡ ਤੋਂ ਬਾਅਦ 13 ਜੁਲਾਈ ਨੂੰ ਗੁਰਦਾਸਪੁਰ ਜੇਲ੍ਹ ਭੇਜ ਦਿੱਤਾ ਸੀ। ਵਕੀਲ ਨੇ ਦੱਸਿਆ ਕਿ ਉਨ੍ਹਾਂ ਵਲੋਂ ਮਾਣਯੋਗ ਅਦਾਲਤ ’ਚ ਗੱਗੂ ਦੀ ਜ਼ਮਾਨਤ ਦੀ ਅਰਜ਼ੀ ਲਗਾਈ ਗਈ ਸੀ, ਜਿਸ ਦੀ ਸੁਣਵਾਈ ਕਰਦੇ ਹੋਏ ਅੱਜ ਬਟਾਲਾ ਅਦਾਲਤ ਵਲੋਂ ਨਵਤੇਜ ਦੀ ਜਮਾਨਤ ਅਰਜ਼ੀ ਮਨਜ਼ੂਰ ਕਰ ਲਈ ਗਈ ਹੈ।
ਇਹ ਵੀ ਪੜ੍ਹੋਂ : ਤੀਸਰੀ ਵਾਰ ਪਿਤਾ ਬਣੇਗਾ ਆਈ.ਪੀ.ਐੱਲ. ਦਾ ਇਹ ਸਟਾਰ ਕ੍ਰਿਕਟਰ, ਅਨੁਸ਼ਕਾ ਸ਼ਰਮਾ ਨੇ ਦਿੱਤੀ ਵਧਾਈ
'ਆਪ' ਨੇਤਾ ਹਰਪਾਲ ਚੀਮਾ ਖ਼ਿਲਾਫ਼ ਅਪਰਾਧਿਕ ਸ਼ਿਕਾਇਤ ਦਰਜ, ਜਾਣੋ ਕੀ ਹੈ ਕਾਰਨ
NEXT STORY